Sangrur Firing news

ਸੰਗਰੂਰ ‘ਚ ਵੱਡੀ ਘਟਨਾ, ਬਦਮਾਸ਼ਾਂ ਦੇ 2 ਗੁੱਟਾਂ ਵਿਚਾਲੇ ਚੱਲੀਆਂ ਗੋ.ਲੀਆਂ

ਸੰਗਰੂਰ, 25 ਅਗਸਤ 2026: ਸੰਗਰੂਰ ‘ਚ ਬੀਤੀ ਰਾਤ ਬਦਮਾਸ਼ਾਂ ਦੇ ਗੁੱਟਾਂ ਵਿਚਾਲੇ ਝੜੱਪ ਹੋ ਗਈ, ਇਸ ਦੌਰਾਨ ਦੋਵੇਂ ਧੜਿਆਂ ਨੇ ਇੱਕ ਦੂਜੇ ‘ਤੇ ਪੱਥਰ ਅਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਦੀ ਸੀਸੀਟੀਵੀ ਫੁਟੇਜ਼ ਵੀ ਸਾਹਮਣੇ ਆਈ ਹੈ।

ਇਹ ਘਟਨਾ ਸੰਗਰੂਰ ਦੇ ਨਾਨਕਿਆਣਾ ਸਾਹਿਬ ਚੌਂਕ ਨੇੜੇ ਫਰੀਦ ਨਗਰ ਗਲੀ ਨੰਬਰ-2 ਦੇ ਬਾਹਰ ਵਾਪਰੀ ਹੈ। ਗੋਲੀ ਚਲਾਉਣ ਵਾਲੇ ਗੁੱਟ ‘ਚ ਪੰਜ ਤੋਂ ਛੇ ਬਦਮਾਸ਼ ਦਿਖ ਰਹੇ ਹਨ, ਦੂਜਾ ਗੁੱਟ ਜੋ ਗੱਡੀ ‘
‘ਚ ਆਇਆ ਹੈ ਉਹਨਾਂ ‘ਤੇ ਗੋਲੀ ਚਲਾਉਂਦੇ ਹਨ।

ਇਲਾਕੇ ਦੇ ਲੋਕਾਂ ਨੇ ਕਿਹਾ ਸਾਨੂੰ ਰਾਤ ਨੂੰ ਇੱਕ ਦੋ ਵਾਰ ਖੜਕਾ ਸੁਣਾਈ ਦਿੱਤਾ ਸੀ, ਪਰ ਥੋੜੀ ਦੇਰ ਬਾਅਦ ਜਦੋਂ ਬਾਹਰ ਆ ਕੇ ਦੇਖਿਆ ਸਾਨੂੰ ਕੁਝ ਮਿਲਿਆ ਨਹੀਂ ਸ਼ਾਇਦ ਉਦੋਂ ਤੱਕ ਉਹ ਚਲੇ ਗਏ ਸੀ।
ਇਲਾਕੇ ਦੇ ਲੋਕਾਂ ਨੇ ਕਿਹਾ ਸਾਨੂੰ ਚਿੰਤਾ ਅਤੇ ਡਰ ਸਤਾ ਰਿਹਾ ਸਾਡੇ ਘਰ ਦੇ ਅੱਗੇ ਗੋਲੀਆਂ ਚੱਲੀਆਂ ਹਨ। ਲੋਕਾਂ ਨੇ ਸੰਗਰੂਰ ਪੁਲਿਸ ਨੂੰ ਛੇਤੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

Read More: ਤਿੰਨ ਕੁੜੀਆਂ 50 ਫੁੱਟ ਉੱਚੀ ਪਾਣੀ ਦੀ ਟੈਂਕੀ ‘ਤੇ ਚੜ੍ਹਿਆ, ਵਿਆਹ ਦੇ ਨਾਂਅ ‘ਤੇ ਦਿੱਤਾ ਧੋਖਾ

ਵਿਦੇਸ਼

Scroll to Top