Zirakpur Firing case

ਜ਼ੀਰਕਪੁਰ ‘ਚ ਚੱਲਦੀ ਫਾਰਚੂਨਰ ਕਾਰ ‘ਤੇ ਅੰਨ੍ਹੇਵਾਹ ਗੋ.ਲੀ.ਬਾਰੀ, ਪੁਲਿਸ ਜਾਂਚ ‘ਚ ਜੁਟੀ

ਜ਼ੀਰਕਪੁਰ, 18 ਨਵੰਬਰ 2026: ਜ਼ੀਰਕਪੁਰ ‘ਚ ਮੰਗਲਵਾਰ ਦੇਰ ਸ਼ਾਮ ਨੂੰ ਇੱਕ ਚੱਲਦੀ ਫਾਰਚੂਨਰ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਪੀਆਰ-7 ਏਅਰਪੋਰਟ ਰੋਡ ਨੇੜੇ ਸਤਾਬਗੜ੍ਹ ਪਿੰਡ ‘ਚ ਇੱਕ ਸੁੰਨਸਾਨ ਸੜਕ ‘ਤੇ ਚੰਡੀਗੜ੍ਹ ਦੇ ਇੱਕ ਪਰਿਵਾਰ ਦੀ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਦੌਰਾਨ ਕਾਰ ‘ਚ ਡਰਾਈਵਰ ਨਾਲ ਉਸਦੀ ਮਾਂ ਅਤੇ ਉਸਦਾ ਪੁੱਤਰ ‘ਚ ਮੌਜੂਦ ਸੀ।

ਅਚਾਨਕ ਗੋਲੀਬਾਰੀ ਦੇ ਬਾਵਜੂਦ, ਡਰਾਈਵਰ ਨੇ ਕਾਰ ਨਹੀਂ ਰੋਕੀ, ਜਿਸ ਨਾਲ ਤਿੰਨਾਂ ਨੂੰ ਬਚਾਅ ਹੋ ਗਿਆ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ, ਹਮਲਾਵਰ ਮੋਟਰਸਾਈਕਲ ‘ਤੇ ਭੱਜ ਗਏ। ਰਿਪੋਰਟਾਂ ਮੁਤਾਬਕ, ਪਰਿਵਾਰ ਮੈਕਡੋਨਲਡ ਤੋਂ ਸਤਾਬਗੜ੍ਹ ਰੋਡ ਰਾਹੀਂ ਮੋਹਾਲੀ ਵੱਲ ਫਾਰਚੂਨਰ ‘ਚ ਜਾ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ।

ਜਾਇਦਾਦ ਦਾ ਪੁਰਾਣਾ ਝਗੜਾ ਹੋਣ ਦਾ ਸ਼ੱਕ ਹੈ। ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਕਾਰ ‘ਚ ਬੈਠੇ ਪਰਿਵਾਰ ਦਾ ਕਿਸੇ ਹੋਰ ਧਿਰ ਨਾਲ ਜਾਇਦਾਦ ਦਾ ਝਗੜਾ ਚੱਲ ਰਿਹਾ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਇਸ ਰੰਜਿਸ਼ ਕਾਰਨ ਗੋਲੀਬਾਰੀ ਹੋਈ ਹੋ ਸਕਦੀ ਹੈ। ਹਾਲਾਂਕਿ, ਹਮਲੇ ਦੇ ਉਦੇਸ਼ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਪਛਾਣ ਕਰਨ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

Read More: ਅੰਮ੍ਰਿਤਸਰ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 38 ਕਿੱਲੋ ਹੈਰੋਇਨ ਸਮੇਤ 7 ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਵਿਦੇਸ਼

Scroll to Top