‘ਸੀ.ਐੱਮ ਦੀ ਯੋਗਸ਼ਾਲਾ’ ਪ੍ਰੋਗਰਾਮ ਤਹਿਤ ਪੰਜਾਬ ਵਾਸੀਆਂ ਨੂੰ ਮੁਫ਼ਤ ਯੋਗਾ ਕਲਾਸਾਂ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਾਸੀਆਂ ਨੂੰ ਸਿਹਤਮੰਦ ਰੱਖਣ ਦੇ ਉਦੇਸ਼ ਨਾਲ ‘ਸੀ.ਐੱਮ ਦੀ ਯੋਗਸ਼ਾਲਾ’ ਪ੍ਰੋਗਰਾਮ ਤਹਿਤ ਮੁਫ਼ਤ ਯੋਗਾ ਕਲਾਸਾਂ ਮੁਹੱਈਆ ਕਰਵਾ ਰਹੀ ਹੈ|ਇਸ ਪ੍ਰੋਗਰਾਮ ਤਹਿਤ ਸੂਬੇ ਦੇ ਲੱਖਾਂ ਲੋਕਾਂ ਨੂੰ ਰੋਜ਼ਾਨਾ ਲਾਭ ਮਿਲ ਰਿਹਾ ਹੈ ਅਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇ ਹਨ|
ਮਾਨ ਸਰਕਾਰ ਦੀ ਇਹ ਪਹਿਲ ਸੂਬੇ ਦੇ ਨਾਗਰਿਕਾਂ ਨੂੰ ਇੱਕ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰ ਰਹੀ ਹੈ|ਇਹ ਯੋਗਾ ਕਲਾਸਾਂ ਲੋਕਾਂ ਨੂੰ ਮਾਨਸਿਕ ਤਣਾਅ, ਮੋਟਾਪਾ, ਸ਼ੂਗਰ ਅਤੇ ਹਾਈਪਰਟੈਨਸ਼ਨ ਵਰਗੀਆਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਲੜਨ ‘ਚ ਮੱਦਦ ਕਰ ਰਹੀ ਹੈ|’ਸੀ.ਐੱਮ ਦੀ ਯੋਗਸ਼ਾਲਾ’ ਪਹਿਲਕਦਮੀ ਪੰਜਾਬ ਨੂੰ ਨਸ਼ਾ ਮੁਕਤ ਅਤੇ ਤੰਦਰੁਸਤ ਬਣਾਉਣ ‘ਚ ਇੱਕ ਮੀਲ ਪੱਥਰ ਸਾਬਤ ਹੋ ਰਹੀ ਹੈ|
ਸੂਬੇ ਦੇ ਨਾਗਰਿਕ ਕਿਸੇ ਵੀ ਥਾਂ ‘ਤੇ 25 ਮੈਂਬਰਾਂ ਦਾ ਇੱਕ ਗਰੁੱਪ ਬਣਾ ਕੇ ਪੰਜਾਬ ਸਰਕਾਰ ਦੇ ਟੋਲ-ਫ੍ਰੀ ਨੰਬਰ: 76694-00500 ਅਤੇ ਅਧਿਕਾਰਤ ਵੈੱਬਸਾਈਟ cmdiyogshala.punjab.gov.in ‘ਤੇ ਸੰਪਰਕ ਕਰਕੇ ਯੋਗਾ ਕਲਾਸਾਂ ਦਾ ਲਾਭ ਲੈ ਸਕਦੇ ਹਨ| ਸਰਕਾਰ ਵੱਲੋਂ ਇਨ੍ਹਾਂ ਯੋਗਾ ਕਲਾਸਾਂ ਲਈ ਕੋਈ ਫ਼ੀਸ ਨਹੀਂ ਲਈ ਜਾਂਦੀ|ਮਾਨ ਸਰਕਾਰ ਨੇ ਇਸ ਪ੍ਰੋਗਰਾਮ ਲਈ ਪ੍ਰਮਾਣਿਤ ਯੋਗਾ ਅਧਿਆਪਕਾਂ ਦੀ ਟੀਮਾਂ ਦਾ ਗਠਨ ਕੀਤਾ ਹੋਇਆ ਹੈ|
ਇਨ੍ਹਾਂ ਯੋਗਾ ਕਲਾਸਾਂ ‘ਚ ਪੰਜਾਬ ਦੇ ਨਾਗਰਿਕਾਂ ਦੀ ਵੱਡੀ ਭਾਗੀਦਾਰੀ ਦਰਸਾਉਂਦੀ ਹੈ ਕਿ ਲੋਕਾਂ ਨੇ ਇਸ ਪਹਿਲ ਨੂੰ ਪੂਰੇ ਦਿਲ ਨਾਲ ਅਪਣਾਇਆ ਹੈ ਅਤੇ ਇਹ ਪ੍ਰੋਗਰਾਮ ਸੱਚਮੁੱਚ “ਲੋਕ ਲਹਿਰ” ਬਣ ਗਿਆ ਹੈ|ਸਰਕਾਰ ਨੇ ਇਸ ਪ੍ਰੋਗਰਾਮ ਨੂੰ ਬਹੁਤ ਸਰਲ ਅਤੇ ਜਨਤਾ ਲਈ ਪਹੁੰਚਯੋਗ ਬਣਾਇਆ ਹੈ|
ਪੰਜਾਬ ਭਰ ‘ਚ ਲੱਖਾਂ ਹੀ ਲੋਕ ਪਾਰਕਾਂ, ਕਮਿਊਨਿਟੀ ਹਾਲਾਂ ਜਾਂ ਹੋਰ ਜਨਤਕ ਥਾਵਾਂ ‘ਤੇ ਰੋਜ਼ਾਨਾ ਸਵੇਰ-ਸ਼ਾਮ ਯੋਗਾ ਕਲਾਸਾਂ ‘ਚ ਸ਼ਮੂਲੀਅਤ ਕਰ ਰਹੇ ਹਨ|ਪੰਜਾਬ ਸਰਕਾਰ ਦਾ ਇਹ ਪ੍ਰੋਗਰਾਮ ਪੰਜਾਬ ਨੂੰ ਨਸ਼ਾ ਮੁਕਤ, ਖੁਸ਼ਹਾਲ ਅਤੇ ਤੰਦਰੁਸਤ ਬਣਾਉਣ ‘ਚ ਇੱਕ ਮੀਲ ਪੱਥਰ ਸਾਬਤ ਹੋ ਰਿਹਾ ਹੈ|
ਪੰਜਾਬ ਸਰਕਾਰ ਮੁਤਾਬਕ ਸੀ.ਐੱਮ. ਦੀ ਯੋਗਸ਼ਾਲਾ’ ਪ੍ਰੋਗਰਾਮ ‘ਰੰਗਲਾ ਪੰਜਾਬ-ਸਿਹਤਮੰਦ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨ ‘ਚ ਅਹਿਮ ਭੂਮਿਕਾ ਨਿਭਾ ਰਿਹਾ ਹੈ|ਇਸ ਪਹਿਲਕਦਮੀ ਦਾ ਉਦੇਸ਼ ਲੋਕਾਂ ਨੂੰ ਨਿਯਮਤ ਯੋਗ ਅਭਿਆਸ ਨਾਲ ਜੋੜ ਕੇ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਬਣਾਉਣਾ ਹੈ|
Read More: 118 ‘ਸਕੂਲ ਆਫ਼ ਐਮੀਨੈਂਸ’ ਨਾਲ ਬੱਚਿਆਂ ਦੇ ਸੁਪਨਿਆਂ ਨੂੰ ਮਿਲੀ ਨਵੀਂ ਉਡਾਣ




