ਚੰਡੀਗੜ੍ਹ, 17 ਨਵੰਬਰ 2026: ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪੀ.ਐਚ.ਡੀ. ਦੀ ਡਿਗਰੀ ਪੂਰੀ ਕਰ ਲਈ ਹੈ।
ਸਰਕਾਰੀ ਲੈਕਚਰਾਰ ਵਜੋਂ ਆਪਣੇ ਪੇਸ਼ੇਵਰਾਨਾ ਜੀਵਨ ਦੀ ਸ਼ੁਰੂਆਤ ਕਰਨ ਵਾਲੇ ਹਰਭਜਨ ਸਿੰਘ ਈ.ਟੀ.ਓ. ਨੇ ਸਾਲ 2012 ‘ਚ ਉਨ੍ਹਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸੂਬੇ ‘ਚ ਕਰਵਾਇਆ ਜਾਂਦੀ ਪ੍ਰਤੀਯੋਗਤਾ ਪੀ.ਸੀ.ਐਸ. ਪ੍ਰੀਖਿਆ ਨੂੰ ਪਾਸ ਕਰਦਿਆਂ ਈ.ਟੀ.ਓ. ਵਜੋਂ ਨਿਯੁਕਤੀ ਹਾਸਲ ਕੀਤੀ। ਇਸ ਤੋਂ ਪਹਿਲਾਂ ਮੰਤਰੀ ਜੀ UGC ਦੁਆਰਾ ਲਈ ਗਈ ਪ੍ਰੀਖਿਆ ‘ਚ ਉਹ ਰਾਜਨੀਤੀ ਸ਼ਾਸਤਰ ‘ਚ ਜੇ.ਆਰ.ਐਫ ਹਨ।
ਸਮਾਜ ਲਈ ਕੁਝ ਕਰ ਗੁਜ਼ਰਨ ਦੀ ਇੱਛਾ ਨਾਲ ਉਨ੍ਹਾਂ ਸਾਲ 2016 ‘ਚ ਈ.ਟੀ.ਓ. ਦੀ ਨਿਯੁਕਤੀ ਤੋਂ ਅਸਤੀਫ਼ਾ ਦੇ ਕੇ ਸਿਆਸਤ ਦਾ ਰਾਹ ਅਖ਼ਤਿਆਰ ਕਰ ਲਿਆ। ਸਾਲ 2017 ‘ਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਜਿਸ ‘ਚ ਉਹ ਹਾਰ ਗਏ ਸਨ। ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 2018-2021 ਤੱਕ ਐਲ.ਐਲ.ਬੀ. ਦੀ ਡਿਗਰੀ ਹਾਸਲ ਕੀਤੀ ਅਤੇ ਸਾਲ 2022 ‘ਚ ਦੁਬਾਰਾ ਚੋਣ ਲੜੀ ਅਤੇ ਵੱਡੀ ਜਿੱਤ ਦਰਜ ਕੀਤੀ।
ਹਰਭਜਨ ਸਿੰਘ ਮਾਰਚ 2022 ‘ਚ ਪੰਜਾਬ ਸਰਕਾਰ ‘ਚ ਬਤੌਰ ਕੈਬਿਨੇਟ ਮੰਤਰੀ ਬਣੇ ਅਤੇ ਇਸ ਦੌਰਾਨ ਸਰਕਾਰੀ ਜ਼ਿੰਮੇਵਾਰੀਆਂ ਨਿਭਾਉਦੇ ਹੋਏ ਆਪਣੇ ਗਿਆਨ ‘ਚ ਵਾਧਾ ਕਰਨ ਦੇ ਮਕਸਦ
ਦੇ ਨਾਲ ਹੀ ਉਨ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਟਰ ਫਾਰ ਹਿਊਮਨ ਰਾਈਟਸ ਐਂਡ ਡਿਊਟੀਜ਼ ਤੋਂ ਗਾਈਡ ਪ੍ਰੋ. ਨਮਿਤਾ ਗੁਪਤਾ ਅਤੇ ਪ੍ਰੋ. ਇਮੈਨੁਅਲ ਨਾਹਰ ਦੀ ਅਗਵਾਈ ਹੇਠ ਪੀ.ਐਚ.ਡੀ. ,ਜਿਸਦਾ ਥੀਸਿਸ “ਬੀ.ਆਰ. ਅੰਬੇਡਕਰ ਅਤੇ ਦਲਿਤਾਂ ਦੇ ਮਨੁੱਖੀ ਅਧਿਕਾਰ: ਪੰਜਾਬ ਰਾਜ ਦੇ ਵਿਸ਼ੇਸ਼ ਹਵਾਲੇ ਨਾਲ ਇੱਕ ਅਧਿਐਨ’’ ਮੁਕੰਮਲ ਕਰ ਲਈ ਹੈ। ਇਸ ਸਬੰਧੀ ਵਾਈਵਾ ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਮੁਕੰਮਲ ਹੋ ਗਿਆ। ਉਨ੍ਹਾਂ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਮਾਤਾ ਸ਼ਿੰਦੋ, ਪਤਨੀ ਸੁਹਿੰਦਰ ਕੌਰ, ਪੁੱਤਰੀ ਪਰਲਜੀਤ ਕੌਰ ਤੇ ਪੁੱਤਰ ਹਰਸ਼ਜੀਤ ਸਿੰਘ ਤੋਂ ਇਲਾਵਾ ਆਪਣੇ ਸਾਰੇ ਸਾਥੀਆਂ ਨੂੰ ਦਿੱਤਾ।
Read More: ਪੰਜਾਬ ਕਾਂਗਰਸ ਵੱਲੋਂ ਪਟਿਆਲਾ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ




