ਸਪੋਰਟਸ, 05 ਅਕਤੂਬਰ 2026: IND ਬਨਾਮ NZ: ਤੇਜ਼ ਗੇਂਦਬਾਜ਼ ਆਕਾਸ਼ਦੀਪ ਅਤੇ ਮੁਕੇਸ਼ ਕੁਮਾਰ ਨਿਊਜ਼ੀਲੈਂਡ ਦੌਰੇ ਦੌਰਾਨ ਟੈਸਟ ਟੀਮ ‘ਚ ਵਾਪਸੀ ਕਰ ਸਕਦੇ ਹਨ। ਬੰਗਾਲ ਦੇ ਦੋਵੇਂ ਤੇਜ਼ ਗੇਂਦਬਾਜ਼ਾਂ ਨੇ ਈਰਾਨੀ ਕੱਪ ‘ਚ 14 ਵਿਕਟਾਂ ਲੈ ਕੇ ਆਪਣਾ ਦਾਅਵਾ ਜਤਾਇਆ।
ਰੈਸਟ ਆਫ ਇੰਡੀਆ ਦੀ 167 ਦੌੜਾਂ ਦੀ ਜਿੱਤ ‘ਚ ਆਕਾਸ਼ਦੀਪ ਨੇ 6 ਵਿਕਟਾਂ ਅਤੇ ਮੁਕੇਸ਼ ਕੁਮਾਰ ਨੇ 8 ਵਿਕਟਾਂ ਲਈਆਂ। ਪੱਟ ਦੀ ਸੱਟ ਤੋਂ ਪੀੜਤ ਪ੍ਰਸਿਧ ਕ੍ਰਿਸ਼ਨਾ ਵੀ ਫਿਟਨੈਸ ਕਲੀਅਰੈਂਸ ਮਿਲਣ ‘ਤੇ ਨਿਊਜ਼ੀਲੈਂਡ ਜਾ ਸਕਦਾ ਹੈ।
ਭਾਰਤ ਦਾ ਨਿਊਜ਼ੀਲੈਂਡ ਦੌਰਾ 22 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਅਤੇ 1 ਦਸੰਬਰ ਤੱਕ ਜਾਰੀ ਰਹੇਗਾ। ਇਸ ਦੌਰਾਨ ਪੰਜ ਟੀ-20, ਪੰਜ ਵਨਡੇ ਅਤੇ ਦੋ ਟੈਸਟ ਮੈਚ ਖੇਡੇ ਜਾਣਗੇ। ਤੇਜ਼ ਗੇਂਦਬਾਜ਼ ਆਕਾਸ਼ਦੀਪ ਅਤੇ ਮੁਕੇਸ਼ ਕੁਮਾਰ ਨਿਊਜ਼ੀਲੈਂਡ ਦੌਰੇ ਦੌਰਾਨ ਟੈਸਟ ਟੀਮ ‘ਚ ਵਾਪਸੀ ਕਰ ਸਕਦੇ ਹਨ। ਬੰਗਾਲ ਦੇ ਦੋਵੇਂ ਤੇਜ਼ ਗੇਂਦਬਾਜ਼ਾਂ ਨੇ ਈਰਾਨੀ ਕੱਪ ‘ਚ 14 ਵਿਕਟਾਂ ਲੈ ਕੇ ਆਪਣਾ ਦਾਅਵਾ ਜਤਾਇਆ।
ਰੈਸਟ ਆਫ ਇੰਡੀਆ ਦੀ 167 ਦੌੜਾਂ ਦੀ ਜਿੱਤ ਵਿੱਚ ਆਕਾਸ਼ਦੀਪ ਨੇ 6 ਵਿਕਟਾਂ ਅਤੇ ਮੁਕੇਸ਼ ਕੁਮਾਰ ਨੇ 8 ਵਿਕਟਾਂ ਲਈਆਂ। ਪੱਟ ਦੀ ਸੱਟ ਤੋਂ ਪੀੜਤ ਪ੍ਰਸਿਧ ਕ੍ਰਿਸ਼ਨਾ ਵੀ ਫਿਟਨੈਸ ਕਲੀਅਰੈਂਸ ਮਿਲਣ ‘ਤੇ ਨਿਊਜ਼ੀਲੈਂਡ ਜਾ ਸਕਦੇ ਹਨ।
ਮੁਕੇਸ਼ ਕੁਮਾਰ ਨੇ ਈਰਾਨੀ ਕੱਪ ‘ਚ ਆਪਣੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਚੋਣਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਦੂਜੀ ਪਾਰੀ ‘ਚ ਛੇ ਵਿਕਟਾਂ ਲੈਣ ਨਾਲ ਨਿਊਜ਼ੀਲੈਂਡ ਟੈਸਟ ਟੀਮ ‘ਚ ਵਾਪਸੀ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ।
ਰਿਪੋਰਟਾਂ ਅਨੁਸਾਰ, ਟੀਮ ਪ੍ਰਬੰਧਨ ਚੋਣਕਾਰਾਂ ਨੂੰ ਆਕਾਸ਼ਦੀਪ ਦੇ ਨਾਲ ਮੁਕੇਸ਼ ਕੁਮਾਰ ‘ਤੇ ਵਿਚਾਰ ਕਰਨ ਦੀ ਸਲਾਹ ਦੇ ਸਕਦਾ ਹੈ। ਮੁਕੇਸ਼ ਨੇ ਜੁਲਾਈ 2023 ‘ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਅਤੇ ਭਾਰਤ ਲਈ ਤਿੰਨ ਟੈਸਟ ਖੇਡੇ ਹਨ।
Read More: ਅਰਸ਼ਦੀਪ ਸਿੰਘ ਤੇ ਅਭਿਸ਼ੇਕ ਸ਼ਰਮਾ ਨੂੰ 1-1 ਕਰੋੜ ਰੁਪਏ ਨਾਲ ਕੀਤਾ ਜਾਵੇਗਾ ਸਨਮਾਨਿਤ: CM ਭਗਵੰਤ ਸਿੰਘ ਮਾਨ




