ਮਿਸ਼ੇਲ ਸਟਾਰਕ

ਮਿਸ਼ੇਲ ਸਟਾਰਕ ICC ਟੈਸਟ ਰੈਂਕਿੰਗ ‘ਚ ਦੁਨੀਆ ਦੇ ਨੰਬਰ-1 ਗੇਂਦਬਾਜ਼ ਬਣੇ

ਸਪੋਰਟਸ, 04 ਨਵੰਬਰ 2026: ICC Test rankings: ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਆਈਸੀਸੀ ਦੀ ਤਾਜ਼ਾ ਟੈਸਟ ਰੈਂਕਿੰਗ ‘ਚ ਦੁਨੀਆ ਦੇ ਨੰਬਰ ਇੱਕ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਮਾਰਕੋ ਜੈਨਸਨ ਨੂੰ ਪਛਾੜ ਦਿੱਤਾ ਹੈ। ਕੇਪ ਟਾਊਨ ਟੈਸਟ ‘ਚ ਨੌਂ ਵਿਕਟਾਂ ਲੈਣ ਤੋਂ ਪਹਿਲਾਂ ਸਟਾਰਕ ਦੂਜੇ ਸਥਾਨ ‘ਤੇ ਸੀ।

ਭਾਰਤੀ ਅਤੇ ਪਾਕਿਸਤਾਨੀ ਖਿਡਾਰੀਆਂ ਨੂੰ ਚਿੱਟੀ ਗੇਂਦ ਦੀ ਕ੍ਰਿਕਟ ਰੈਂਕਿੰਗ ‘ਚ ਫਾਇਦਾ ਹੋਇਆ ਹੈ। ਭਾਰਤ ਦੇ ਸ਼੍ਰੇਅਸ ਅਈਅਰ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਦੋ ਸਥਾਨ ਉੱਪਰ ਸੱਤਵੇਂ ਸਥਾਨ ‘ਤੇ ਆ ਗਏ ਹਨ। ਪਾਕਿਸਤਾਨ ਦੇ ਸ਼ਾਹੀਨ ਅਫਰੀਦੀ ਅਤੇ ਹੈਰਿਸ ਰਾਊਫ ਨੇ ਵੀ ਆਪਣੀ ਵਨਡੇ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਸੁਧਾਰ ਕੀਤਾ ਹੈ।

ਸਟਾਰਕ ਨੇ ਪਹਿਲੀ ਵਾਰ ਅਗਸਤ ‘ਚ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ‘ਚ ਨੰਬਰ ਇੱਕ ਸਥਾਨ ਹਾਸਲ ਕੀਤਾ ਸੀ, ਜਿਸ ‘ਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਪਛਾੜ ਦਿੱਤਾ ਸੀ। ਹਾਲਾਂਕਿ, ਦੱਖਣੀ ਅਫਰੀਕਾ ਦੇ ਮਾਰਕੋ ਜੈਨਸਨ ਨੇ ਉਸ ਦੀ ਜਗ੍ਹਾ ਲੈ ਲਈ ਹੈ।

ਜੈਨਸਨ ਨੇ ਗਕੇਬਾਰਾਹਾ ਟੈਸਟ ‘ਚ ਛੇ ਵਿਕਟਾਂ ਲੈ ਕੇ ਮੁੜ ਸਿਖਰਲਾ ਸਥਾਨ ਹਾਸਲ ਕੀਤਾ। ਹਾਲਾਂਕਿ, ਕੇਪ ਟਾਊਨ ‘ਚ ਉਸਦਾ ਪ੍ਰਦਰਸ਼ਨ ਘੱਟ ਪ੍ਰਭਾਵਸ਼ਾਲੀ ਰਿਹਾ, ਉਨ੍ਹਾਂ ਨੇ ਸਿਰਫ ਤਿੰਨ ਵਿਕਟਾਂ ਲਈਆਂ। ਸਟਾਰਕ ਨੇ ਉਦੋਂ ਤੋਂ ਮੁੜ ਸਿਖਰਲਾ ਸਥਾਨ ਹਾਸਲ ਕੀਤਾ ਹੈ। ਇੰਗਲੈਂਡ ਦੇ ਹੈਰੀ ਬਰੂਕ ਟੈਸਟ ਰੈਂਕਿੰਗ ‘ਚ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਹਨ ।

ਜੈਨਸਨ ਟੈਸਟ ਆਲਰਾਊਂਡਰਾਂ ਦੀ ਰੈਂਕਿੰਗ ‘ਚ ਸਿਖਰਲਾ ਸਥਾਨ ਕਾਇਮ ਹੈ। ਉਨ੍ਹਾਂ ਨੇ ਤੀਜੇ ਟੈਸਟ ‘ਚ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਆਪਣੇ ਕਰੀਅਰ ਦੀ ਸਭ ਤੋਂ ਵਧੀਆ ਰੇਟਿੰਗ ਪ੍ਰਾਪਤ ਕੀਤੀ। ਦੱਖਣੀ ਅਫਰੀਕਾ ਦਾ ਵਿਆਨ ਮਲਡਰ ਇਸ ਸ਼੍ਰੇਣੀ ‘ਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ, ਜਦੋਂ ਕਿ ਹਾਰਮਰ ਪੰਜਵੇਂ ਸਥਾਨ ‘ਤੇ ਪਹੁੰਚ ਗਿਆ ਹੈ।

Read More: IND ਬਨਾਮ NZ: ਨਿਊਜ਼ੀਲੈਂਡ ਟੀਮ 185 ਦੌੜਾਂ ‘ਤੇ ਆਲ ਆਊਟ, ਭਾਰਤ ਵੱਲੋਂ ਅਰਸ਼ਦੀਪ ਸਿੰਘ ਨੇ ਝਟਕੇ 4 ਵਿਕਟ

ਵਿਦੇਸ਼

Scroll to Top