ਅੰਮ੍ਰਿਤਸਰ, 12 ਅਕਤੂਬਰ 2026: ਅੰਮ੍ਰਿਤਸਰ ਦੇ ਅਜਨਾਲਾ ‘ਚ ਜੀਆਰਪੀ ਦੇ ਏਐਸਆਈ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਇੱਕ ਵਿਅਕਤੀ ਦਾ ਸੋਮਵਾਰ ਨੂੰ ਪੁਲਿਸ ਨੇ ਐਨਕਾਊਂਟਰ ਕਰ ਦਿੱਤਾ। ਪੁਲਿਸ ਦੇ ਮੁਤਾਬਕ, ਜਦੋਂ ਮੁਲਜ਼ਮ ਨੂੰ ਘਟਨਾ ਵਾਲੀ ਥਾਂ ‘ਤੇ ਲਿਜਾਇਆ ਜਾ ਰਿਹਾ ਸੀ, ਤਾਂ ਉਕਤ ਵਿਅਕਤੀ ਨੇ ਕਥਿਤ ਤੌਰ ‘ਤੇ ਪੁਲਿਸ ਦੀ ਰਾਈਫਲ ਖੋਹ ਲਈ ਅਤੇ ਕਥਿਤ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਜਿਸਦੇ ਚੱਲਦੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ।
ਇਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ‘ਚ ਮੁਲਜ਼ਮ ਦੀ ਲੱਤ ‘ਚ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਰਿਪੋਰਟਾਂ ਅਨੁਸਾਰ, ਅਜਨਾਲਾ ਖੇਤਰ ‘ਚ ਜੀਆਰਪੀ ਏਐਸਆਈ ਸੁਖਚੈਨ ਸਿੰਘ ‘ਤੇ ਹੋਏ ਹਮਲੇ ‘ਚ ਪੁਲਿਸ ਨੇ ਹੁਣ ਤੱਕ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਖ ਸ਼ੱਕੀਆਂ ‘ਚੋਂ ਇੱਕ ਨੂੰ ਸੋਮਵਾਰ ਦੁਪਹਿਰ ਨੂੰ ਭਾਰੀ ਸੁਰੱਖਿਆ ਹੇਠ ਘਟਨਾ ਵਾਲੀ ਥਾਂ ‘ਤੇ ਲਿਆਂਦਾ ਗਿਆ ਸੀ ਤਾਂ ਜੋ ਘਟਨਾ ਸਥਾਨ ‘ਤੇ ਜਾਂਚ ਕੀਤੀ ਜਾ ਸਕੇ।
ਆਈਜੀ ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਦੇ ਮੁਤਾਬਕ, ਘਟਨਾ ਸਥਾਨ ‘ਤੇ ਪਹੁੰਚਣ ‘ਤੇ ਮੁਲਜ਼ਮ ਨੇ ਅਚਾਨਕ ਇੱਕ ਪੁਲਿਸ ਕਰਮਚਾਰੀ ਦੀ ਸਰਕਾਰੀ ਰਾਈਫਲ ਖੋਹ ਲਈ ਅਤੇ ਗੋਲੀ ਚਲਾਉਣ ਦੀ ਦੀ ਕੋਸ਼ਿਸ਼ ਕੀਤੀ। ਇਹ ਦੇਖ ਕੇ ਹੋਰ ਪੁਲਿਸ ਕਰਮਚਾਰੀ ਸੁਚੇਤ ਹੋ ਗਏ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ ਮੁਲਜ਼ਮ ਦੀ ਲੱਤ ‘ਚ ਗੋਲੀ ਲੱਗ ਗਈ, ਜਿਸ ਕਾਰਨ ਉਹ ਮੌਕੇ ‘ਤੇ ਹੀ ਡਿੱਗ ਪਿਆ।
Read More: ਫਤਿਹਗੜ੍ਹ ਸਾਹਿਬ ‘ਚ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ, ਭਰੇ ਸੈਂਪਲਾਂ ‘ਚੋਂ 11 ਫੇਲ੍ਹ




