Ukraine

Ukraine: ਕੀਵ ‘ਚ ਸਕੂਲ ‘ਤੇ ਡਿੱਗਿਆ ਹੈਲੀਕਾਪਟਰ, ਦੋ ਬੱਚਿਆਂ ਸਮੇਤ 16 ਜਣਿਆਂ ਦੀ ਮੌਤ

ਚੰਡੀਗੜ੍ਹ 20 ਜਨਵਰੀ 2023: ਯੂਕਰੇਨ (Ukraine) ਦੀ ਰਾਜਧਾਨੀ ਕੀਵ (Kyiv)  ਵਿੱਚ ਇੱਕ ਹੈਲੀਕਾਪਟਰ ਹਾਦਸੇ ਦੀ ਖ਼ਬਰ ਹੈ। ਇਸ ਹਾਦਸੇ ਵਿੱਚ ਯੂਕਰੇਨ ਦੇ ਮੰਤਰੀ ਸਮੇਤ 16 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਹੈਲੀਕਾਪਟਰ ਕੀਵ ਦੇ ਬਾਹਰਵਾਰ ਛੋਟੇ ਬੱਚਿਆਂ ਦੇ ਸਕੂਲ ‘ਤੇ ਡਿੱਗ ਗਿਆ। ਇਹ ਘਟਨਾ ਕੀਵ ਦੇ ਉੱਤਰ-ਪੂਰਬ ‘ਚ ਸਥਿਤ ਬਰੋਵਰੀ ਸ਼ਹਿਰ ‘ਚ ਵਾਪਰੀ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਮਰਜੈਂਸੀ ਸੇਵਾਵਾਂ ਨਾਲ ਜੁੜੇ ਲੋਕ ਮੌਕੇ ‘ਤੇ ਪਹੁੰਚ ਗਏ। ਇਸ ਜਹਾਜ਼ ਹਾਦਸੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਹਾਦਸੇ ਤੋਂ ਬਾਅਦ ਬੱਚਿਆਂ ਦਾ ਸਕੂਲ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਨਜ਼ਰ ਆ ਰਿਹਾ ਹੈ। ਮਰਨ ਵਾਲਿਆਂ ਵਿੱਚ ਯੂਕਰੇਨ ਦੇ ਗ੍ਰਹਿ ਮੰਤਰਾਲੇ ਦੇ ਕਈ ਸੀਨੀਅਰ ਅਧਿਕਾਰੀ ਅਤੇ ਗ੍ਰਹਿ ਮੰਤਰੀ ਡੇਨਿਸ ਮੋਨਾਸਟ੍ਰਿਸਕੀ ਅਤੇ ਉਨ੍ਹਾਂ ਦੇ ਡਿਪਟੀ ਯਾਵਗੇਨੀ ਯੇਨਿਨ ਸ਼ਾਮਲ ਹਨ।

Kyiv

ਵਿਦੇਸ਼

Scroll to Top