Punjabi

ਸਰਕਾਰੀ ਦਫ਼ਤਰਾਂ ਦੇ ਬੋਰਡ ਪੰਜਾਬੀ ‘ਚ ਲਿਖੇ ਜਾਣ, ਫੈਸਲਾ ਨਾ ਮੰਨਣ ਵਾਲਿਆਂ ਦੇ ਖ਼ਿਲਾਫ਼ ਹੋਵੇਗੀ ਕਾਰਵਾਈ: ਅਨਮੋਲ ਗਗਨ ਮਾਨ

ਚੰਡੀਗੜ੍ਹ 16 ਜਨਵਰੀ 2023: ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਅੱਜ ਲੁਧਿਆਣਾ ਦੀ ਇੱਕ ਅਕੈਡਮੀ ਵਲੋਂ ਕਰਵਾਏ ਸਮਾਗਮ ਚ ਪਹੁੰਚੇ | ਇਸ ਦੌਰਾਨ ਪੰਜਾਬ ਦੇ ਸਰਕਾਰੀ ਦਫ਼ਤਰਾਂ ‘ਚ ਪੰਜਾਬੀ (Punjabi) ਲਾਗੂ ਕਰਵਾਉਣ ਨੂੰ ਲੈ ਕੇ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਪੰਜਾਬ ਸਰਕਾਰ ਦੇ ਸਟੈਂਡ ਨੂੰ ਮੁੜ ਤੋਂ ਸਪੱਸ਼ਟ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਦਫ਼ਤਰਾਂ ‘ਚ ਪੰਜਾਬੀ ਲਾਗੂ ਕਰਨੀ ਲਾਜ਼ਮੀ ਹੋਵੇਗੀ |

ਉਨਾਂ ਨੇ ਕਿਹਾ ਕਿ ਸਾਰੇ ਬੋਰਡ ਵੀ ਪੰਜਾਬੀ (Punjabi) ‘ਚ ਲਿਖਵਾਉਣੇ ਹੋਣਗੇ | ਇਸਦੇ ਨਾਲ ਹੀ ਪੰਜਾਬ ਸਰਕਾਰ ਦਾ ਫੈਸਲਾ ਨਾ ਮੰਨਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਐਕਸ਼ਨ ਵੀ ਲਿਆ ਜਾਵੇਗਾ | ਇਸਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਵਲੋਂ ਸੂਬੇ ਦੀ ਇੰਡਸਟਰੀ ਲਈ ਨਵੀਂ ਪਾਲਿਸੀ ਲਿਆਉਣ ਦੀ ਗੱਲ ਵੀ ਆਖੀ |

Scroll to Top