ਸਮਿਤ ਮਛਾਰ

ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ ਨੂੰ ਮਿਲੇਗਾ ‘ਵਿਸ਼ਿਸ਼ਟ ਗੁਜਰਾਤ ਗਰਿਮਾ ਪੁਰਸਕਾਰ’

ਗੁਜਰਾਤ, 01 ਅਕਤੂਬਰ 2026: ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ‘ਚ ਇੱਕ ਵੱਡਾ ਹਾਦਸਾ ਹੋਣ ਤੋਂ ਬਚਾਉਣ ਵਾਲੇ ਭਾਰਤੀ ਪਾਇਲਟ ਕੈਪਟਨ ਸਮਿਤ ਮਛਾਰ (Smit Machhar) ਦੀ ਬਹਾਦਰੀ ਅਤੇ ਹਾਜ਼ਰੀ ਦੀ ਦੁਨੀਆ ਭਰ ‘ਚ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

ਵੀਰਵਾਰ ਨੂੰ ਗੁਜਰਾਤ ਸਰਕਾਰ ਨੇ ਐਲਾਨ ਕੀਤਾ ਕਿ ਉਹ ਕੈਪਟਨ ਸਮਿਤ ਮਛਾਰ ਨੂੰ ਉਸਦੀ ਬੇਮਿਸਾਲ ਬਹਾਦਰੀ ਲਈ ਰਾਜ ਦੇ ਵੱਕਾਰੀ “ਵਿਸ਼ਿਸ਼ਟ ਗੁਜਰਾਤ ਗਰਿਮਾ ਪੁਰਸਕਾਰ” ਨਾਲ ਸਨਮਾਨਿਤ ਕਰੇਗੀ।

ਕਾਕਪਿਟ ‘ਚ ਉਡਾਣ ਦੌਰਾਨ, ਸਹਿ-ਪਾਇਲਟ, ਜੋ ਕਿ ਓਮਾਨ ਦਾ ਰਹਿਣ ਵਾਲਾ ਹੈ, ਉਨ੍ਹਾਂ ਨੇ ਮਛਾਰ ‘ਤੇ ਚਾਕੂ ਨਾਲ ਹਮਲਾ ਕੀਤਾ। ਗੰਭੀਰ ਜ਼ਖਮੀ ਹੋਣ ਅਤੇ ਖੂਨ ਨਾਲ ਲੱਥਪੱਥ ਹੋਣ ਦੇ ਬਾਵਜੂਦ, ਕੈਪਟਨ ਸਮਿਤ ਨੇ ਬਹੁਤ ਹਿੰਮਤ ਦਿਖਾਈ ਅਤੇ ਹਮਲਾਵਰ ਦਾ ਮੁਕਾਬਲਾ ਕੀਤਾ।

ਕੈਪਟਨ ਸਮਿਤ ਨੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਿਆ ਅਤੇ ਯਾਤਰੀਆਂ ਅਤੇ ਚਾਲਕ ਦਲ ਨੂੰ ਸੁਚੇਤ ਕੀਤਾ, ਜਿਸ ਨਾਲ ਹਮਲਾਵਰ ਨੂੰ ਸਮੇਂ ਸਿਰ ਕਾਬੂ ਕੀਤਾ ਗਿਆ। ਇਸਤੋਂ ਬਾਅਦ ‘ਚ ਜਹਾਜ਼ ਨੇ ਸਾਊਦੀ ਅਰਬ ‘ਚ ਸੁਰੱਖਿਅਤ ਐਮਰਜੈਂਸੀ ਲੈਂਡਿੰਗ ਕੀਤੀ, ਜਿਸ ਨਾਲ ਸਾਰੇ 174 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਜਾਨ ਬਚ ਗਈ।

ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕੈਪਟਨ ਮਾਚਰ ਦਾ ਧੰਨਵਾਦ ਕਰਦੇ ਹੋਏ ਕਿਹਾ, “ਪੂਰੀ ਦੁਨੀਆ ਇਜ਼ਰਾਈਲ ਜਾਣ ਵਾਲੀ ਉਡਾਣ ਦੇ ਪਾਇਲਟ ਕੈਪਟਨ ਸਮਿਤ ਮਛਾਰ ਦੀ ਹਿੰਮਤ ਨੂੰ ਸਲਾਮ ਕਰ ਰਹੀ ਹੈ। ਹਮਲੇ ‘ਚ ਬੁਰੀ ਤਰ੍ਹਾਂ ਜ਼ਖਮੀ ਹੋਣ ਅਤੇ ਖੂਨ ਨਾਲ ਲੱਥਪੱਥ ਹੋਣ ਦੇ ਬਾਵਜੂਦ, ਉਨ੍ਹਾਂ ਨੇ 174 ਯਾਤਰੀਆਂ ਦੀ ਜਾਨ ਬਚਾਉਣ ‘ਚ ਅਸਾਧਾਰਨ ਬਹਾਦਰੀ ਦਿਖਾਈ। ਇਹ ਇੱਕ ਅਜਿਹਾ ਕਾਰਨਾਮਾ ਹੈ ਜੋ ਬਹੁਤ ਪ੍ਰੇਰਨਾਦਾਇਕ ਅਤੇ ਪ੍ਰਸ਼ੰਸਾ ਦੇ ਯੋਗ ਹੈ।”

Read More: ਭਾਰਤੀ ਪਾਇਲਟ ਦੀ ਬਹਾਦਰੀ ਦੀ ਨੇਤਨਯਾਹੂ ਤੇ PM ਮੋਦੀ ਨੇ ਕੀਤੀ ਪ੍ਰਸ਼ੰਸਾ, ਸੈਂਕੜੇ ਜਾਨਾਂ ਬਚੀਆਂ

ਵਿਦੇਸ਼

Scroll to Top