26 ਅਗਸਤ 2026: ਮਸ਼ਹੂਰ ਪੰਜਾਬੀ ਸੋਸ਼ਲ ਮੀਡੀਆ ਇੰਫਲੂਐਂਸਰ ਮਨਜੀਤ ਕੌਰ (Famous Punjabi social media influencer Manjit Kaur) ਦੀ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਆਈਸੀਯੂ ਵਿੱਚ ਦਾਖਲ ਸੀ। ਡਾਕਟਰਾਂ ਅਨੁਸਾਰ, ਅੱਗ ਵਿੱਚ ਉਸਦੇ ਸਰੀਰ ਦਾ ਲਗਭਗ 90 ਪ੍ਰਤੀਸ਼ਤ ਸੜ ਗਿਆ ਸੀ।
ਪਿਛਲੇ ਮਹੀਨੇ, ਮਨਜੀਤ ਕੌਰ ਦੇ ਸੜਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਉਹ ਪੀਜੀਆਈ ਵਿੱਚ ਇਲਾਜ ਅਧੀਨ ਸੀ। ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਮਨਜੀਤ ਨੂੰ ਇੱਕ ਕਾਰ ਵਿੱਚ ਅਗਵਾ ਕੀਤਾ ਗਿਆ ਸੀ, ਇੱਕ ਦਰੱਖਤ ਨਾਲ ਬੰਨ੍ਹਿਆ ਗਿਆ ਸੀ, ਅਤੇ ਫਿਰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ਸੀ। ਉਸਨੂੰ ਗੰਭੀਰ ਹਾਲਤ ਵਿੱਚ ਪੀਜੀਆਈ ਰੈਫਰ ਕੀਤਾ ਗਿਆ ਸੀ। ਪੁਲਿਸ ਨੇ ਪਹਿਲਾਂ ਹੀ ਕਤਲ ਦੀ ਕੋਸ਼ਿਸ਼ ਸਮੇਤ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ। ਹੁਣ, ਮਨਜੀਤ ਕੌਰ ਦੀ ਮੌਤ ਤੋਂ ਬਾਅਦ, ਮਾਮਲੇ ਵਿੱਚ ਕਤਲ ਦਾ ਦੋਸ਼ ਜੋੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ।
Read More: ਸੋਸ਼ਲ ਮੀਡੀਆ ਪ੍ਰਭਾਵਕ ਕਮਲ ਕੌਰ ਭਾਬੀ ਦੇ ਕ.ਤ.ਲ ਦਾ ਦੋਸ਼ੀ ਗ੍ਰਿਫ਼ਤਾਰ




