24 ਅਗਸਤ 2026: ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਨੂੰ ਨਵਾਂ ਵਾਈਸ ਚਾਂਸਲਰ (ਵੀਸੀ) ਮਿਲ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਚਾਂਸਲਰ ਨੇ ਡਾ. ਰਾਜਿੰਦਰ ਕੁਮਾਰ ਬਾਂਸਲ ਨੂੰ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਹੈ।
ਰਾਜਪਾਲ ਵੱਲੋਂ 23 ਅਗਸਤ, 2026 ਨੂੰ ਜਾਰੀ ਨਿਯੁਕਤੀ ਆਦੇਸ਼ ਅਨੁਸਾਰ, ਇਹ ਨਿਯੁਕਤੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਐਕਟ, 1998 ਦੀ ਧਾਰਾ 14(2) ਤਹਿਤ ਕੀਤੀ ਗਈ ਹੈ। ਡਾ. ਰਾਜਿੰਦਰ ਕੁਮਾਰ ਬਾਂਸਲ ਦਾ ਕਾਰਜਕਾਲ ਅਹੁਦਾ ਸੰਭਾਲਣ ਦੀ ਮਿਤੀ ਤੋਂ ਤਿੰਨ ਸਾਲ ਦਾ ਹੋਵੇਗਾ।




