IND ਬਨਾਮ PAK

IND ਬਨਾਮ PAK: ਏਸ਼ੀਆਈ ਖੇਡਾਂ ‘ਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਫਾਈਨਲ ਮੁਕਾਬਲਾ

ਸਪੋਰਟਸ, 01 ਅਕਤੂਬਰ 2026: IND ਬਨਾਮ PAK: ਭਾਰਤੀ ਪੁਰਸ਼ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ਦੇ ਸੈਮੀਫਾਈਨਲ ‘ਚ ਸ਼੍ਰੀਲੰਕਾ ਨੂੰ 124 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ 170 ਦੌੜਾਂ ਦਾ ਟੀਚਾ ਰੱਖਿਆ ਸੀ। ਭਾਰਤ ਹੁਣ 3 ਅਕਤੂਬਰ ਨੂੰ ਸੋਨ ਤਗਮੇ ਲਈ ਸਾਹਿਬਜ਼ਾਦਾ ਫਰਹਾਨ ਦੀ ਕਪਤਾਨੀ ਵਾਲੀ ਪਾਕਿਸਤਾਨ ਟੀਮ ਨਾਲ ਭਿੜੇਗਾ।

ਇਸ ਤੋਂ ਪਹਿਲਾਂ, ਭਾਰਤ ਦੀ ਸ਼੍ਰੀਲੰਕਾ ‘ਤੇ ਦੌੜਾਂ ਦੇ ਫਰਕ ਨਾਲ ਸਭ ਤੋਂ ਵੱਡੀ ਜਿੱਤ 93 ਦੌੜਾਂ ਸੀ। ਭਾਰਤ ਨੇ 2017 ‘ਚ ਕਟਕ ਵਿੱਚ ਸ਼੍ਰੀਲੰਕਾ ਨੂੰ 93 ਦੌੜਾਂ ਨਾਲ ਹਰਾਇਆ ਸੀ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ ਹੈ। ਭਾਰਤੀ ਪੁਰਸ਼ ਕ੍ਰਿਕਟ ਟੀਮ ਵੀ ਲਗਾਤਾਰ ਦੂਜੇ ਸੋਨ ਤਗਮੇ ਦਾ ਟੀਚਾ ਰੱਖ ਰਹੀ ਹੈ। ਭਾਰਤ ਨੇ 2023 ‘ਚ ਹਾਂਗਜ਼ੂ ‘ਚ ਰੁਤੁਰਾਜ ਗਾਇਕਵਾੜ ਦੀ ਅਗਵਾਈ ‘ਚ ਸੋਨ ਤਗਮਾ ਜਿੱਤਿਆ ਸੀ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਨ ਤੋਂ ਬਾਅਦ, ਭਾਰਤੀ ਟੀਮ ਨੇ 20 ਓਵਰਾਂ ‘ਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 169 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਅਤੇ ਵੈਭਵ ਸੂਰਿਆਵੰਸ਼ੀ ਨੇ ਮਿਲ ਕੇ ਭਾਰਤ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਵੈਭਵ ਨੇ 21 ਗੇਂਦਾਂ ‘ਚ ਛੇ ਚੌਕੇ ਅਤੇ ਦੋ ਛੱਕਿਆਂ ਦੀ ਮੱਦਦ ਨਾਲ 38 ਦੌੜਾਂ ਬਣਾਈਆਂ। ਇਸ ਦੌਰਾਨ, ਈਸ਼ਾਨ 46 ਗੇਂਦਾਂ ‘ਚ ਚਾਰ ਚੌਕੇ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 80 ਦੌੜਾਂ ਬਣਾ ਕੇ ਨਾਬਾਦ ਰਿਹਾ। ਇਸ ਤੋਂ ਇਲਾਵਾ ਛੇ ਹੋਰ ਬੱਲੇਬਾਜ਼ ਦੋਹਰੇ ਅੰਕੜੇ ਤੱਕ ਨਹੀਂ ਪਹੁੰਚ ਸਕੇ।

ਪਾਕਿਸਤਾਨ-ਬੰਗਲਾਦੇਸ਼ ਮੈਚ ‘ਚ ਕੀ ਹੋਇਆ?

ਇਸ ਤੋਂ ਪਹਿਲਾਂ, ਸੈਮੀਫਾਈਨਲ ਨੰਬਰ 1 ‘ਚ ਪਾਕਿਸਤਾਨ ਦੇ ਕਪਤਾਨ ਸਾਹਿਬਜ਼ਾਦਾ ਫਰਹਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਮੈਚ ਨੂੰ 13-13 ਓਵਰਾਂ ਦਾ ਕਰ ਦਿੱਤਾ ਗਿਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 13 ਓਵਰਾਂ ‘ਚ ਸੱਤ ਵਿਕਟਾਂ ‘ਤੇ 111 ਦੌੜਾਂ ਬਣਾਈਆਂ। ਪਾਕਿਸਤਾਨ ਨੇ 11.3 ਓਵਰਾਂ ‘ਚ 112 ਦੌੜਾਂ ਦਾ ਟੀਚਾ ਹਾਸਲ ਕਰ ਲਿਆ।

Read More: AUS ਬਨਾਮ SA: ਦੱਖਣੀ ਅਫਰੀਕਾ ਤੇ ਆਸਟ੍ਰੇਲੀਆ ਵਿਚਾਲੇ ਅੱਜ ਆਖਰੀ ਵਨਡੇ

ਵਿਦੇਸ਼

Scroll to Top