Rishabh Pant

ICC Test Team 2022: ਰਿਸ਼ਭ ਪੰਤ ICC ਟੈਸਟ ਟੀਮ ‘ਚ ਜਗ੍ਹਾ ਬਣਾਉਣ ਵਾਲੇ ਇਕਲੌਤੇ ਭਾਰਤੀ ਖਿਡਾਰੀ

ਚੰਡੀਗੜ੍ਹ, 24 ਜਨਵਰੀ 2023 : ਆਈਸੀਸੀ ਨੇ ਸਾਲ 2022 ਦੀ ਪੁਰਸ਼ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ‘ਚ ਦੁਨੀਆ ਭਰ ਦੇ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ, ਜਿਨ੍ਹਾਂ ਨੇ ਪਿਛਲੇ ਸਾਲ ਟੈਸਟ ਕ੍ਰਿਕਟ ‘ਚ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਟੀਮ ਦੀ ਕਮਾਨ ਇੰਗਲੈਂਡ ਦੇ ਬੇਨ ਸਟੋਕਸ ਨੂੰ ਦਿੱਤੀ ਗਈ ਹੈ । ਇਸ ਟੀਮ ਵਿੱਚ ਆਸਟਰੇਲੀਆ ਦੇ ਸਭ ਤੋਂ ਵੱਧ ਚਾਰ ਖਿਡਾਰੀ ਹਨ ਪਰ ਇੰਗਲੈਂਡ ਦੇ ਬੇਨ ਸਟੋਕਸ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਰਿਸ਼ਭ ਪੰਤ (Rishabh Pant) ਇਸ ਟੀਮ ‘ਚ ਜਗ੍ਹਾ ਬਣਾਉਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਹਨ।

ਰਿਸ਼ਭ ਪੰਤ (Rishabh Pant) ਨੇ 2022 ਵਿੱਚ ਭਾਰਤ ਲਈ 12 ਟੈਸਟ ਪਾਰੀਆਂ ਵਿੱਚ ਕੁੱਲ 680 ਦੌੜਾਂ ਬਣਾਈਆਂ ਸਨ। ਇਸ ਦੌਰਾਨ ਉਸ ਦੀ ਔਸਤ 61.81 ਅਤੇ ਸਟ੍ਰਾਈਕ ਰੇਟ 90.90 ਰਹੀ। ਇਸ ਦੌਰਾਨ ਉਸ ਦੇ ਬੱਲੇ ਤੋਂ ਦੋ ਸੈਂਕੜੇ ਅਤੇ ਚਾਰ ਅਰਧ ਸੈਂਕੜੇ ਨਿਕਲੇ। ਪਿਛਲੇ ਸਾਲ ਉਸ ਨੇ ਟੈਸਟ ‘ਚ 21 ਛੱਕੇ ਲਗਾਏ ਸਨ। ਇਸ ਦੇ ਨਾਲ ਹੀ ਵਿਕਟ ਦੇ ਪਿੱਛੇ 29 ਸ਼ਿਕਾਰ ਬਣਾਏ, ਜਿਸ ਵਿੱਚ ਛੇ ਸਟੰਪਿੰਗ ਅਤੇ 23 ਕੈਚ ਸ਼ਾਮਲ ਹਨ।

ਪੰਤ ਦਾ ਭਾਰਤੀ ਟੀਮ ‘ਚ ਯੋਗਦਾਨ ਅੰਕੜਿਆਂ ‘ਚ ਨਜ਼ਰ ਨਹੀਂ ਆਉਂਦਾ, ਕਿਉਂਕਿ ਪੰਤ ਬਹੁਤ ਉੱਚੀ ਔਸਤ ਨਾਲ ਦੌੜਾਂ ਬਣਾਉਂਦੇ ਹਨ ਅਤੇ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਦੀ ਲੈਅ ਨੂੰ ਵਿਗਾੜ ਦਿੰਦੇ ਹਨ। ਇਸ ਨਾਲ ਉਸ ਦੇ ਨਾਲ ਬੱਲੇਬਾਜ਼ੀ ਕਰਨ ਵਾਲੇ ਖਿਡਾਰੀ ਨੂੰ ਵੀ ਫਾਇਦਾ ਹੁੰਦਾ ਹੈ ਅਤੇ ਭਾਰਤੀ ਟੀਮ ਮੈਚ ਵਿੱਚ ਵਾਪਸੀ ਕਰਦੀ ਹੈ।

ICC ਟੈਸਟ ਟੀਮ ਵਿੱਚ ਕਿਹੜੇ ਦੇਸ਼ ਦੇ ਕਿੰਨੇ ਖਿਡਾਰੀ ਹਨ?

ਆਸਟ੍ਰੇਲੀਆ: ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਪੈਟ ਕਮਿੰਸ, ਨਾਥਨ ਲਿਓਨ
ਇੰਗਲੈਂਡ: ਜੌਨੀ ਬੇਅਰਸਟੋ, ਬੇਨ ਸਟੋਕਸ, ਜੇਮਸ ਐਂਡਰਸਨ
ਭਾਰਤ: ਰਿਸ਼ਭ ਪੰਤ
ਵੈਸਟ ਇੰਡੀਜ਼: ਕ੍ਰੈਗ ਬ੍ਰੈਥਵੇਟ
ਪਾਕਿਸਤਾਨ: ਬਾਬਰ ਆਜ਼ਮ
ਦੱਖਣੀ ਅਫਰੀਕਾ: ਕਾਗਿਸੋ ਰਬਾਡਾ

ਸਾਲ 2022 ਦੀ ਆਈਸੀਸੀ ਟੈਸਟ ਟੀਮ

ਉਸਮਾਨ ਖਵਾਜਾ, ਕ੍ਰੈਗ ਬ੍ਰੈਥਵੇਟ, ਮਾਰਨਸ ਲੈਬੁਸ਼ਗਨ, ਬਾਬਰ ਆਜ਼ਮ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਪੈਟ ਕਮਿੰਸ, ਕਾਗਿਸੋ ਰਬਾਡਾ, ਨਾਥਨ ਲਿਓਨ, ਜੇਮਸ ਐਂਡਰਸਨ।

Scroll to Top