Tripura DGP suicide

ਤ੍ਰਿਪੁਰਾ ਦੇ DGP ਦੀ ਪੁਲਿਸ ਹੈੱਡਕੁਆਰਟਰ ‘ਚ ਮਿਲੀ ਮ੍ਰਿਤਕ ਦੇਹ, ਖੁ.ਦ.ਕੁ.ਸ਼ੀ ਦਾ ਖਦਸ਼ਾ

ਤ੍ਰਿਪੁਰਾ, 20 ਜੁਲਾਈ 2026: ਤ੍ਰਿਪੁਰਾ ਦੇ ਪੁਲਿਸ ਡਾਇਰੈਕਟਰ ਜਨਰਲ ਅਨੁਰਾਗ ਧਨਖੜ ਵੱਲੋਂ ਸੋਮਵਾਰ ਨੂੰ ਅਗਰਤਲਾ ਪੁਲਿਸ ਹੈੱਡਕੁਆਰਟਰ ਵਿਖੇ ਆਪਣੇ ਦਫ਼ਤਰ ‘ਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰਨ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਬਾਰੇ ਇੱਕ ਅਧਿਕਾਰੀ ਨੇ ਦੱਸਿਆ ਕਿ 1994 ਬੈਚ ਦੇ ਆਈਪੀਐਸ ਅਧਿਕਾਰੀ ਨੂੰ ਤੁਰੰਤ ਜੀਬੀ ਪੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ ਮੁੱਖ ਮੰਤਰੀ ਮਾਨਿਕ ਸਾਹਾ ਅਤੇ ਮੁੱਖ ਸਕੱਤਰ ਜੇਕੇ ਸਿਨਹਾ ਸਮੇਤ ਸੀਨੀਅਰ ਸਰਕਾਰੀ ਅਧਿਕਾਰੀ ਹਸਪਤਾਲ ਪਹੁੰਚੇ।

ਤ੍ਰਿਪੁਰਾ ਪੁਲਿਸ ਮੁਖੀ ਬਣਨ ਤੋਂ ਪਹਿਲਾਂ, ਉਨ੍ਹਾਂ ਨੇ ਤ੍ਰਿਪੁਰਾ ਵਿੱਚ ਡੀਜੀਪੀ (ਇੰਟੈਲੀਜੈਂਸ) ਵਜੋਂ ਸੇਵਾ ਨਿਭਾਈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਦੇ ਆਪਣੇ ਸ਼ਾਨਦਾਰ ਕਰੀਅਰ ਦੌਰਾਨ, ਉਸਨੇ ਰਾਜ ਪੁਲਿਸ ਵਿੱਚ ਕਈ ਮਹੱਤਵਪੂਰਨ ਅਹੁਦਿਆਂ ‘ਤੇ ਕੰਮ ਕੀਤਾ ਹੈ ਅਤੇ ਸੀਬੀਆਈ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ‘ਚ ਕੇਂਦਰੀ ਡੈਪੂਟੇਸ਼ਨ ‘ਤੇ ਵੀ ਸੇਵਾ ਨਿਭਾਈ ਹੈ। ਉਹ ਕੋਸੋਵੋ ‘ਚ ਸੰਯੁਕਤ ਰਾਸ਼ਟਰ ਮਿਸ਼ਨ ਦਾ ਵੀ ਹਿੱਸਾ ਸੀ, ਜਿੱਥੇ ਉਨ੍ਹਾਂ ਨੇ ਅੰਤਰਰਾਸ਼ਟਰੀ ਪੁਲਿਸਿੰਗ ‘ਚ ਕੀਮਤੀ ਤਜਰਬਾ ਹਾਸਲ ਕੀਤਾ।

Read More: ਮਾਨਸੂਨ ਸੈਸ਼ਨ ਦਾ ਅੱਜ ਪਹਿਲਾ ਦਿਨ, PM ਮੋਦੀ ਵੱਲੋਂ ਤਰਕ ਨਾਲ ਚਰਚਾ ਦੀ ਅਪੀਲ

ਵਿਦੇਸ਼

Scroll to Top