Cricketer Abhishek Porel

ਕ੍ਰਿਕਟਰ ਅਭਿਸ਼ੇਕ ਪੋਰੇਲ ਨੂੰ ਇੱਕ ਅਪਰਾਧਿਕ ਮਾਮਲੇ ‘ਚ ਗ੍ਰਿਫ਼ਤਾਰ

ਸਪੋਰਟਸ, 11 ਅਗਸਤ 2026: Abhishek Porel arrested: ਆਈਪੀਐਲ ‘ਚ ਦਿੱਲੀ ਕੈਪੀਟਲਜ਼ ਲਈ ਖੇਡਣ ਵਾਲੇ ਬੰਗਾਲ ਦੇ ਕ੍ਰਿਕਟਰ ਅਭਿਸ਼ੇਕ ਪੋਰੇਲ ਨੂੰ ਇੱਕ ਅਪਰਾਧਿਕ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਮੈਡੀਕਲ ਵਿਦਿਆਰਥਣ ਨੇ ਉਸ ‘ਤੇ ਵਿਆਹ ਦਾ ਝੂਠਾ ਲਾਰਾ ਲਗਾ ਕੇ ਬਲਾਤਕਾਰ ਕਰਨ, ਉਸ ‘ਤੇ ਹਮਲਾ ਕਰਨ ਅਤੇ ਧਮਕੀ ਦੇਣ ਦਾ ਦੋਸ਼ ਲਗਾਇਆ ਹੈ। ਪੁਲਿਸ ਦੇ ਮੁਤਾਬਕ, ਕ੍ਰਿਕਟਰ ਨੂੰ ਦਮਦਮ ਥਾਣਾ ਖੇਤਰ ਦੇ ਇਮਾਮੀ ਸਿਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੁਗਲੀ ਦੇ ਪੁਲਿਸ ਸੁਪਰਡੈਂਟ ਕੁੰਵਰ ਭੂਸ਼ਣ ਸਿੰਘ ਮੁਤਾਬਕ ਪੋਰੇਲ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਜੂਨ ‘ਚ, ਇੱਕ ਔਰਤ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਪੋਰੇਲ ਨੇ ਵਿਆਹ ਦੇ ਝੂਠੇ ਬਹਾਨੇ ਉਸ ਨਾਲ ਸਰੀਰਕ ਸਬੰਧ ਬਣਾਏ ਸਨ ਅਤੇ ਬਾਅਦ ‘ਚ ਹਮਲਾ ਕੀਤਾ ਗਿਆ ਸੀ ਅਤੇ ਅਪਰਾਧਿਕ ਧਮਕੀ ਦਿੱਤੀ ਗਈ ਸੀ।

ਪੁਲਿਸ ਦੇ ਮੁਤਾਬਕ, ਅਭਿਸ਼ੇਕ ਦੇ ਖਿਲਾਫ ਆਈਪੀਸੀ ਦੀ ਧਾਰਾ 64(1)/66/69/74/75(2)/79/115(2)/117(2)/124(1)/127(2)/109/308(2)/351(2)/351(3)/316(2)/318(3)/61(2)/3(5) ਅਤੇ ਆਈਟੀ ਐਕਟ ਦੀ ਧਾਰਾ 66E/72 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸ਼ਿਕਾਇਤ ਦੇ ਮੁਤਾਬਕ, ਔਰਤ ਦਾ ਦਾਅਵਾ ਹੈ ਕਿ ਉਹ ਅਤੇ ਅਭਿਸ਼ੇਕ ਪੋਰੇਲ ਲਗਭਗ ਤਿੰਨ ਸਾਲਾਂ ਤੋਂ ਰਿਸ਼ਤੇ ‘ਚ ਸਨ। ਹਾਲਾਂਕਿ, ਪਿਛਲੇ ਸਾਲ ਉਨ੍ਹਾਂ ਵਿਚਕਾਰ ਮਤਭੇਦ ਪੈਦਾ ਹੋ ਗਏ। ਔਰਤ ਦਾ ਦੋਸ਼ ਹੈ ਕਿ ਪੋਰੇਲ ਨੇ ਉਸ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ।

ਔਰਤ ਦੇ ਮੁਤਾਬਕ, ਪੋਰੇਲ ਨੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਬਾਅਦ ‘ਚ ਇਨਕਾਰ ਕਰ ਦਿੱਤਾ। ਸ਼ਿਕਾਇਤ ‘ਚ ਦੋਸ਼ ਹੈ ਕਿ ਪੋਰੇਲ ਨੇ ਉਸ ਨਾਲ ਵਿਆਹ ਦਾ ਵਾਅਦਾ ਕਰਨ ਤੋਂ ਬਾਅਦ ਉਸ ਨਾਲ ਸਰੀਰਕ ਸਬੰਧ ਬਣਾਏ। ਔਰਤ ਨੇ ਕ੍ਰਿਕਟਰ ‘ਤੇ ਹਮਲਾ ਅਤੇ ਅਪਰਾਧਿਕ ਧਮਕੀ ਦੇਣ ਦਾ ਵੀ ਦੋਸ਼ ਲਗਾਇਆ ਹੈ।

Read More: ਅਫਗਾਨਿਸਤਾਨ ਨੇ 2027 ਵਨਡੇ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਵਿਦੇਸ਼

Scroll to Top