ਸਪੋਰਟਸ, 04 ਨਵੰਬਰ 2026: IND ਬਨਾਮ NZ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਆਕਲੈਂਡ ਦੇ ਈਡਨ ਪਾਰਕ ਵਿਖੇ ਖੇਡਿਆ ਜਾ ਰਿਹਾ ਹੈ। ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਵਨਡੇ ਸੀਰੀਜ਼ ‘ਚ ਜਿੱਤ ‘ਤੇ ਨਜ਼ਰਾਂ ਟਿਕਾਈ ਬੈਠੀ ਹੈ। ਪਹਿਲੇ ਵਨਡੇ ਮੈਚ ‘ਚ ਨਿਊਜ਼ੀਲੈਂਡ ਦੀ ਪਾਰੀ 40.2 ਓਵਰਾਂ ‘ਚ 185 ਦੌੜਾਂ ‘ਤੇ ਢੇਰ ਹੋ ਗਈ। ਭਾਰਤ ਲਈ ਅਰਸ਼ਦੀਪ ਸਿੰਘ ਸਭ ਤੋਂ ਸਫਲ ਗੇਂਦਬਾਜ਼ ਰਿਹਾ, ਜਿਨ੍ਹਾਂ ਨੇ ਚਾਰ ਵਿਕਟਾਂ ਲਈਆਂ। ਇਸਦੇ ਨਾਲ ਹੀ ਗੁਰਨੂਰ ਬਰਾੜ ਨੇ ਤਿੰਨ ਅਤੇ ਅੰਸ਼ੁਲ ਕੰਬੋਜ ਨੇ ਦੋ ਵਿਕਟਾਂ ਲਈਆਂ।
ਨਿਊਜ਼ੀਲੈਂਡ ਦਾ ਸਕੋਰ ਹੋਰ ਵੀ ਘੱਟ ਹੋ ਸਕਦਾ ਸੀ, ਪਰ ਅੰਤ ‘ਚ ਬਲੇਅਰ ਟਿਕਨਰ ਦੀ ਧਮਾਕੇਦਾਰ ਪਾਰੀ ਨੇ ਕੀਵੀਆਂ ਨੂੰ 180 ਦੇ ਪਾਰ ਪਹੁੰਚਾ ਦਿੱਤਾ। ਟਿਕਨਰ ਨੇ ਆਖਰੀ ਵਿਕਟ ਵਜੋਂ ਆਊਟ ਹੋਣ ਤੋਂ ਪਹਿਲਾਂ 23 ਗੇਂਦਾਂ ‘ਚ 34 ਦੌੜਾਂ ਦੀ ਪਾਰੀ ਖੇਡੀ, ਜਿਸ ‘ਚ ਇੱਕ ਚੌਕਾ ਅਤੇ ਚਾਰ ਛੱਕੇ ਸ਼ਾਮਲ ਸਨ। ਗੁਰਨੂਰ ਬਰਾੜ ਨੇ ਉਸਨੂੰ ਵਿਕਟਕੀਪਰ ਰਾਹੁਲ ਹੱਥੋਂ ਕੈਚ ਕਰਵਾਇਆ।
ਨਿਊਜ਼ੀਲੈਂਡ ਦੇ ਟਾਪ-ਆਰਡਰ ਅਤੇ ਮਿਡਲ-ਆਰਡਰ ਬੱਲੇਬਾਜ਼ਾਂ ਨੇ ਭਾਰਤ ਨੂੰ ਓਨਾ ਪਰੇਸ਼ਾਨ ਨਹੀਂ ਕੀਤਾ ਜਿੰਨਾ 11ਵੇਂ ਨੰਬਰ ‘ਤੇ ਆਏ ਬਲੇਅਰ ਟਿਕਨਰ ਨੇ ਕੀਤਾ। ਇੱਕ ਸਮੇਂ, ਨਿਊਜ਼ੀਲੈਂਡ ਦਾ ਸਕੋਰ ਨੌਂ ਵਿਕਟਾਂ ‘ਤੇ 146 ਦੌੜਾਂ ਸੀ। ਫਿਰ ਟਿਕਨਰ ਨੇ 14 ਗੇਂਦਾਂ ‘ਤੇ 31 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ 180 ਦੌੜਾਂ ਤੋਂ ਪਾਰ ਪਹੁੰਚਾਇਆ।
Read More: IND ਬਨਾਮ NZ: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਨਿਊਜ਼ੀਲੈਂਡ ਨੇ 40 ਦੌੜਾਂ ‘ਤੇ 2 ਵਿਕਟ ਗੁਆਏ




