honey singh news

ਜਲੰਧਰ ‘ਚ ਭਤੀਜੇ ਦੀ ਮੌ.ਤ ਦਾ ਵੰਡਾਉਣ ਦਿਨੇਸ਼ ਔਲਖ ਦੇ ਪਰਿਵਾਰ ਕੋਲ ਪਹੁੰਚੇ ਹਨੀ ਸਿੰਘ

ਜਲੰਧਰ, 03 ਨਵੰਬਰ 2026: ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦੀ ਮੌਤ ‘ਤੇ ਪੰਜਾਬੀ ਸੰਗੀਤ ਜਗਤ ਸੋਗ ਦੀ ਲਹਿਰ ਹੈ। ਹਨੀ ਸਿੰਘ ਆਪਣੇ ਭਤੀਜੇ ਦਿਵਿਤ ਔਲਖ ਦੀ ਮੌਤ ਦਾ ਵੰਡਾਉਣ ਪਰਿਵਾਰ ਕੋਲ ਜਲੰਧਰ ਪਹੁੰਚੇ। ਇਸ ਦੌਰਾਨ ਦਿਨੇਸ਼ ਔਲਖ ਉਸਨੂੰ ਜੱਫੀ ਪਾ ਕੇ ਫੁੱਟ-ਫੁੱਟ ਕੇ ਰੋਏ, ਗਾਇਕ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਗਈਆਂ।

ਬੱਸ ਸਟੈਂਡ ਫਲਾਈਓਵਰ ‘ਤੇ ਸੜਕ ਹਾਦਸੇ ‘ਚ ਜਾਨ ਗਵਾਉਣ ਵਾਲੇ ਸਪੀਡ ਰਿਕਾਰਡਜ਼ ਦੇ ਮਾਲਕ ਦਿਨੇਸ਼ ਔਲਖ ਦੇ ਪੁੱਤਰ ਦਿਵਿਤ ਔਲਖ ਦਾ ਅੰਤਿਮ ਸਸਕਾਰ ਮੰਗਲਵਾਰ, 3 ਨਵੰਬਰ ਨੂੰ ਦੁਪਹਿਰ 1 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਦਿਵਿਤ ਦਾ ਭਰਾ ਮਨਨ ਵਿਦੇਸ਼ ‘ਚ ਰਹਿੰਦਾ ਹੈ। ਉਨ੍ਹਾਂ ਦੇ ਜਲੰਧਰ ਪਹੁੰਚਣ ਤੋਂ ਬਾਅਦ, ਪਰਿਵਾਰ ਨੇ ਮੰਗਲਵਾਰ ਨੂੰ ਅੰਤਿਮ ਸਸਕਾਰ ਕਰਨ ਦਾ ਫੈਸਲਾ ਕੀਤਾ ਹੈ। ਦਿਵਿਤ ਦੀ ਮੌਤ ਦੀ ਖ਼ਬਰ ਮਿਲਣ ਤੋਂ ਬਾਅਦ, ਪੰਜਾਬੀ ਸੰਗੀਤ ਜਗਤ ਦੀਆਂ ਕਈ ਹਸਤੀਆਂ ਪਰਿਵਾਰ ਨੂੰ ਮਿਲਣ ਲਈ ਪਹੁੰਚ ਰਹੀਆਂ ਹਨ।

Read More: ਫਿਲਮ ਨਿਰਮਾਤਾ ਸੰਜੇ ਗੁਪਤਾ ਦਾ 57 ਸਾਲ ਦੀ ਉਮਰ ‘ਚ ਦੇਹਾਂਤ

ਵਿਦੇਸ਼

Scroll to Top