ਹਰਿਆਣਾ, 16 ਜੁਲਾਈ 2026: ਹਰਿਆਣਾ ਸਰਕਾਰ ਨੇ ਡਿਪਟੀ ਮੁੱਖ ਕਾਰਜਕਾਰੀ ਅਧਿਕਾਰੀ (ਡਿਪਟੀ ਸੀਈਓ) ਦੀ ਗੈਰਹਾਜ਼ਰੀ ‘ਚ ਮੇਵਾਤ ਵਿਕਾਸ ਏਜੰਸੀ, ਨੂਹ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਲਿੰਕ ਅਫ਼ਸਰ ਨਿਯੁਕਤ ਕੀਤੇ ਹਨ।ਮੁੱਖ ਸਕੱਤਰ ਦਫ਼ਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ, ਸਿਟੀ ਮੈਜਿਸਟ੍ਰੇਟ, ਨੂਹ ਨੂੰ ਲਿੰਕ ਅਫਸਰ-1 ਅਤੇ ਸਬ-ਡਿਵੀਜ਼ਨਲ ਅਫਸਰ (ਸਿਵਲ), ਨੂਹ ਨੂੰ ਲਿੰਕ ਅਫਸਰ-2 ਨਿਯੁਕਤ ਕੀਤਾ ਗਿਆ ਹੈ।
ਇਹ ਲਿੰਕ ਅਫਸਰ ਸਬੰਧਤ ਅਧਿਕਾਰੀ ਦੀ ਛੁੱਟੀ, ਸਿਖਲਾਈ, ਟੂਰ, ਜਾਂ ਚੋਣ ਡਿਊਟੀ ਦੇ ਨਾਲ-ਨਾਲ ਤਬਾਦਲੇ, ਸੇਵਾਮੁਕਤੀ, ਜਾਂ ਕਿਸੇ ਹੋਰ ਕਾਰਨ ਕਰਕੇ ਖਾਲੀ ਅਸਾਮੀ ਦੀ ਸਥਿਤੀ ਵਿੱਚ ਕੰਮ ਸੰਭਾਲਣਗੇ। ਹੁਕਮ ਇਹ ਵੀ ਸਪੱਸ਼ਟ ਕਰਦਾ ਹੈ ਕਿ ਸਬੰਧਤ ਅਧਿਕਾਰੀ ਛੁੱਟੀ, ਸਿਖਲਾਈ, ਟੂਰ, ਜਾਂ ਚੋਣ ਡਿਊਟੀ ‘ਤੇ ਜਾਣ ਤੋਂ ਪਹਿਲਾਂ ਨਾਮਜ਼ਦ ਲਿੰਕ ਅਫ਼ਸਰਾਂ ਨੂੰ ਸੂਚਿਤ ਕਰਨਾ ਯਕੀਨੀ ਬਣਾਉਣਗੇ।




