Marco Rubio Visit to India

ਭਾਰਤ ‘ਚ ਵਿਰੋਧ ਪ੍ਰਦਰਸ਼ਨਾਂ ‘ਤੇ ਅਮਰੀਕਾ ਦੀ ਨਜ਼ਰ, 6 ਸੰਸਦ ਮੈਂਬਰਾਂ ਨੇ ਮਾਰਕੋ ਰੂਬੀਓ ਨੂੰ ਲਿਖਿਆ ਪੱਤਰ

ਦੇਸ਼/ਵਿਦੇਸ਼, 17 ਅਕਤੂਬਰ 2026: ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੇ ਭਾਰਤ ਦੌਰੇ ਤੋਂ ਪਹਿਲਾਂ, ਅਮਰੀਕੀ ਰਾਜਨੀਤੀ ‘ਚ ਹਲਚਲ ਤੇਜ਼ ਹੋ ਗਈ ਹੈ। ਛੇ ਡੈਮੋਕ੍ਰੇਟਿਕ ਕਾਨੂੰਨਸਾਜ਼ਾਂ ਨੇ ਵਿਦੇਸ਼ ਮੰਤਰੀ ਰੂਬੀਓ ਨੂੰ ਇੱਕ ਸਾਂਝਾ ਪੱਤਰ ਲਿਖਿਆ ਹੈ, ਜਿਸ ‘ਚ ਉਨ੍ਹਾਂ ਨੂੰ ਆਪਣੀ ਫੇਰੀ ਦੌਰਾਨ ਭਾਰਤੀ ਅਧਿਕਾਰੀਆਂ ਨਾਲ ਵਿਦਿਆਰਥੀ ਵਿਰੋਧ ਪ੍ਰਦਰਸ਼ਨਾਂ, ਮਨੁੱਖੀ ਅਧਿਕਾਰਾਂ ਅਤੇ “ਕਾਕਰੋਚ ਜਨਤਾ ਪਾਰਟੀ” (ਸੀਜੇਪੀ) ਨਾਲ ਸਬੰਧਤ ਮੁੱਦਿਆਂ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ ਹੈ।

ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਪੱਤਰ ਭੇਜਣ ਵਾਲੇ ਕਾਨੂੰਨਸਾਜ਼ਾਂ ‘ਚ ਪ੍ਰਮਿਲਾ ਜੈਪਾਲ, ਇਲਹਾਨ ਉਮਰ, ਜਿਮ ਮੈਕਗਵਰਨ, ਰਸ਼ੀਦਾ ਤਲਾਇਬ, ਐਲੇਨੋਰ ਹੋਮਜ਼ ਨੌਰਟਨ ਅਤੇ ਜੀਸਸ ਗਾਰਸੀਆ ਸ਼ਾਮਲ ਹਨ। ਕਾਨੂੰਨਸਾਜ਼ਾਂ ਨੇ ਵਾਸ਼ਿੰਗਟਨ ‘ਚ ਭਾਰਤੀ ਦੂਤਾਵਾਸ ਅਤੇ ਹੋਰ ਅਮਰੀਕੀ ਸ਼ਹਿਰਾਂ ‘ਚ ਕੌਂਸਲੇਟਾਂ ਵਿਰੁੱਧ ਗੰਭੀਰ ਦੋਸ਼ ਲਗਾਏ।

ਆਪਣੇ ਪੱਤਰ ‘ਚ ਕਾਨੂੰਨਸਾਜ਼ਾਂ ਨੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਵਿਰੋਧ ਪ੍ਰਦਰਸ਼ਨਾਂ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਚੱਲ ਰਹੇ ਪ੍ਰਦਰਸ਼ਨਾਂ ਦਾ ਹਵਾਲਾ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਸੁਰੱਖਿਆ ਬਲਾਂ ਨੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੌਰਾਨ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕੀਤੀ।

ਡੈਮੋਕ੍ਰੇਟਿਕ ਕਾਨੂੰਨਸਾਜ਼ਾਂ ਦਾ ਦਾਅਵਾ ਹੈ ਕਿ ਅਮਰੀਕਾ ‘ਚ ਭਾਰਤੀ ਮਿਸ਼ਨਾਂ ਨੇ ਸੀਜੇਪੀ ਦੇ ਸਮਰਥਨ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਨਿਗਰਾਨੀ ਲਈ ਫੋਟੋਗ੍ਰਾਫ਼ਰਾਂ ਨੂੰ ਤਾਇਨਾਤ ਕੀਤਾ ਸੀ। ਕਾਨੂੰਨਸਾਜ਼ਾਂ ਨੇ ਵਿਦੇਸ਼ ਵਿਭਾਗ ਦੁਆਰਾ ਇਨ੍ਹਾਂ ਦੋਸ਼ਾਂ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ। ਇਹ ਪੱਤਰ ਅਜਿਹੇ ਸਮੇਂ ਆਇਆ ਹੈ ਜਦੋਂ ਮਾਰਕੋ ਰੂਬੀਓ ਅਗਲੇ ਹਫ਼ਤੇ ਭਾਰਤ ਦੇ ਅਧਿਕਾਰਤ ਦੌਰੇ ‘ਤੇ ਆ ਰਹੇ ਹਨ।

ਆਪਣੀ ਫੇਰੀ ਦੌਰਾਨ, ਉਹ ਮੁੰਬਈ ‘ਚ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕਰਨਗੇ। ਅਮਰੀਕੀ ਕਾਨੂੰਨਸਾਜ਼ਾਂ ਨੇ ਰੂਬੀਓ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਫੇਰੀ ਦੀ ਵਰਤੋਂ ਦੋਵਾਂ ਦੇਸ਼ਾਂ ‘ਚ ਲੋਕਤੰਤਰੀ ਕਦਰਾਂ-ਕੀਮਤਾਂ, ਪ੍ਰਗਟਾਵੇ ਦੀ ਆਜ਼ਾਦੀ ਅਤੇ ਮੌਲਿਕ ਅਧਿਕਾਰਾਂ ਨਾਲ ਸਬੰਧਤ ਇਨ੍ਹਾਂ ਸੰਵੇਦਨਸ਼ੀਲ ਮੁੱਦਿਆਂ ‘ਤੇ ਚਰਚਾ ਕਰਨ ਲਈ ਕਰਨ।

Read More: ਸਟਾਰਲਿੰਕ ਵਿਵਾਦ ‘ਤੇ ਰਿਲਾਇੰਸ ਨੇ ਦਿੱਤਾ ਜਵਾਬ,”ਅਸੀਂ ਮੁਕਾਬਲੇ ਤੋਂ ਡਰਦੇ ਨਹੀਂ”

ਵਿਦੇਸ਼

Scroll to Top