Himachal Monsoon

ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਦਾ ਕਹਿਰ, 63 ਸੜਕਾਂ ਬੰਦ ਤੇ 286 ਜਣਿਆਂ ਦੀ ਗਈ ਜਾਨ

ਹਿਮਾਚਲ, 10 ਸਤੰਬਰ 2026: ਹਿਮਾਚਲ ਪ੍ਰਦੇਸ਼ ‘ਚ ਮਾਨਸੂਨ ਦਾ ਕਹਿਰ ਜਾਰੀ ਹੈ। 10 ਸਤੰਬਰ ਨੂੰ ਸਵੇਰੇ 10 ਵਜੇ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ (SEOC) ਦੀ ਰਿਪੋਰਟ ਦੇ ਅਨੁਸਾਰ, ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਸੂਬੇ ਭਰ ‘ਚ ਕਰੀਬ 63 ਸੜਕਾਂ ਬੰਦ ਹਨ। ਦੋ ਬਿਜਲੀ ਵੰਡ ਟ੍ਰਾਂਸਫਾਰਮਰ (DTR) ਅਤੇ ਦੋ ਪੀਣ ਵਾਲੇ ਪਾਣੀ ਦੀ ਸਪਲਾਈ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਸਭ ਤੋਂ ਵੱਧ ਸੜਕਾਂ ਬੰਦ ਮੰਡੀ ਜ਼ਿਲ੍ਹੇ ‘ਚ ਬੰਦ ਹਨ, ਜਿੱਥੇ 33 ਸੜਕਾਂ ਆਵਾਜਾਈ ਲਈ ਬੰਦ ਹਨ।

ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਪੱਧਰ ‘ਤੇ ਮੰਡੀ ‘ਚ 33 ਸੜਕਾਂ, ਕੁੱਲੂ ‘ਚ 11, ਕਾਂਗੜਾ ‘ਚ 10, ਸਿਰਮੌਰ ਅਤੇ ਊਨਾ ‘ਚ ਤਿੰਨ-ਤਿੰਨ, ਸ਼ਿਮਲਾ ‘ਚ ਦੋ ਅਤੇ ਲਾਹੌਲ-ਸਪਿਤੀ ‘ਚ ਇੱਕ ਸੜਕ ਬੰਦ ਹੈ। ਸ਼ਿਮਲਾ ‘ਚ ਦੋ DTR ਅਤੇ ਦੋ ਪਾਣੀ ਸਪਲਾਈ ਯੋਜਨਾਵਾਂ ਵੀ ਪ੍ਰਭਾਵਿਤ ਹੋਈਆਂ ਹਨ। ਸਵੇਰ ਦੀ ਰਿਪੋਰਟ ਦੇ ਅਨੁਸਾਰ, ਬਿਲਾਸਪੁਰ, ਚੰਬਾ, ਹਮੀਰਪੁਰ, ਕਿਨੌਰ ਅਤੇ ਸੋਲਨ ‘ਚ ਕੋਈ ਸੜਕ ਬੰਦ ਨਹੀਂ ਕੀਤੀ ਗਈ।

