ਸ਼ੇਰ-ਏ-ਪੰਜਾਬ ਟੀ-20 ਲੀਗ

ਸ਼ੇਰ-ਏ-ਪੰਜਾਬ ਟੀ-20 ਲੀਗ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨਵੀਰ ਸਿੰਘ

ਸਪੋਰਟਸ, 10 ਅਗਸਤ 2026: ਪੰਜਾਬ ਦੀ ਕ੍ਰਿਕਟ ਪ੍ਰਤਿਭਾ ਨੂੰ ਉਭਾਰਨ ਅਤੇ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਉੱਚਾ ਚੁੱਕਣ ਲਈ ਇੱਕ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ। ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਪਹਿਲਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ, ਜਿਸ ‘ਚ ਬ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਅਤੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਮਾਰਕੀ ਖਿਡਾਰੀਆਂ ਵਜੋਂ ਸ਼ਾਮਲ ਹੋਏ ਹਨ।

ਸ਼ੁਭਮਨ ਗਿੱਲ ਅਤੇ ਅਭਿਸ਼ੇਕ ਸ਼ਰਮਾ ਦੋਵਾਂ ਨੇ ਆਈਪੀਐਲ ‘ਚ ਆਪਣੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਹੈ। ਆਈਪੀਐਲ 2026 ‘ਚ, ਗਿੱਲ ਨੇ 288 ਗੇਂਦਾਂ ‘ਤੇ 462 ਦੌੜਾਂ ਬਣਾਈਆਂ। ਦੂਜੇ ਪਾਸੇ, ਅਭਿਸ਼ੇਕ ਸ਼ਰਮਾ ਨੇ 14 ਮੈਚਾਂ ‘ਚ 206 ਦੇ ਸਟ੍ਰਾਈਕ ਰੇਟ ਨਾਲ 563 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਸਿਤਾਰਿਆਂ ਦੇ ਨਾਲ ਖੇਡਣ ਦਾ ਤਜਰਬਾ ਪੰਜਾਬ ਦੇ ਨੌਜਵਾਨ ਖਿਡਾਰੀਆਂ ਲਈ ਮਹੱਤਵਪੂਰਨ ਸਾਬਤ ਹੋ ਸਕਦਾ ਹੈ।

ਪੰਜਾਬ ਦੇ ਕਈ ਪ੍ਰਮੁੱਖ ਕ੍ਰਿਕਟਰ ਆਉਣਗੇ ਨਜ਼ਰ

ਇਸ ਛੇ-ਟੀਮਾਂ ਵਾਲੀ ਲੀਗ ‘ਚ ਪੰਜਾਬ ਦੇ ਕਈ ਪ੍ਰਮੁੱਖ ਕ੍ਰਿਕਟਰ ਨਜ਼ਰ ਆਉਣਗੇ। ਗਿੱਲ ਨੂੰ ਫਾਜ਼ਿਲਕਾ ਫਾਲਕਨਜ਼ ਲਈ ਮਾਰਕੀ ਖਿਡਾਰੀ ਚੁਣਿਆ ਗਿਆ ਹੈ, ਜਦੋਂ ਕਿ ਅਭਿਸ਼ੇਕ ਸ਼ਰਮਾ ਨੂੰ ਅੰਮ੍ਰਿਤਸਰ ਸੁਰਮਾਜ ਲਈ ਮਾਰਕੀ ਖਿਡਾਰੀ ਚੁਣਿਆ ਗਿਆ ਹੈ। ਇਸ ਦੌਰਾਨ, ਅਰਸ਼ਦੀਪ ਸਿੰਘ ਲੁਧਿਆਣਾ ਲਾਇਨਜ਼ ਲਈ ਸਭ ਤੋਂ ਮਹਿੰਗਾ ਖਿਡਾਰੀ ਹੈ, ਪ੍ਰਭਸਿਮਰਨ ਸਿੰਘ ਜਲੰਧਰ ਵਾਰੀਅਰਜ਼ ਲਈ, ਰਮਨਦੀਪ ਸਿੰਘ ਮੋਹਾਲੀ ਕਿੰਗਜ਼ ਲਈ ਅਤੇ ਗੁਰਨੂਰ ਬਰਾੜ ਬਠਿੰਡਾ ਰਾਇਲਜ਼ ਲਈ ਹੈ।

ਆਲਰਾਉਂਡਰ ਸਨਵੀਰ ਸਿੰਘ ਪਹਿਲੇ ਪੜਾਅ ‘ਚ ਸਭ ਤੋਂ ਮਹਿੰਗਾ ਖਿਡਾਰੀ

ਆਲਰਾਉਂਡਰ ਸਨਵੀਰ ਸਿੰਘ ਇਸ ਲੀਗ ਲਈ ਨਿਲਾਮੀ ਦੇ ਪਹਿਲੇ ਪੜਾਅ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਸੀ। ਫਾਜ਼ਿਲਕਾ ਫਾਲਕਨਜ਼ ਨੇ ਉਸਨੂੰ ₹13.20 ਲੱਖ ‘ਚ ਸਾਈਨ ਕੀਤਾ। ਮਹੱਤਵਪੂਰਨ ਗੱਲ ਇਹ ਹੈ ਕਿ ਸਨਵੀਰ ਕੋਲ ਹੁਣ ਸ਼ੁਭਮਨ ਗਿੱਲ ਵਰਗੇ ਪ੍ਰਮੁੱਖ ਖਿਡਾਰੀ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨ ਅਤੇ ਉਸਦੇ ਤਜ਼ਰਬੇ ਤੋਂ ਸਿੱਖਣ ਦਾ ਮੌਕਾ ਹੋਵੇਗਾ।

