ਸਪੋਰਟਸ, 16 ਜੁਲਾਈ 2026: ਸਵੀਗੀ ਇੰਸਟਾਮਾਰਟ ਅਤੇ HPCL ਨੇ ਮਿਲ ਕੇ ਕੰਮ ਕਰਨ ਦੀ ਤਿਆਰੀ ਕਰ ਰਹੀ ਹੈ| ਹੁਣ ਗੈਸ ਕਨੈਕਸ਼ਨ ਤੋਂ ਬਿਨਾਂ ਵੀ, ਤੁਸੀਂ ਐਪ ਰਾਹੀਂ 5 ਕਿਲੋਗ੍ਰਾਮ ਅਤੇ 10 ਕਿਲੋਗ੍ਰਾਮ ‘HP Navya’ ਕੰਪੋਜ਼ਿਟ ਸਿਲੰਡਰ ਆਰਡਰ ਕਰ ਸਕੋਗੇ। ਆਨ-ਡਿਮਾਂਡ ਸੇਵਾ ਸ਼ੁਰੂ ਵਿੱਚ ਬੰਗਲੁਰੂ ‘ਚ ਲਾਈਵ ਹੋ ਰਹੀ ਹੈ, ਭਵਿੱਖ ‘ਚ ਇਸ ਸੇਵਾ ਦੇ ਹੋਰ ਸ਼ਹਿਰਾਂ ‘ਚ ਫੈਲਣ ਦੀ ਉਮੀਦ ਹੈ।
ਗਾਹਕਾਂ ਨੂੰ ਹੁਣ ਆਪਣੇ ਗੈਸ ਸਿਲੰਡਰਾਂ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ; ਇਸ ਦੀ ਬਜਾਏ, ਉਹ ਆਪਣੇ LPG ਸਿਲੰਡਰ ਮਿੰਟਾਂ ‘ਚ ਡਿਲੀਵਰ ਕਰਵਾ ਸਕਦੇ ਹਨ, ਇਹ ਪ੍ਰਕਿਰਿਆ ਬਿਲਕੁਲ ਹੋਰ ਘਰੇਲੂ ਕਰਿਆਨੇ ਵਾਂਗ ਹੋਵੇਗੀ।
ਸਰਕਾਰੀ ਤੇਲ ਅਤੇ ਗੈਸ ਕੰਪਨੀ HPCL ਅਤੇ ਸਵੀਗੀ ਵਿਚਕਾਰ ਇਹ ਸਾਂਝੇਦਾਰੀ ਸਿਰਫ਼ ਘਰੇਲੂ ਡਿਲੀਵਰੀ ਤੱਕ ਹੀ ਸੀਮਿਤ ਨਹੀਂ ਹੈ, ਸਗੋਂ HPCL ਤੋਂ ਇੱਕ ਵਿਲੱਖਣ ਅਤੇ ਨਵੀਨਤਾਕਾਰੀ ਉਤਪਾਦ ਦੀ ਸ਼ੁਰੂਆਤ ਨੂੰ ਵੀ ਦਰਸਾਉਂਦੀ ਹੈ। ਇਸ ਟਾਈ-ਅੱਪ ਰਾਹੀਂ, HPCL ਦਾ ਨਵਾਂ 10 ਕਿਲੋਗ੍ਰਾਮ ਕੰਪੋਜ਼ਿਟ LPG ਸਿਲੰਡਰ, ‘HP Navya’, ਪਹਿਲੀ ਵਾਰ ਬਾਜ਼ਾਰ ‘ਚ ਦਾਖਲ ਹੋ ਰਿਹਾ ਹੈ। ਇਹ ਸਿਲੰਡਰ ਰਵਾਇਤੀ ਸਿਲੰਡਰਾਂ ਨਾਲੋਂ ਬਹੁਤ ਹਲਕਾ ਅਤੇ ਸੁਰੱਖਿਅਤ ਹੋਵੇਗਾ।
ਪੁਰਾਣੇ ਕੁਨੈਕਸ਼ਨ ਦੀ ਲੋੜ ਨਹੀਂ
