ਭਾਰਤੀ ਹਾਕੀ ਟੀਮ

ਭਾਰਤੀ ਹਾਕੀ ਟੀਮ ਦੀ ਏਸ਼ੀਆਈ ਖੇਡਾਂ ‘ਚ ਸਭ ਤੋਂ ਵੱਡੀ ਜਿੱਤ, ਦੱਖਣੀ ਕੋਰੀਆ ਨੂੰ 8-2 ਨਾਲ ਹਰਾਇਆ

ਸਪੋਰਟਸ, 24 ਸਤੰਬਰ 2026: ਏਸ਼ੀਆਈ ਖੇਡਾਂ 2026: ਪੁਰਸ਼ ਹਾਕੀ ਟੂਰਨਾਮੈਂਟ ਦੇ ਪੂਲ ਏ ਮੈਚ ‘ਚ ਭਾਰਤੀ ਹਾਕੀ ਟੀਮ ਨੇ ਦੱਖਣੀ ਕੋਰੀਆ ਨੂੰ 8-2 ਨਾਲ ਹਰਾ ਦਿੱਤਾ। ਭਾਰਤ ਨੇ ਅੱਧੇ ਸਮੇਂ ਤੱਕ 5-0 ਦੀ ਬੜ੍ਹਤ ਬਣਾਈ। ਭਾਰਤ ਲਈ ਸ਼ਿਲਾਨੰਦ ਲਾਕੜਾ ਨੇ ਚੌਥੇ ਮਿੰਟ ‘ਚ ਅਤੇ ਸੁਖਜੀਤ ਸਿੰਘ ਨੇ ਨੌਵੇਂ ਮਿੰਟ ‘ਚ ਗੋਲ ਕੀਤਾ। ਕਪਤਾਨ ਹਰਮਨਪ੍ਰੀਤ ਸਿੰਘ ਨੇ 11ਵੇਂ ਮਿੰਟ ‘ਚ ਪੈਨਲਟੀ ਕਾਰਨਰ ਨੂੰ ਬਦਲ ਕੇ ਭਾਰਤ ਨੂੰ 3-0 ਦੀ ਬੜ੍ਹਤ ਦਿਵਾਈ। ਇੱਕ ਮਿੰਟ ਬਾਅਦ ਅਭਿਸ਼ੇਕ ਨੇ ਗੋਲ ਕੀਤਾ। ਫਿਰ ਦਿਲਪ੍ਰੀਤ ਸਿੰਘ ਨੇ 26ਵੇਂ ਮਿੰਟ ‘ਚ ਗੋਲ ਕਰਕੇ ਭਾਰਤ ਨੂੰ 5-0 ਦੀ ਬੜ੍ਹਤ ਦਿਵਾਈ।

ਭਾਰਤ ਨੇ ਤੀਜੇ ਕੁਆਰਟਰ ‘ਚ ਦੋ ਹੋਰ ਗੋਲ ਕੀਤੇ, ਜਦੋਂ ਕਿ ਕੋਰੀਆ ਨੇ ਵੀ ਆਪਣਾ ਪਹਿਲਾ ਗੋਲ ਕੀਤਾ। ਦਿਲਪ੍ਰੀਤ ਨੇ 32ਵੇਂ ਮਿੰਟ ‘ਚ ਆਪਣਾ ਦੂਜਾ ਗੋਲ ਕੀਤਾ ਅਤੇ ਅਭਿਸ਼ੇਕ ਨੇ 38ਵੇਂ ਮਿੰਟ ‘ਚ ਆਪਣਾ ਦੂਜਾ ਗੋਲ ਕੀਤਾ। ਕਿਮ ਜਾਏਹੋ ਨੇ 42ਵੇਂ ਮਿੰਟ ‘ਚ ਦੱਖਣੀ ਕੋਰੀਆ ਲਈ ਇੱਕੋ ਇੱਕ ਗੋਲ ਕੀਤਾ। ਤੀਜੇ ਕੁਆਰਟਰ ਦੇ ਅੰਤ ਤੱਕ ਭਾਰਤ 7-1 ਨਾਲ ਅੱਗੇ ਸੀ।

ਫਿਰ, ਚੌਥੇ ਕੁਆਰਟਰ ‘ਚ ਦੱਖਣੀ ਕੋਰੀਆ ਦੇ ਕਿਮ ਯੋਂਗਬੋਕ ਨੇ 52ਵੇਂ ਮਿੰਟ ‘ਚ ਗੋਲ ਕਰਕੇ ਸਕੋਰ 7-2 ਕਰ ਦਿੱਤਾ। ਰਾਜਿੰਦਰ ਸਿੰਘ ਨੇ 60ਵੇਂ ਮਿੰਟ ‘ਚ ਇੱਕ ਹੋਰ ਗੋਲ ਕਰਕੇ ਸਕੋਰ 8-2 ਕਰ ਦਿੱਤਾ। ਇਹ ਅੰਤ ਤੱਕ ਸਕੋਰਲਾਈਨ ਸੀ ਅਤੇ ਭਾਰਤ ਨੇ ਜਿੱਤ ਪ੍ਰਾਪਤ ਕੀਤੀ। ਭਾਰਤ ਹੁਣ ਪੂਲ ਪੜਾਅ ;ਚ ਜਾਪਾਨ ਨਾਲ ਭਿੜੇਗਾ। ਭਾਰਤ ਦਾ ਟੀਚਾ ਏਸ਼ੀਆਈ ਖੇਡਾਂ ਦਾ ਸੋਨ ਤਗਮਾ ਜਿੱਤਣ ਅਤੇ 2028 ਲਾਸ ਏਂਜਲਸ ਓਲੰਪਿਕ ਲਈ ਸਿੱਧਾ ਕੁਆਲੀਫਾਈ ਕਰਨਾ ਹੈ।

ਭਾਰਤ ਅਤੇ ਦੱਖਣੀ ਕੋਰੀਆ ਵਿਚਕਾਰ ਛੇ ਗੋਲਾਂ ਦਾ ਅੰਤਰ ਸੀ। ਪੁਰਸ਼ ਹਾਕੀ ;ਚ ਗੋਲ ਅੰਤਰ ਦੇ ਮਾਮਲੇ ਵਿੱਚ ਏਸ਼ੀਆਈ ਖੇਡਾਂ ;ਚ ਦੱਖਣੀ ਕੋਰੀਆ ਵਿਰੁੱਧ ਇਹ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ, ਭਾਰਤ ਨੇ 1962 ਦੀਆਂ ਏਸ਼ੀਆਈ ਖੇਡਾਂ ;ਚ ਕੋਰੀਆ ਨੂੰ 5-0 ਨਾਲ ਹਰਾਇਆ ਸੀ, ਭਾਵ ਉਸ ਸਮੇਂ ਭਾਰਤ ਦੀ ਜਿੱਤ ਦਾ ਅੰਤਰ ਪੰਜ ਗੋਲ ਸੀ।

ਵਿਦੇਸ਼

Scroll to Top