ਹੌਰਟੀਕਲਚਰ ਨਰਸਰੀ

ਹਰਿਆਣਾ ‘ਚ ਹੌਰਟੀਕਲਚਰ ਨਰਸਰੀ ਰੂਲਜ਼ 2026 ਤਹਿਤ ਨਰਸਰੀ ਮੈਨੇਜਮੈਂਟ ‘ਤੇ ਹੋਣਗੇ ਸਿਖਲਾਈ ਪ੍ਰੋਗਰਾਮ

ਹਰਿਆਣਾ, 18 ਨਵੰਬਰ 2026: ਅਮਰੂਦ ਉੱਤਮਤਾ ਕੇਂਦਰ, ਭੂਨਾ, ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਵੱਲੋਂ ਸਾਲ 2026-27 ਦੌਰਾਨ ‘ਹਰਿਆਣਾ ਹੌਰਟੀਕਲਚਰ ਨਰਸਰੀ ਰੂਲਜ਼-2026’ ਤਹਿਤ ਨਰਸਰੀ ਮੈਨੇਜਮੈਂਟ ‘ਤੇ ਤਿੰਨ ਹਫ਼ਤਾਵਾਰੀ (5-5 ਦਿਨਾਂ ਦੇ) ਸਿਖਲਾਈ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਚਾਹਵਾਨ ਕਿਸਾਨ ਸਿਖਲਾਈ ਸ਼ੁਰੂ ਹੋਣ ਤੋਂ ਪਹਿਲਾਂ ਬਾਗਬਾਨੀ ਵਿਭਾਗ ਦੀ ਅਧਿਕਾਰਤ ਵੈੱਬਸਾਈਟ (kaushal.hortharyana.gov.in) ਰਾਹੀਂ ਇਸ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ।

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਲਈ ਬਿਨੈਕਾਰ ਦੀ ਘੱਟੋ-ਘੱਟ ਉਮਰ 18 ਸਾਲ ਹੋਣੀ ਜ਼ਰੂਰੀ ਹੈ ਅਤੇ ਅਮਰੂਦ ਉੱਤਮਤਾ ਕੇਂਦਰ, ਭੂਨਾ ਵਿਖੇ ਹਰੇਕ ਬੈਚ ‘ਚ ਸੀਟਾਂ ਦੀ ਗਿਣਤੀ 20 ਨਿਰਧਾਰਤ ਕੀਤੀ ਹੈ। ਸਿਖਿਆਰਥੀਆਂ ਦੀ ਚੋਣ “ਪਹਿਲਾਂ ਰਜਿਸਟ੍ਰੇਸ਼ਨ ਕਰਵਾਓ, ਪਹਿਲਾਂ ਸਿਖਲਾਈ ਪਾਓ” ਦੇ ਆਧਾਰ ‘ਤੇ ਕੀਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਨਿਰਧਾਰਤ ਸਿਖਲਾਈ ਪ੍ਰੋਗਰਾਮਾਂ ਦੀਆਂ ਸੂਚੀਆਂ ਮੁਤਾਬਕ, ਪਹਿਲੀ ਸਿਖਲਾਈ 7 ਦਸੰਬਰ 2026 ਤੋਂ 11 ਦਸੰਬਰ 2026 ਤੱਕ, ਦੂਜੀ ਸਿਖਲਾਈ 28 ਦਸੰਬਰ 2026 ਤੋਂ 1 ਜਨਵਰੀ 2027 ਤੱਕ ਅਤੇ ਤੀਜੀ ਸਿਖਲਾਈ 4 ਜਨਵਰੀ 2027 ਤੋਂ 8 ਜਨਵਰੀ 2027 ਤੱਕ ਕਰਵਾਈ ਜਾਵੇਗੀ। ਬਿਨੈਕਾਰਾਂ ਨੂੰ ਸਿਖਲਾਈ ਦੌਰਾਨ ਪਹਿਲੇ ਦਿਨ ਸਵੇਰੇ 09:00 ਵਜੇ ਤੋਂ 11:00 ਵਜੇ ਤੱਕ ਆਪਣੇ ਜ਼ਰੂਰੀ ਦਸਤਾਵੇਜ਼ ਜਿਵੇਂ ਆਧਾਰ ਕਾਰਡ ਅਤੇ ਪਰਿਵਾਰ ਪਹਿਚਾਣ ਪੱਤਰ ਦੀ ਫੋਟੋ ਕਾਪੀ ਨਾਲ ਲੈ ਕੇ ਪਹੁੰਚਣਾ ਲਾਜ਼ਮੀ ਹੈ, ਜਿਸ ਤੋਂ ਬਾਅਦ ਸਿਖਿਆਰਥੀ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Read More: ਹਰਿਆਣਾ ਸਰਕਾਰ ਵੱਲੋਂ HCS ਅਧਿਕਾਰੀਆਂ ਦੇ PAR ਮੁਲਾਂਕਣ ਦੀ ਸਮਾਂ-ਸੀਮਾ ‘ਚ ਵਾਧਾ

ਵਿਦੇਸ਼

Scroll to Top