1,550.33 ਕਰੋੜ ਰੁਪਏ ਦਾ ਨੁਕਸਾਨ

ਮਾਲ ਵਿਭਾਗ ਦੇ ਆਫ਼ਤ ਪ੍ਰਬੰਧਨ ਸੈੱਲ ਦੀ 30 ਜੂਨ ਤੋਂ 9 ਸਤੰਬਰ, 2026 ਤੱਕ ਦੀ ਸੰਚਤ ਰਿਪੋਰਟ, ਹਿਮਾਚਲ ‘ਚ ਮਾਨਸੂਨ ਦੀ ਸਥਿਤੀ ਦੀ ਇੱਕ ਭਿਆਨਕ ਤਸਵੀਰ ਪੇਸ਼ ਕਰਦੀ ਹੈ। ਰਿਪੋਰਟ ਦੇ ਅਨੁਸਾਰ, ਇਸ ਸਮੇਂ ਦੌਰਾਨ 286 ਜਣਿਆਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ, ਜਦੋਂ ਕਿ 513 ਜ਼ਖਮੀ ਹੋਏ ਅਤੇ 1,144 ਜਾਨਵਰ ਮਾਰੇ ਗਏ। ਨਿੱਜੀ ਅਤੇ ਜਨਤਕ ਜਾਇਦਾਦ ਨੂੰ ਕੁੱਲ ਲਗਭਗ 1,550.33 ਕਰੋੜ ਰੁਪਏ ਦਾ ਨੁਕਸਾਨ ਦਰਜ ਕੀਤਾ ਗਿਆ।

ਕੁਦਰਤੀ ਆਫ਼ਤ ਕਾਰਨ 286 ਮੌਤਾਂ

ਰਿਪੋਰਟ ਦੇ ਅਨੁਸਾਰ, 114 ਮੌਤਾਂ ਆਫ਼ਤ ਨਾਲ ਸਬੰਧਤ ਘਟਨਾਵਾਂ ਕਾਰਨ ਹੋਈਆਂ। ਇਨ੍ਹਾਂ ‘ਚ ਜ਼ਮੀਨ ਖਿਸਕਣਾ, ਹੜ੍ਹ, ਡੁੱਬਣਾ, ਬਿਜਲੀ ਦਾ ਕਰੰਟ ਲੱਗਣਾ, ਸੱਪ ਦੇ ਕੱਟਣਾ ਅਤੇ ਦਰੱਖਤਾਂ ਜਾਂ ਪਹਾੜੀਆਂ ਤੋਂ ਡਿੱਗਣਾ ਸ਼ਾਮਲ ਹੈ। ਇਸ ਤੋਂ ਇਲਾਵਾ, ਸੜਕ ਹਾਦਸਿਆਂ ‘ਚ 172 ਜਣਿਆਂ ਦੀ ਮੌਤ ਹੋ ਗਈ। ਇਸ ਨਾਲ ਮਾਨਸੂਨ ਸੀਜ਼ਨ ਦੌਰਾਨ ਆਫ਼ਤਾਂ ਅਤੇ ਸੜਕ ਹਾਦਸਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਕੁੱਲ ਗਿਣਤੀ 286 ਹੋ ਗਈ ਹੈ।

ਸੜਕਾਂ ਬੰਦ ਹੋਣ ਦੀ ਸੂਚੀ ‘ਚ ਮੰਡੀ ਸਭ ਤੋਂ ਅੱਗੇ ਹੈ। ਸਰਾਜ ‘ਚ 28, ਸੁੰਦਰਨਗਰ ‘ਚ ਇੱਕ, ਸਰਕਾਘਾਟ ‘ਚ ਤਿੰਨ ਅਤੇ ਥਲੌਟ ‘ਚ ਇੱਕ ਸੜਕ ਬੰਦ ਹੈ। ਕੁੱਲੂ ‘ਚ 11 ਅਤੇ ਕਾਂਗੜਾ ‘ਚ 10 ਸੜਕਾਂ ‘ਤੇ ਜਾਮ ਹਨ। ਖਾਸ ਕਰਕੇ ਮੰਡੀ, ਕੁੱਲੂ ਅਤੇ ਕਾਂਗੜਾ ਵਰਗੇ ਜ਼ਿਲ੍ਹਿਆਂ ‘ਚ ਸੜਕ ਸੰਪਰਕ ਨੂੰ ਬਹਾਲ ਕਰਨਾ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।

Read More: ਹਿਮਾਚਲ ਪ੍ਰਦੇਸ਼ ‘ਚ ਮੀਂਹ ਕਾਰਨ 98 ਸੜਕਾਂ ਬੰਦ, ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ

ਵਿਦੇਸ਼

Scroll to Top