ਭਾਰਤੀ ਤੱਟ ਰੱਖਿਅਕ

ਭਾਰਤੀ ਤੱਟ ਰੱਖਿਅਕ ਤੇ ATS ਵੱਲੋਂ 3 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ 5 ਪਾਕਿਸਤਾਨੀ ਗ੍ਰਿਫ਼ਤਾਰ

ਗੁਜਰਾਤ , 30 ਸਤੰਬਰ 2026: ਭਾਰਤੀ ਤੱਟ ਰੱਖਿਅਕ ਅਤੇ ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਨੇ ਇੱਕ ਈਰਾਨੀ ਕਿਸ਼ਤੀ ‘ਚ 3,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਪੰਜ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪੰਜ ਮੁਲਜ਼ਮ ਸਮੁੰਦਰ ਰਾਹੀਂ ਮੁੰਬਈ 526 ਕਿਲੋਗ੍ਰਾਮ ਮੇਥਾਮਫੇਟਾਮਾਈਨ ਅਤੇ ਹੈਰੋਇਨ ਪਹੁੰਚਾ ਰਹੇ ਸਨ।

ਸੁਰੱਖਿਆ ਬਲਾਂ ਨੇ 25 ਸਤੰਬਰ ਨੂੰ ਲਕਸ਼ਦੀਪ ਦੇ ਨੇੜੇ ਇਹ ਕਾਰਵਾਈ ਕੀਤੀ। ਹਾਲਾਂਕਿ, ਘਟਨਾ ਦੀ ਜਾਣਕਾਰੀ ਬੁੱਧਵਾਰ ਨੂੰ ਸਾਹਮਣੇ ਆਈ। ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਤੱਟ ਰੱਖਿਅਕ ਨੇ ਸਮੁੰਦਰੀ ਅਤੇ ਹਵਾਈ ਨਿਗਰਾਨੀ ਕੀਤੀ। ਸ਼ੱਕੀ ਕਿਸ਼ਤੀ ਨੂੰ ਲਕਸ਼ਦੀਪ ਦੇ ਪੱਛਮ ‘ਚ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ।

ਕਿਸ਼ਤੀ, ਚਾਲਕ ਦਲ ਅਤੇ ਨਸ਼ੀਲੇ ਪਦਾਰਥਾਂ ਨੂੰ ਸੁਰੱਖਿਆ ਘੇਰੇ ਹੇਠ ਮੁੰਬਈ ਲਿਆਂਦਾ ਗਿਆ, ਜਿੱਥੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਅਧਿਕਾਰੀਆਂ ਦੇ ਅਨੁਸਾਰ, ਇਹ ਕਾਰਵਾਈ ਸਮੁੰਦਰ ਰਾਹੀਂ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਮਦਦ ਕਰੇਗੀ।

ਇਸ ਤੋਂ ਪਹਿਲਾਂ, ਅਪ੍ਰੈਲ 2025 ‘ਚ ਅੱਤਵਾਦ ਵਿਰੋਧੀ ਦਸਤੇ (ਏਟੀਐਸ) ਅਤੇ ਭਾਰਤੀ ਤੱਟ ਰੱਖਿਅਕ ਨੇ ਗੁਜਰਾਤ ਤੱਟ ਤੋਂ ਲਗਭਗ 311 ਕਿਲੋਗ੍ਰਾਮ ਮੇਥਾਮਫੇਟਾਮਾਈਨ ਜ਼ਬਤ ਕੀਤੀ, ਜਿਸਦੀ ਕੀਮਤ ₹1,800 ਕਰੋੜ ਹੈ। ਇਹ ਖੇਪ ਪਾਕਿਸਤਾਨ ਦੇ ਪਾਸਨੀ ਬੰਦਰਗਾਹ ਤੋਂ ਤਾਮਿਲਨਾਡੂ ਲਿਜਾਈ ਜਾਣੀ ਸੀ। ਸੁਰੱਖਿਆ ਬਲਾਂ ਨੂੰ ਦੇਖ ਕੇ, ਤਸਕਰਾਂ ਨੇ ਨਸ਼ੀਲੇ ਪਦਾਰਥਾਂ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਅਤੇ ਪਾਕਿਸਤਾਨੀ ਸਮੁੰਦਰੀ ਸਰਹੱਦ ਵੱਲ ਭੱਜ ਗਏ।

Read More: ਭਾਰਤ-ਮਿਆਂਮਾਰ ਸਰਹੱਦ ਨੇੜੇ ਅਸਾਮ ਰਾਈਫਲਜ਼ ਟੀਮ ‘ਤੇ ਹ.ਮ.ਲਾ, ਇੱਕ ਜਵਾਨ ਸ਼ਹੀਦ

ਵਿਦੇਸ਼

Scroll to Top