ਪਟਿਆਲਾ, 14 ਸਤੰਬਰ 2026: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਟਿਆਲਾ ਵਿਖੇ ਪੰਜਾਬ ਦੇ ਲੋਕਾਂ, ਮੁਲਾਜ਼ਮਾਂ ਦੇ ਹੱਕਾਂ, ਸੂਬੇ ‘ਚ ਬਿਜਲੀ ਸੰਕਟ ਦੇ ਡੂੰਘੇ ਹੋਣ ਅਤੇ ਐਲਾਨੇ ਅਤੇ ਅਣ-ਐਲਾਨੇ ਬਿਜਲੀ ਕੱਟਾਂ ਦੇ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ।
ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦੀ ਅਗਵਾਈ ‘ਚ ਸੈਂਕੜੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਪਾਵਰ ਕਾਰਪੋਰੇਸ਼ਨ (PSPCL) ਦੇ ਮੁੱਖ ਹੈੱਡਕੁਆਰਟਰ ਦੇ ਬਾਹਰ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ ਸ਼ੁਰੂ ਕੀਤਾ। ਵਿਰੋਧ ਪ੍ਰਦਰਸ਼ਨ ਦੌਰਾਨ, ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਬਾਰੇ ਗੰਭੀਰ ਸਵਾਲ ਉਠਾਏ।
ਵਿਰੋਧ ਪ੍ਰਦਰਸ਼ਨ ਵਧਦਾ ਦੇਖ ਸਥਾਨਕ ਪੁਲਿਸ ਪ੍ਰਸ਼ਾਸਨ ਨੇ ਹੈੱਡਕੁਆਰਟਰ ਕੰਪਲੈਕਸ ਦੇ ਆਲੇ-ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਪੁਲਿਸ ਨੇ ਵੱਡੀ ਗਿਣਤੀ ‘ਚ ਫੋਰਸ ਤਾਇਨਾਤ ਕੀਤੀ ਅਤੇ ਪ੍ਰਦਰਸ਼ਨਕਾਰੀਆਂ ਨੂੰ ਕੰਪਲੈਕਸ ‘ਚ ਦਾਖਲ ਹੋਣ ਤੋਂ ਰੋਕਣ ਲਈ ਬਹੁ-ਪਰਤੀ ਬੈਰੀਕੇਡ ਲਗਾਏ।
ਜਿਵੇਂ ਹੀ ਪ੍ਰਦਰਸ਼ਨਕਾਰੀਆਂ ਮੁੱਖ ਦਫਤਰ ਵੱਲ ਵਧਣ ਲੱਗੇ, ਉੱਥੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਪਾਣੀ ਦੀ ਬੌਛਾਰਾਂ ਮਾਰੀਆ। ਇਸ ਦੌਰਾਨ ਕਾਂਗਰਸ ਆਗੂ ਹਰਦਿਆਲ ਕੰਬੋਜ਼ ਨੇ ਕਿਹਾ ਕਿ ਬਿਜਲੀ ਦੇ 14-14 ਘੰਟੇ ਕੱਟ ਕਾਰਨ ਲੋਕ ਪਰੇਸ਼ਾਨ ਹਨ, ਪੰਜਾਬ ਦੇ ਖੇਤਾਂ ਤੱਕ ਸਹੀ ਬਿਜਲੀ ਨਹੀਂ ਪਹੁੰਚ ਰਹੀ ਅਤੇ ਕੱਟ ਲੱਗ ਰਹੇ ਹਨ।
ਇਸ ਵਿਰੋਧ ਪ੍ਰਦਰਸ਼ਨ ‘ਚ ਸੂਬੇ ਭਰ ਤੋਂ ਸੀਨੀਅਰ ਆਗੂਆਂ, ਸਾਬਕਾ ਵਿਧਾਇਕਾਂ ਅਤੇ ਵੱਡੀ ਗਿਣਤੀ ‘ਚ ਸਥਾਨਕ ਕਾਰਕੁਨਾਂ ਨੇ ਹਿੱਸਾ ਲਿਆ। ਪ੍ਰਦਰਸ਼ਨਕਾਰੀ ਆਗੂਆਂ ਨੇ ਸਰਕਾਰ ‘ਤੇ ਤਿੱਖਾ ਦੋਸ਼ ਲਗਾਇਆ ਕਿ ਜਨਤਾ ਗਰਮੀ ‘ਚ ਬਿਜਲੀ ਕੱਟ ਕਾਰਨ ਪ੍ਰੇਸ਼ਾਨ ਹੈ, ਪਰ ਸਰਕਾਰ ਅਤੇ ਸਬੰਧਤ ਵਿਭਾਗ ਸਥਿਤੀ ਨੂੰ ਸੁਧਾਰਨ ਲਈ ਕਾਰਵਾਈ ਕਰਨ ਦੀ ਬਜਾਏ ਅੱਖਾਂ ਮੀਟ ਰਹੇ ਹਨ।
Read More: ਪੰਜਾਬ ‘ਚ ਚੋਣਾਂ ਲਈ ਗੁਆਂਢੀ ਸੂਬਿਆਂ ਦੇ ਦਿੱਗਜ਼ ਆਗੂ ਸਰਗਰਮ, ਭਾਜਪਾ ਦੀ ਸਰਹੱਦੀ ਸੀਟਾਂ ‘ਤੇ ਨਜ਼ਰ!




