Chawri Bazar

ਦਿੱਲੀ ਦੇ ਚਾਵੜੀ ਬਾਜ਼ਾਰ ‘ਚ 3 ਮੰਜ਼ਿਲਾ ਇਮਾਰਤ ਡਿੱਗੀ, ਬਚਾਅ ਕਾਰਜ ਜਾਰੀ

ਨਵੀਂ ਦਿੱਲੀ, 05 ਨਵੰਬਰ 2026: Building Collapses in Delhi: ਦਿੱਲੀ ਦੇ ਚਾਵੜੀ ਬਾਜ਼ਾਰ ‘ਚ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਮਲਬੇ ਹੇਠ ਕਈ ਜਣਿਆਂ ਦੇ ਫਸੇ ਹੋਣ ਦਾ ਖਦਸ਼ਾ ਹੈ। ਇਸ ਹਾਦਸੇ ਨੇ ਇਲਾਕੇ ‘ਚ ਦਹਿਸ਼ਤ ਫੈਲਾ ਦਿੱਤੀ ਹੈ। ਹੁਣ ਤੱਕ 2 ਜਣਿਆਂ ਦੀ ਮੌਤ ਦੀ ਖ਼ਬਰ ਹੈ।

ਫਾਇਰ ਬ੍ਰਿਗੇਡ ਵਿਭਾਗ ਨੂੰ ਵੀਰਵਾਰ ਸਵੇਰੇ (ਸਵੇਰੇ 9:50 ਵਜੇ) ਚਾਵੜੀ ਬਾਜ਼ਾਰ ‘ਚ ਇਮਾਰਤ ਡਿੱਗਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ।

ਐਸਓ ਡੀਕੇ ਰਾਏ ਦੇ ਅਨੁਸਾਰ, ਚਾਵੜੀ ਬਾਜ਼ਾਰ ‘ਚ ਇੱਕ ਤਿੰਨ ਮੰਜ਼ਿਲਾ ਉਸਾਰੀ ਅਧੀਨ ਇਮਾਰਤ ਢਹਿ ਗਈ ਹੈ। ਕੋਈ ਅੰਦਰ ਫਸ ਸਕਦਾ ਹੈ। ਟੀਮ ਇਸ ਸਮੇਂ ਬਚਾਅ ਕਾਰਜਾਂ ‘ਚ ਲੱਗੀ ਹੋਈ ਹੈ।

Read More: ‘ਆਪ’ ਨੇ ਦਿੱਲੀ ਸਰਕਾਰ ‘ਤੇ ਹਵਾ ਗੁਣਵੱਤਾ ਦੇ ਅੰਕੜਿਆਂ ਨਾਲ ਛੇੜਛਾੜ ਕਰਨ ਦਾ ਲਗਾਇਆ ਦੋਸ਼

ਵਿਦੇਸ਼

Scroll to Top