4 ਅਕਤੂਬਰ 2026: ਇੰਡੋਨੇਸ਼ੀਆ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਕੇਂਦਰ ਦੇ ਅਨੁਸਾਰ, ਭੂਚਾਲ ਦੀ ਤੀਬਰਤਾ 5.2 ਸੀ। ਭੂਚਾਲ ਸਵੇਰੇ 5:07 ਵਜੇ ਆਇਆ। ਭੂਚਾਲ ਦੇ ਝਟਕੇ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਹੇਠਾਂ ਦਰਜ ਕੀਤੇ ਗਏ।
ਭੂਚਾਲ ਕਿਉਂ ਆਉਂਦੇ ਹਨ?
ਧਰਤੀ ਦੇ ਅੰਦਰ ਸੱਤ ਪਲੇਟਾਂ ਹਨ, ਜੋ ਲਗਾਤਾਰ ਹਿੱਲ ਰਹੀਆਂ ਹਨ। ਜਿਸ ਜਗ੍ਹਾ ‘ਤੇ ਪਲੇਟਾਂ ਟਕਰਾਉਂਦੀਆਂ ਹਨ ਉਸਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ। ਜਦੋਂ ਧਰਤੀ ਦੇ ਅੰਦਰ ਟੈਕਟੋਨਿਕ ਪਲੇਟਾਂ ਇੱਕ ਦੂਜੇ ਨਾਲ ਹਿੱਲਦੀਆਂ, ਟਕਰਾਉਂਦੀਆਂ ਜਾਂ ਰਗੜਦੀਆਂ ਹਨ ਤਾਂ ਊਰਜਾ ਪੈਦਾ ਹੁੰਦੀ ਹੈ। ਜਦੋਂ ਪਲੇਟਾਂ ਦੀ ਟੱਕਰ ਜ਼ਿਆਦਾ ਊਰਜਾ ਛੱਡਦੀ ਹੈ, ਤਾਂ ਇਹ ਧਰਤੀ ਦੀ ਸਤ੍ਹਾ ‘ਤੇ ਵਾਈਬ੍ਰੇਸ਼ਨ ਦਾ ਕਾਰਨ ਬਣਦੀ ਹੈ। ਉਹ ਸਥਾਨ ਜਿੱਥੇ ਪਲੇਟਾਂ ਟਕਰਾਉਂਦੀਆਂ ਹਨ, ਭੂਚਾਲ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ। ਹਾਲਾਂਕਿ, ਜਦੋਂ ਭੂਚਾਲ ਦੀ ਤੀਬਰਤਾ ਜ਼ਿਆਦਾ ਹੁੰਦੀ ਹੈ, ਤਾਂ ਇਸਦੇ ਝਟਕੇ ਦੂਰ ਤੱਕ ਮਹਿਸੂਸ ਕੀਤੇ ਜਾਂਦੇ ਹਨ।
Read More: ਕੋਲੰਬੀਆ ‘ਚ ਕਿਉਂ ਆਉਂਦੇ ਹਨ ਜ਼ਿਆਦਾ ਭੂਚਾਲ, ਪਰੇਰਾ ਵਿੱਚ ਸਭ ਤੋਂ ਵੱਧ ਮੌ.ਤਾਂ




