Agro Mall Panchkula

ਪੰਚਕੂਲਾ ਦੇ ਐਗਰੋਮਾਲ ‘ਚ ਦਫ਼ਤਰੀ ਵਰਤੋਂ ਲਈ ਦੁਕਾਨਾਂ ਹੁਣ ਕਿਰਾਏ ‘ਤੇ ਉਪਲਬੱਧ

ਪੰਚਕੂਲਾ, 17 ਨਵੰਬਰ 2026: ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਦੇ ਸੈਕਟਰ-20, ਪੰਚਕੂਲਾ ਸਥਿਤ ਐਗਰੋਮਾਲ ਭਵਨ ‘ਚ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ ਦੀ ਦਫ਼ਤਰੀ ਵਰਤੋਂ ਲਈ ਦੁਕਾਨਾਂ ਕਿਰਾਏ ‘ਤੇ ਉਪਲਬੱਧ ਹਨ। ਚਾਹਵਾਨ ਵਿਭਾਗ, ਬੋਰਡ ਅਤੇ ਨਿਗਮ ਆਪਣੀ ਲੋੜ ਅਨੁਸਾਰ 40 ਰੁਪਏ ਪ੍ਰਤੀ ਵਰਗ ਫੁੱਟ ਦੀ ਦਰ ਨਾਲ ਇਨ੍ਹਾਂ ਦੁਕਾਨਾਂ ਨੂੰ ਕਿਰਾਏ ‘ਤੇ ਲੈ ਸਕਦੇ ਹਨ।

ਮੁੱਖ ਸਕੱਤਰ ਅਨੁਰਾਗ ਰਸਤੋਗੀ ਵੱਲੋਂ ਜਾਰੀ ਇੱਕ ਪੱਤਰ ਅਨੁਸਾਰ, ਐਗਰੋਮਾਲ ਭਵਨ ਦੀ ਗਰਾਊਂਡ ਫਲੋਰ (ਹੇਠਲੀ ਮੰਜ਼ਿਲ) ‘ਤੇ ਛੋਟੀਆਂ ਅਤੇ ਵੱਡੀਆਂ ਕੁੱਲ 71 ਦੁਕਾਨਾਂ ਉਪਲਬੱਧ ਹਨ, ਜਿਨ੍ਹਾਂ ਦਾ ਕੁੱਲ ਖੇਤਰਫਲ ਲਗਭੱਗ 1,577.32 ਵਰਗ ਮੀਟਰ ਹੈ। ਇਸ ਤੋਂ ਇਲਾਵਾ, ਭਵਨ ਦੀ ਤੀਜੀ ਮੰਜ਼ਿਲ ‘ਤੇ 20 ਦੁਕਾਨਾਂ ਉਪਲਬੱਧ ਹਨ, ਜਿਨ੍ਹਾਂ ਦਾ ਕੁੱਲ ਖੇਤਰਫਲ ਲਗਭੱਗ 1,206.67 ਵਰਗ ਮੀਟਰ ਹੈ।

ਚਾਹਵਾਨ ਵਿਭਾਗ, ਬੋਰਡ ਅਤੇ ਨਿਗਮ ਦਫ਼ਤਰੀ ਵਰਤੋਂ ਲਈ ਇਨ੍ਹਾਂ ਦੁਕਾਨਾਂ ਨੂੰ ਕਿਰਾਏ ‘ਤੇ ਲੈਣ ਵਾਸਤੇ ਸਿੱਧਾ ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ, ਪੰਚਕੂਲਾ ਨਾਲ ਸੰਪਰਕ ਕਰ ਸਕਦੇ ਹਨ।

ਪੱਤਰ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਐਗਰੋਮਾਲ ਭਵਨ ਨੂੰ ਕਿਰਾਏ ‘ਤੇ ਲੈਣ ਦੇ ਸਬੰਧ ‘ਚ ਸਕੱਤਰੇਤ ਦੀ ਪ੍ਰਸ਼ਾਸਨਿਕ ਅਧਿਕਾਰੀ ਸ਼ਾਖਾ ਨਾਲ ਪੱਤਰ-ਵਿਹਾਰ ਕਰਨ ਦੀ ਲੋੜ ਨਹੀਂ ਹੈ, ਸਗੋਂ ਉਹ ਸਿੱਧਾ ਹਰਿਆਣਾ ਰਾਜ ਖੇਤੀਬਾੜੀ ਮੰਡੀਕਰਨ ਬੋਰਡ ਨਾਲ ਸੰਪਰਕ ਕਰ ਸਕਦੇ ਹਨ।

ਵਿਦੇਸ਼

Scroll to Top