ਅੰਮ੍ਰਿਤਸਰ ਸੁਰਮਾਜ ਨੇ ਨਿਲਾਮੀ ‘ਚ ਨਮਨ ਧੀਰ ਨੂੰ ₹10.80 ਲੱਖ ‘ਚ ਖਰੀਦਿਆ। ਮੋਹਾਲੀ ਕਿੰਗਜ਼ ਨੇ ਅਮੋਲਪ੍ਰੀਤ ਸਿੰਘ ਲਈ ₹8.20 ਲੱਖ ਖਰਚ ਕੀਤੇ। ਬਠਿੰਡਾ ਰਾਇਲਜ਼ ਨੇ ਹਰਨੂਰ ਸਿੰਘ ਅਤੇ ਅਸ਼ਵਨੀ ਕੁਮਾਰ ਨੂੰ ₹7 ਲੱਖ ‘ਚ ਸ਼ਾਮਲ ਕੀਤਾ, ਜਦੋਂ ਕਿ ਜਲੰਧਰ ਵਾਰੀਅਰਜ਼ ਨੇ ਸੁਖਦੀਪ ਬਾਜਵਾ ‘ਤੇ ₹6 ਲੱਖ ਖਰਚ ਕੀਤੇ। ਇਸ ਤੋਂ ਇਲਾਵਾ, ਮੋਹਾਲੀ ਕਿੰਗਜ਼ ਨੇ ਹਰਪ੍ਰੀਤ ਬਰਾੜ ਨੂੰ 4 ਲੱਖ ਰੁਪਏ ‘ਚ ਖਰੀਦਿਆ, ਅਤੇ ਅੰਮ੍ਰਿਤਸਰ ਸੁਰਮਾਜ ਨੇ ਮਯੰਕ ਮਾਰਕੰਡੇ ਨੂੰ 1.50 ਲੱਖ ਰੁਪਏ ‘ਚ ਖਰੀਦਿਆ।

ਛੇ ਟੀਮਾਂ ਹਿੱਸਾ ਲੈਣਗੀਆਂ

ਸ਼ੇਰ-ਏ-ਪੰਜਾਬ ਟੀ-20 ਲੀਗ ਦਾ ਪਹਿਲਾ ਸੀਜ਼ਨ 30 ਅਗਸਤ ਤੋਂ 13 ਸਤੰਬਰ ਤੱਕ ਖੇਡਿਆ ਜਾਵੇਗਾ। ਛੇ ਟੀਮਾਂ ਹਿੱਸਾ ਲੈਣਗੀਆਂ, ਅਤੇ ਕੁੱਲ 27 ਮੈਚ ਖੇਡੇ ਜਾਣਗੇ। ਲੀਗ ‘ਚ ਫਾਜ਼ਿਲਕਾ ਫਾਲਕਨਜ਼, ਅੰਮ੍ਰਿਤਸਰ ਸੁਰਮਾਜ, ਲੁਧਿਆਣਾ ਲਾਇਨਜ਼, ਜਲੰਧਰ ਵਾਰੀਅਰਜ਼, ਮੋਹਾਲੀ ਕਿੰਗਜ਼ ਅਤੇ ਬਠਿੰਡਾ ਰਾਇਲਜ਼ ਸ਼ਾਮਲ ਹੋਣਗੇ। ਹਰੇਕ ਫਰੈਂਚਾਇਜ਼ੀ ਨੂੰ ਇੱਕ ਮਾਰਕੀ ਖਿਡਾਰੀ ਰੱਖਣ ਦੀ ਇਜਾਜ਼ਤ ਹੋਵੇਗੀ, ਜਦੋਂ ਕਿ ਟੀਮ ਵਿੱਚ ਘੱਟੋ-ਘੱਟ ਦੋ ਆਈਕਨ ਖਿਡਾਰੀਆਂ ਦੀ ਇਜਾਜ਼ਤ ਹੋਵੇਗੀ। ਹਰੇਕ ਟੀਮ ਕੋਲ 45 ਲੱਖ ਰੁਪਏ ਦਾ ਪਰਸ ਹੋਵੇਗਾ ਅਤੇ ਵੱਧ ਤੋਂ ਵੱਧ 20 ਖਿਡਾਰੀਆਂ ਦਾ ਸਕੁਐਡ ਆਕਾਰ ਉਪਲਬਧ ਹੋਵੇਗਾ।

Read More: AFG ਬਨਾਮ IRE: ਅਫਗਾਨਿਸਤਾਨ ਤੇ ਆਇਰਲੈਂਡ ਵਿਚਾਲੇ ਅੱਜ ਤੀਜਾ ਵਨਡੇ ਮੈਚ

ਵਿਦੇਸ਼

Scroll to Top