ਸਪੋਰਟਸ, 29 ਸਤੰਬਰ 2026: ਏਸ਼ੀਆਈ ਖੇਡਾਂ 2026 ਦੇ ਪੁਰਸ਼ ਕ੍ਰਿਕਟ ਸੈਮੀਫਾਈਨਲ ‘ਚ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ ਅਤੇ ਪਾਕਿਸਤਾਨ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ ਜੋ ਕਿ ਜਾਪਾਨ ਦੇ ਆਈਚੀ-ਨਾਗੋਆ ‘ਚ ਖੇਡੇ ਜਾ ਰਹੇ ਹਨ। ਸਾਰੇ ਚਾਰ ਕੁਆਰਟਰ ਫਾਈਨਲ ਮੈਚ ਮੀਂਹ ਕਾਰਨ ਇੱਕ ਵੀ ਗੇਂਦ ਸੁੱਟੇ ਬਿਨਾਂ ਰੱਦ ਕਰ ਦਿੱਤੇ ਗਏ। ਇਸ ਤੋਂ ਬਾਅਦ, ਭਾਰਤ, ਸ਼੍ਰੀਲੰਕਾ, ਪਾਕਿਸਤਾਨ ਅਤੇ ਬੰਗਲਾਦੇਸ਼ ਆਪਣੀ ਉੱਤਮ ਆਈਸੀਸੀ ਟੀ-20 ਰੈਂਕਿੰਗ ਦੇ ਆਧਾਰ ‘ਤੇ ਸੈਮੀਫਾਈਨਲ ‘ਚ ਪਹੁੰਚ ਗਏ।
ਸ਼੍ਰੀਲੰਕਾ ਅਤੇ ਨੇਪਾਲ ਵਿਚਕਾਰ ਕੁਆਰਟਰ ਫਾਈਨਲ ਮੰਗਲਵਾਰ ਨੂੰ ਹੋਣਾ ਸੀ। ਮੈਚ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਸ਼ੁਰੂ ਹੋਣਾ ਸੀ, ਪਰ ਕਈ ਘੰਟੇ ਪਹਿਲਾਂ ਮੀਂਹ ਸ਼ੁਰੂ ਹੋ ਗਿਆ। ਮੀਂਹ ਰੁਕਣ ਦਾ ਕੋਈ ਸੰਕੇਤ ਨਾ ਮਿਲਣ ਕਰਕੇ, ਮੈਚ ਟਾਸ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ।
ਸ਼੍ਰੀਲੰਕਾ ਨੂੰ ਆਪਣੀ ਉੱਤਮ ਸੀਡਿੰਗ ਦਾ ਫਾਇਦਾ ਹੋਇਆ। ਸ਼੍ਰੀਲੰਕਾ, ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਟੂਰਨਾਮੈਂਟ ‘ਚ ਚਾਰ ਚੋਟੀ ਦੀਆਂ ਦਰਜਾ ਪ੍ਰਾਪਤ ਟੀਮਾਂ ਹਨ। ਉਨ੍ਹਾਂ ਦੀ ਸੀਡਿੰਗ ਆਈਸੀਸੀ ਟੀ-20 ਰੈਂਕਿੰਗ ਦੇ ਆਧਾਰ ‘ਤੇ ਨਿਰਧਾਰਤ ਕੀਤੀ ਗਈ ਸੀ।
ਸੋਮਵਾਰ ਨੂੰ ਭਾਰਤ-ਪਾਕਿਸਤਾਨ ਮੈਚ ਵੀ ਧੋਤਾ
ਸੋਮਵਾਰ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਕੁਆਰਟਰ ਫਾਈਨਲ ਵੀ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਭਾਰਤ ਆਪਣੀ ਬਿਹਤਰੀਨ ਸੀਡਿੰਗ ਦੇ ਆਧਾਰ ‘ਤੇ ਸੈਮੀਫਾਈਨਲ ‘ਚ ਪਹੁੰਚ ਗਿਆ। ਇਸੇ ਤਰ੍ਹਾਂ, ਪਾਕਿਸਤਾਨ ਅਤੇ ਹਾਂਗਕਾਂਗ ਵਿਚਕਾਰ ਕੁਆਰਟਰਫਾਈਨਲ ਵੀ ਮੀਂਹ ਕਾਰਨ ਰੱਦ ਹੋ ਗਿਆ। ਬਿਹਤਰ ਸੀਡਿੰਗ ਦੇ ਕਾਰਨ ਪਾਕਿਸਤਾਨ ਅੰਤਿਮ ਚਾਰ ‘ਚ ਪਹੁੰਚ ਗਿਆ।
ਭਾਰਤ ਦੀਆਂ ਨਜ਼ਰਾਂ ਲਗਾਤਾਰ ਦੂਜੇ ਸੋਨ ਤਗਮੇ ‘ਤੇ
ਭਾਰਤੀ ਪੁਰਸ਼ ਟੀਮ ਨੇ ਏਸ਼ੀਆਈ ਖੇਡਾਂ ‘ਚ ਆਪਣਾ ਲਗਾਤਾਰ ਦੂਜਾ ਸੋਨ ਤਗਮਾ ਜਿੱਤਣ ਦੇ ਟੀਚੇ ਨਾਲ ਪ੍ਰਵੇਸ਼ ਕੀਤਾ। ਭਾਰਤ ਨੇ 2022 ਹਾਂਗਜ਼ੂ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਿਆ ਸੀ। ਉਸ ਸਮੇਂ, ਅਫਗਾਨਿਸਤਾਨ ਵਿਰੁੱਧ ਫਾਈਨਲ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਭਾਰਤ ਨੂੰ ਉਨ੍ਹਾਂ ਦੀ ਬਿਹਤਰੀਨ ਰੈਂਕਿੰਗ ਦੇ ਆਧਾਰ ‘ਤੇ ਸੋਨ ਤਗਮਾ ਦਿੱਤਾ ਗਿਆ ਸੀ।
Read More: AUS ਬਨਾਮ SA: ਤੇਂਬਾ ਬਾਵੁਮਾ ਤੇ ਮਿਲਰ ਦੇ ਸੈਂਕੜੇ, ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ ਹਰਾ ਕੇ ਜਿੱਤੀ ਵਨਡੇ ਸੀਰੀਜ਼




