ਸਪੋਰਟਸ, 05 ਅਕਤੂਬਰ 2026: India Vs Uruguay: ਬ੍ਰਾਜ਼ੀਲ ਮੈਚ ਲਈ ਖਾਲੀ ਸੀਟਾਂ ਦੇਖ ਕੇ ਪ੍ਰਬੰਧਕਾਂ ਨੇ ਉਰੂਗਵੇ ਮੈਚ ਦੀਆਂ ਟਿਕਟਾਂ ਦੀ ਕੀਮਤ ਘਟਾ ਦਿੱਤੀਆਂ ਹਨ। ਭਾਰਤ-ਉਰੂਗਵੇ ਮੈਚ ਕੋਲਕਾਤਾ ਦੇ ਸਾਲਟ ਲੇਕ ਸਟੇਡੀਅਮ ‘ਚ ਖੇਡਿਆ ਜਾਵੇਗਾ। 6 ਅਕਤੂਬਰ ਨੂੰ ਦੋਸਤਾਨਾ ਮੈਚ ਲਈ ਕੁਝ ਟਿਕਟਾਂ ਦੀ ਕੀਮਤ 90% ਤੱਕ ਘਟਾ ਦਿੱਤੀ ਗਈ ਹੈ। ਬਲਾਕ C2 ਖੱਬੇ ਅਤੇ C2 ਸੱਜੇ ਲਈ ਟਿਕਟਾਂ ₹1,999 ਤੋਂ ਘਟਾ ਕੇ ਸਿਰਫ਼ ₹99 ਕਰ ਦਿੱਤੀਆਂ ਗਈਆਂ ਹਨ।
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (AIFF) ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਨਵੀਆਂ ਟਿਕਟਾਂ ਦੀਆਂ ਦਰਾਂ ਜਾਰੀ ਕੀਤੀਆਂ। ਪ੍ਰਬੰਧਕਾਂ ਦਾ ਉਦੇਸ਼ ਸਟੇਡੀਅਮ ‘ਚ ਖਾਲੀ ਸੀਟਾਂ ਨੂੰ ਭਰਨਾ ਅਤੇ ਉਰੂਗਵੇ ਵਿਰੁੱਧ ਮੈਚ ਲਈ ਹੋਰ ਦਰਸ਼ਕਾਂ ਨੂੰ ਆਕਰਸ਼ਿਤ ਕਰਨਾ ਹੈ।
3 ਅਕਤੂਬਰ ਨੂੰ, ਭਾਰਤ ਅਤੇ ਬ੍ਰਾਜ਼ੀਲ ਵਿਚਕਾਰ ਮੈਚ ਸਾਲਟ ਲੇਕ ਸਟੇਡੀਅਮ ‘ਚ ਖੇਡਿਆ ਗਿਆ ਸੀ। ਸਟੇਡੀਅਮ ‘ਚ 51,000 ਤੋਂ ਥੋੜ੍ਹਾ ਜ਼ਿਆਦਾ ਦਰਸ਼ਕ ਮੌਜੂਦ ਸਨ, ਜਿਸਦੀ ਸਮਰੱਥਾ ਲਗਭਗ 85,000 ਦਰਸ਼ਕਾਂ ਦੀ ਹੈ।
ਬ੍ਰਾਜ਼ੀਲ ਦੀ ਟੀਮ ‘ਚ ਵਿਨੀਸੀਅਸ ਜੂਨੀਅਰ, ਗੈਬਰੀਅਲ ਮੈਗਲਹੇਸ ਅਤੇ ਮਾਰਕਿਨਹੋਸ ਵਰਗੇ ਸਟਾਰ ਖਿਡਾਰੀਆਂ ਦੀ ਮੌਜੂਦਗੀ ਦੇ ਬਾਵਜੂਦ, ਬਹੁਤ ਸਾਰੇ ਬਲਾਕ ਖਾਲੀ ਸਨ। ਬ੍ਰਾਜ਼ੀਲ ਨੇ ਇਸ ਮੈਚ ‘ਚ ਭਾਰਤੀ ਟੀਮ ਨੂੰ 4-0 ਨਾਲ ਹਰਾਇਆ।
ਉਰੂਗਵੇ ਟੀਮ 6 ਅਕਤੂਬਰ ਨੂੰ ਭਾਰਤ ਵਿਰੁੱਧ ਆਪਣੇ ਮੈਚ ਲਈ 30 ਸਤੰਬਰ ਨੂੰ ਕੋਲਕਾਤਾ ਪਹੁੰਚੀ। ਟੀਮ ਨੂੰ ਮੈਚ ਤੋਂ ਪਹਿਲਾਂ ਸ਼ਹਿਰ ਦੇ ਮੌਸਮ ਅਤੇ ਹਾਲਾਤਾਂ ਦੇ ਅਨੁਕੂਲ ਹੋਣ ਦਾ ਸਮਾਂ ਮਿਲਿਆ ਹੈ। ਉਰੂਗਵੇ 1930 ਅਤੇ 1950 ‘ਚ ਵਿਸ਼ਵ ਕੱਪ ਚੈਂਪੀਅਨ ਸੀ।
Read More: Asian Games 2026: ਭਲਵਾਨ ਅਮਨ ਸੇਹਰਾਵਤ ਨੇ ਕੁਸ਼ਤੀ ‘ਚ ਜਿੱਤਿਆ ਸੋਨ ਤਗਮਾ