ਇਸ ਔਨਲਾਈਨ ਗੈਸ ਸਿਲੰਡਰ ਆਰਡਰਿੰਗ ਸੇਵਾ ਨੂੰ ਆਮ ਲੋਕਾਂ, ਖਾਸ ਕਰਕੇ ਨੌਜਵਾਨਾਂ ਲਈ ਬਹੁਤ ਸੁਵਿਧਾਜਨਕ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਸਵੀਗੀ ਇੰਸਟਾਮਾਰਟ ਐਪ ‘ਤੇ ਜਾ ਕੇ ਨਵਾਂ 10-ਕਿਲੋਗ੍ਰਾਮ HP Navya ਸਿਲੰਡਰ ਆਰਡਰ ਕਰ ਸਕੋਗੇ। ਤੁਸੀਂ ਮੌਜੂਦਾ 5-ਕਿਲੋਗ੍ਰਾਮ ਛੋਟਾ ਸਿਲੰਡਰ ਵੀ ਆਰਡਰ ਕਰ ਸਕੋਗੇ।
ਇਸ ਸੇਵਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਗਾਹਕਾਂ ਨੂੰ ਇੰਸਟਾਮਾਰਟ ਤੋਂ ਗੈਸ ਸਿਲੰਡਰ ਆਰਡਰ ਕਰਨ ਲਈ ਮੌਜੂਦਾ LPG ਗੈਸ ਕਨੈਕਸ਼ਨ ਦੀ ਜ਼ਰੂਰਤ ਨਹੀਂ ਹੈ। ਕੋਈ ਵੀ ਨਵਾਂ ਉਪਭੋਗਤਾ ਇਸਨੂੰ ਐਪ ਰਾਹੀਂ ਆਸਾਨੀ ਨਾਲ ਬੁੱਕ ਕਰ ਸਕਦਾ ਹੈ।
ਕੁਇੱਕ ਕਾਮਰਸ ਰਾਹੀਂ ਰਸੋਈ ਗੈਸ ਲਈ ਇਹ ਆਨ-ਡਿਮਾਂਡ ਡਿਲੀਵਰੀ ਸੇਵਾ ਇੱਕ ਗੇਮ-ਚੇਂਜਰ ਸਾਬਤ ਹੋ ਸਕਦੀ ਹੈ, ਖਾਸ ਕਰਕੇ ਵਿਦਿਆਰਥੀਆਂ, ਕੰਮ ਕਰਨ ਵਾਲੇ ਪੇਸ਼ੇਵਰਾਂ ਅਤੇ ਛੋਟੇ ਪਰਿਵਾਰਾਂ ਲਈ ਜੋ 14.2 ਕਿਲੋਗ੍ਰਾਮ ਗੈਸ ਸਿਲੰਡਰ ਬੁੱਕ ਕਰਨ ਦੀ ਲੰਬੀ ਪ੍ਰਕਿਰਿਆ ਅਤੇ ਪਰੇਸ਼ਾਨੀ ਤੋਂ ਬਚਣਾ ਚਾਹੁੰਦੇ ਹਨ। ਬੰਗਲੁਰੂ ਵਿੱਚ ਇੱਕ ਸਫਲ ਰੋਲਆਉਟ ਤੋਂ ਬਾਅਦ, ਕੰਪਨੀਆਂ ਭਵਿੱਖ ‘ਚ ਇਸਨੂੰ ਹੋਰ ਵੱਡੇ ਸ਼ਹਿਰਾਂ ‘ਚ ਫੈਲਾਉਣ ਦੀ ਯੋਜਨਾ ਬਣਾ ਰਹੀਆਂ ਹਨ।
Read More: ਸੋਨਮ ਵਾਂਗਚੁਕ ਦੀ ਭੁੱਖ ਹੜਤਾਲ ‘ਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਤੇ ਦਿੱਲੀ ਸਰਕਾਰ ਤੋਂ ਮੰਗਿਆ ਜਵਾਬ




