ਸਪੋਰਟਸ, 02 ਨਵੰਬਰ 2026: IND ਬਨਾਮ NZ ODI Series: ਨਿਊਜ਼ੀਲੈਂਡ ਦੇ ਮਾਰਕ ਚੈਪਮੈਨ ਅਤੇ ਰਚਿਨ ਰਵਿੰਦਰ ਭਾਰਤ ਖਿਲਾਫ਼ ਪੰਜ ਮੈਚਾਂ ਦੀ ਵਨਡੇ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਕਿਹਾ ਕਿ ਦੋਵੇਂ ਖਿਡਾਰੀ ਆਪਣੀਆਂ ਸੱਟਾਂ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ।
ਚੈਪਮੈਨ ਖੱਬੇ ਹੈਮਸਟ੍ਰਿੰਗ ਦੀ ਸੱਟ ਤੋਂ ਪੀੜਤ ਹੈ, ਜਦੋਂ ਕਿ ਰਚਿਨ ਰਵਿੰਦਰ ਦਾ ਸੱਜਾ ਮੋਢਾ ਇੱਕ ਪ੍ਰਮੋਸ਼ਨਲ ਸ਼ੂਟ ਦੌਰਾਨ ਟੁੱਟ ਗਿਆ। ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਸੀਰੀਜ਼ 4 ਨਵੰਬਰ ਨੂੰ ਆਕਲੈਂਡ ‘ਚ ਸ਼ੁਰੂ ਹੋ ਰਹੀ ਹੈ।
ਮੁੱਖ ਕੋਚ ਰੌਬ ਵਾਲਟਰ ਨੇ ਕਿਹਾ, “ਹਰ ਕੋਈ ਜਾਣਦਾ ਹੈ ਕਿ ਮਾਰਕ ਅਤੇ ਰਚਿਨ ਇਸ ਟੀਮ ਲਈ ਕਿੰਨੇ ਮਹੱਤਵਪੂਰਨ ਹਨ। ਇਹ ਦੁਖਦਾਈ ਹੈ ਕਿ ਉਹ ਇਸ ਸੀਰੀਜ਼ ‘ਚ ਨਹੀਂ ਖੇਡਣਗੇ।” ਉਨ੍ਹਾਂ ਨੇ ਅੱਗੇ ਕਿਹਾ, “ਮੈਂ ਪਿਛਲੇ ਹਫ਼ਤੇ ਮਾਰਕ ਨੂੰ ਮਿਲਿਆ ਸੀ। ਉਹ ਨਿਰਾਸ਼ ਹੈ, ਪਰ ਉਹ ਮੈਦਾਨ ‘ਤੇ ਵਾਪਸ ਆਉਣ ਲਈ ਸਖ਼ਤ ਮਿਹਨਤ ਕਰ ਰਿਹਾ ਹੈ।”
ਵਿਕਟਕੀਪਰ-ਬੱਲੇਬਾਜ਼ ਟਿਮ ਸੀਫਰਟ ਨੂੰ ਪਹਿਲੇ ਤਿੰਨ ਵਨਡੇ ਮੈਚਾਂ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਉਸਨੂੰ ਪਹਿਲਾਂ ਸੀਰੀਜ਼ ਦੇ ਆਖਰੀ ਦੋ ਮੈਚਾਂ ਲਈ ਚੁਣਿਆ ਗਿਆ ਸੀ। ਖੱਬੇ ਹੱਥ ਦੇ ਬੱਲੇਬਾਜ਼ ਹੈਨਰੀ ਨਿਕੋਲਸ ਅਤੇ ਆਲਰਾਊਂਡਰ ਡੀਨ ਫੌਕਸਕ੍ਰਾਫਟ ਨੂੰ ਵੀ ਟੀਮ ‘ਚ ਬੁਲਾਇਆ ਗਿਆ ਹੈ। ਨਿਕੋਲਸ ਪਹਿਲੇ ਤਿੰਨ ਵਨਡੇ ਮੈਚਾਂ ਲਈ ਟੀਮ ‘ਚ ਰਹਿਣਗੇ।
ਭਾਰਤ ਖਿਲਾਫ਼ ਪਹਿਲੇ ਤਿੰਨ ਵਨਡੇ ਲਈ ਨਿਊਜ਼ੀਲੈਂਡ ਟੀਮ
ਮਿਸ਼ੇਲ ਸੈਂਟਨਰ (ਕਪਤਾਨ), ਮਾਈਕਲ ਬ੍ਰੇਸਵੈੱਲ, ਡੇਵੋਨ ਕੌਨਵੇ, ਜੈਕਬ ਡਫੀ, ਮੈਟ ਫਿਸ਼ਰ, ਹੈਨਰੀ, ਕਾਇਲ ਜੈਮੀਸਨ, ਟੌਮ ਲੈਥਮ (ਵਿਕਟਕੀਪਰ), ਡੈਰਿਲ ਮਿਸ਼ੇਲ, ਹੈਨਰੀ ਨਿਕੋਲਸ, ਗਲੇਨ ਫਿਲਿਪਸ, ਟਿਮ ਸੀਫਰਟ, ਨਾਥਨ ਸਮਿਥ, ਵਿਲ ਯੰਗ, ਅਤੇ ਬਲੇਅਰ ਟਿਕਨਰ।
Read More: ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਹਰਾ ਕੇ ਪਹਿਲੀ ਵਾਰ ਜਿੱਤਿਆ ਹਾਂਗਕਾਂਗ ਸਿਕਸ ਦਾ ਖ਼ਿਤਾਬ




