ਦੇਸ਼, 04 ਸਤੰਬਰ 2026: ਸੋਨੀਆ ਗਾਂਧੀ ਦੀ ਆਤਮਕਥਾ “ਬੈਲੌਂਗਿੰਗ: ਏ ਜਰਨੀ ਆਫ਼ ਲਵ” ਹੁਣ ਭਾਰਤ ‘ਚ ਹਾਰਪਰ ਕੋਲਿਨਸ ਦੁਆਰਾ ਪ੍ਰਕਾਸ਼ਿਤ ਕੀਤੀ ਜਾਵੇਗੀ। ਹਾਰਪਰ ਕੋਲਿਨਸ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਇੱਕ ਪੋਸਟ ‘ਚ ਇਸਦਾ ਐਲਾਨ ਕੀਤਾ। ਆਪਣੀ ਪੋਸਟ ‘ਚ, ਹਾਰਪਰ ਕੋਲਿਨਸ ਨੇ ਲਿਖਿਆ, “ਹਾਰਪਰ ਕੋਲਿਨਸ ਇੰਡੀਆ ਸੋਨੀਆ ਗਾਂਧੀ ਦੀ ਕਿਤਾਬ ‘ਬੈਲੌਂਗਿੰਗ’ ਪ੍ਰਕਾਸ਼ਿਤ ਕਰੇਗਾ। ਇਹ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਯਾਦਾਂ ਭਾਰਤ ‘ਚ 10 ਨਵੰਬਰ, 2026 ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ।”
ਬਿਆਨ ‘ਚ ਲਿਖਿਆ ਗਿਆ ਹੈ, “ਸਾਡੇ ਸਮੇਂ ਦੀਆਂ ਸਭ ਤੋਂ ਵੱਧ ਉਡੀਕੀਆਂ ਗਈਆਂ ਰਾਜਨੀਤਿਕ ਯਾਦਾਂ ‘ਚੋਂ ਇੱਕ, ‘Belonging’, ਪਿਆਰ, ਪਛਾਣ, ਫਰਜ਼ ਅਤੇ ਸੰਬੰਧਾਂ ਦੀ ਇੱਕ ਨਾਟਕੀ ਅਤੇ ਡੂੰਘੀ ਨਿੱਜੀ ਕਹਾਣੀ ਹੈ। ਇਹ ਕਿਤਾਬ ਭਾਰਤ ਦੀ ਯਾਤਰਾ ਅਤੇ ਵਿਕਾਸ ‘ਤੇ ਇੱਕ ਦੁਰਲੱਭ ਅੰਦਰੂਨੀ ਦ੍ਰਿਸ਼ਟੀਕੋਣ ਪੇਸ਼ ਕਰਦੀ ਹੈ।” ਜਿਕਰਯੋਗ ਹੈ ਕਿ ਸੋਨੀਆ ਗਾਂਧੀ ਦੀ ਆਤਮਕਥਾ ਨੇ ਦੇਸ਼ ‘ਚ ਕਾਫ਼ੀ ਰਾਜਨੀਤਿਕ ਵਿਵਾਦ ਪੈਦਾ ਕਰ ਦਿੱਤਾ ਸੀ। ਪੈਂਗੁਇਨ ਇੰਡੀਆ ਨੇ ਇਸਨੂੰ ਪ੍ਰਕਾਸ਼ਿਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਪੈਂਗੁਇਨ ਰੈਂਡਮ ਹਾਊਸ, ਉਹ ਕੰਪਨੀ ਜਿਸਨੇ ਸੋਨੀਆ ਗਾਂਧੀ ਦੀ ਕਿਤਾਬ ਦੇ ਪ੍ਰਕਾਸ਼ਨ ਅਧਿਕਾਰ ਪ੍ਰਾਪਤ ਕੀਤੇ ਸਨ, ਉਨ੍ਹਾਂ ਨੇ ਭਾਰਤ ਵਿੱਚ ਸੋਨੀਆ ਗਾਂਧੀ ਦੀ ਆਤਮਕਥਾ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ। ਕੁਝ ਰਿਪੋਰਟਾਂ ਦੇ ਅਨੁਸਾਰ, ਪ੍ਰਕਾਸ਼ਨ ਕੰਪਨੀ ਨੇ ਕੁਝ ਸੰਪਾਦਕੀ ਤਬਦੀਲੀਆਂ ਅਤੇ ਕਿਤਾਬ ਦੀ ਮੂਲ ਸਕ੍ਰਿਪਟ ‘ਚੋਂ ਸੰਵੇਦਨਸ਼ੀਲ ਹਿੱਸਿਆਂ ਨੂੰ ਹਟਾਉਣ ਦੀ ਮੰਗ ਕੀਤੀ, ਜਿਸਨੂੰ ਸੋਨੀਆ ਗਾਂਧੀ ਨੇ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ, ਪੈਂਗੁਇਨ ਇਸ ਪ੍ਰੋਜੈਕਟ ਤੋਂ ਪਿੱਛੇ ਹਟ ਗਿਆ। ਹਾਲਾਂਕਿ, ਪੈਂਗੁਇਨ ਰੈਂਡਮ ਹਾਊਸ ਇੰਡੀਆ ਦੀ ਪ੍ਰਕਾਸ਼ਨ ਸ਼ਾਖਾ, ਐਲਫ੍ਰੇਡ ਏ. ਨੌਫ, ਦੁਨੀਆ ਭਰ ‘ਚ ਕਿਤਾਬ ਪ੍ਰਕਾਸ਼ਤ ਕਰ ਰਹੀ ਹੈ।
Read More: ਸੋਨੀਆ ਗਾਂਧੀ ਦੀ ਆਤਮਕਥਾ ਬੈਲੌਂਗਿੰਗ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਵਿਚਾਲੇ ਛਿੜੀ ਸ਼ਬਦੀ ਜੰਗ




