IND ਬਨਾਮ NZ

IND ਬਨਾਮ NZ: ਨਿਊਜ਼ੀਲੈਂਡ ਖਿਲਾਫ਼ ਟੈਸਟ ਸੀਰੀਜ਼ ਦੀ ਤਿਆਰੀ ਲਈ ਟੀਮ ਦੇ ਨਾਲ ਰਹਿਣਗੇ ਅਰਸ਼ਦੀਪ, ਗੁਰਨੂਰ ਤੇ ਨਬੀ

ਸਪੋਰਟਸ, 09 ਨਵੰਬਰ 2026: IND ਬਨਾਮ NZ: ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਗੁਰਨੂਰ ਬਰਾੜ ਅਤੇ ਆਕਿਬ ਨਬੀ ਨਿਊਜ਼ੀਲੈਂਡ ਖਿਲਾਫ਼ ਟੈਸਟ ਸੀਰੀਜ਼ ਦੀ ਤਿਆਰੀ ਲਈ ਟੀਮ ਦੇ ਨਾਲ ਰਹਿਣਗੇ। ਇਹ ਤਿੰਨੋਂ ਵਨਡੇ ਸੀਰੀਜ਼ ਖਤਮ ਹੋਣ ਤੋਂ ਬਾਅਦ ਨਿਊਜ਼ੀਲੈਂਡ ‘ਚ ਹੀ ਰਹਿਣਗੇ। ਬੱਲੇਬਾਜ਼ੀ ਕੋਚ ਸੀਤਾਂਸ਼ੂ ਕੋਟਕ ਨੇ ਐਤਵਾਰ ਨੂੰ ਤੀਜੇ ਵਨਡੇ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ‘ਚ ਇਸਦਾ ਐਲਾਨ ਕੀਤਾ।

ਕੋਟਕ ਨੇ ਕਿਹਾ ਕਿ ਮੌਜੂਦਾ ਵਨਡੇ ਸੀਰੀਜ਼ ‘ਚ ਪਿੱਚਾਂ ‘ਚ ਘਾਹ ਅਤੇ ਸੀਮ ਦੀ ਗਤੀ ਦਿਖਾਈ ਦਿੱਤੀ ਹੈ। ਇਸ ਨਾਲ ਗੇਂਦਬਾਜ਼ਾਂ ਨੂੰ ਟੈਸਟ ਸੀਰੀਜ਼ ਲਈ ਤਿਆਰੀ ਕਰਨ ‘ਚ ਮੱਦਦ ਮਿਲੀ ਹੈ। ਭਾਰਤੀ ਟੈਸਟ ਖਿਡਾਰੀਆਂ ਲਈ ਤਿਆਰੀ ਕੈਂਪ 11 ਨਵੰਬਰ ਨੂੰ ਸ਼ੁਰੂ ਹੋਵੇਗਾ ਅਤੇ ਇਸ ਵਿੱਚ 5-6 ਅਭਿਆਸ ਸੈਸ਼ਨ ਹੋਣਗੇ।

ਵਨਡੇ ਪਿੱਚਾਂ ਨੇ ਟੈਸਟ ਤਿਆਰੀ ‘ਚ ਕੀਤੀ ਮੱਦਦ

ਕੋਟਕ ਨੇ ਕਿਹਾ ਕਿ ਗੇਂਦਬਾਜ਼ਾਂ ਨੇ ਵਨਡੇ ਸੀਰੀਜ਼ ‘ਚ ਦੋਵਾਂ ਮੈਦਾਨਾਂ ‘ਤੇ ਸੀਮ ਅਤੇ ਸਵਿੰਗ ਦਾ ਅਨੁਭਵ ਕੀਤਾ। ਇਸ ਨਾਲ ਉਨ੍ਹਾਂ ਨੂੰ ਟੈਸਟ ਸੀਰੀਜ਼ ‘ਚ ਹਾਲਾਤਾਂ ਦਾ ਅੰਦਾਜ਼ਾ ਲਗਾਉਣ ‘ਚ ਮੱਦਦ ਮਿਲੀ ਹੈ।

ਉਨ੍ਹਾਂ ਕਿਹਾ, “ਦੋਵਾਂ ਪਿੱਚਾਂ ‘ਚ ਸੀਮ ਅਤੇ ਸਵਿੰਗ ਸੀ। ਇਹ ਟੈਸਟ ਸੀਰੀਜ਼ ਲਈ ਚੰਗੀ ਤਿਆਰੀ ਹੈ। ਗੇਂਦ ਜ਼ਰੂਰ ਬਦਲੇਗੀ, ਪਰ ਵਨਡੇ ਕ੍ਰਿਕਟ ਹਾਲਾਤਾਂ ਦਾ ਅੰਦਾਜ਼ਾ ਦਿੰਦਾ ਹੈ।” ਇਹ ਪਿੱਚ ‘ਤੇ ਘਾਹ ਦੀ ਮਾਤਰਾ ਅਤੇ ਹੋਰ ਚੀਜ਼ਾਂ ਨੂੰ ਸਮਝਣ ‘ਚ ਮੱਦਦ ਕਰਦਾ ਹੈ।

ਕੋਟਕ ਨੇ ਤਿੰਨ ਇੰਡੀਆ ਏ ਮੈਚਾਂ ਨੂੰ ਤਿਆਰੀ ਦਾ ਇੱਕ ਮਹੱਤਵਪੂਰਨ ਹਿੱਸਾ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੈਚਾਂ ਨੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਦੋਵਾਂ ਲਈ ਕਾਫ਼ੀ ਅਭਿਆਸ ਪ੍ਰਦਾਨ ਕੀਤਾ। ਭਾਰਤੀ ਟੈਸਟ ਕੈਂਪ 11 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਕੋਟਕ ਨੂੰ ਉਮੀਦ ਹੈ ਕਿ ਪੰਜ ਤੋਂ ਛੇ ਅਭਿਆਸ ਸੈਸ਼ਨ ਟੀਮ ਨੂੰ ਟੈਸਟ ਲੜੀ ਲਈ ਤਿਆਰ ਕਰਨ ‘ਚ ਮੱਦਦ ਕਰਨਗੇ।

Read More: IND ਬਨਾਮ NZ: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਦੂਜੇ ਵਨਡੇ ਮੈਚ ‘ਤੇ ਮੀਂਹ ਦਾ ਸੰਕਟ

ਵਿਦੇਸ਼

Scroll to Top