WhatsApp Username

ਵਟਸਐਪ ਦੇ ‘ਯੂਜ਼ਰਨੇਮ’ ਫੀਚਰ ‘ਤੇ ਭਾਰਤ ‘ਚ ਫਿਲਹਾਲ ਰੋਕ; ‘ਮੇਟਾ’ ਵੱਲੋਂ ਕੇਂਦਰ ਸਰਕਾਰ ਨੂੰ ਭਰੋਸਾ

ਨਵੀਂ ਦਿੱਲੀ, 13 ਜੁਲਾਈ : ਦੁਨੀਆ ਦੇ ਸਭ ਤੋਂ ਪ੍ਰਸਿੱਧ ਮੈਸੇਜਿੰਗ ਐਪ ਵਟਸਐਪ (WhatsApp) ਦਾ ਬਹੁ-ਪ੍ਰਤੀਖਿਤ ‘ਯੂਜ਼ਰਨੇਮ’ (Username) ਫੀਚਰ ਫਿਲਹਾਲ ਭਾਰਤ ਵਿਚ ਲਾਂਚ ਨਹੀਂ ਹੋਵੇਗਾ।

ਵਟਸਐਪ ਦੀ ਪੇਰੈਂਟ ਕੰਪਨੀ ‘ਮੇਟਾ’ (Meta) ਨੇ ਭਾਰਤ ਸਰਕਾਰ ਨੂੰ ਅਧਿਕਾਰਤ ਭਰੋਸਾ ਦਿੱਤਾ ਹੈ ਕਿ ਜਦੋਂ ਤੱਕ ਸਰਕਾਰ ਨਾਲ ਚੱਲ ਰਹੀ ਗੱਲਬਾਤ ਕਿਸੇ ਤਾਰਕਿਕ ਨਤੀਜੇ ‘ਤੇ ਨਹੀਂ ਪਹੁੰਚ ਜਾਂਦੀ ਅਤੇ ਸਾਰੇ ਸੁਰੱਖਿਆ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਇਸ ਫੀਚਰ ਨੂੰ ਦੇਸ਼ ਵਿੱਚ ਰੋਲਆਊਟ ਨਹੀਂ ਕੀਤਾ ਜਾਵੇਗਾ।

ਮੇਟਾ ਦੇ ਇਸ ਫੈਸਲੇ ਕਾਰਨ ਕਰੋੜਾਂ ਭਾਰਤੀ ਉਪਭੋਗਤਾਵਾਂ ਨੂੰ ਫਿਲਹਾਲ ਹੋਰ ਇੰਤਜ਼ਾਰ ਕਰਨਾ ਪਵੇਗਾ, ਜੋ ਬਿਨਾਂ ਮੋਬਾਈਲ ਨੰਬਰ ਸਾਂਝਾ ਕੀਤੇ ਸਿਰਫ਼ ਯੂਜ਼ਰਨੇਮ ਰਾਹੀਂ ਚੈਟ ਕਰਨ ਵਾਲੇ ਇਸ ਸ਼ਾਨਦਾਰ ਸੁਰੱਖਿਆ ਫੀਚਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ।

ਕੀ ਹੈ ਵਟਸਐਪ ਦਾ ‘ਯੂਜ਼ਰਨੇਮ’ ਫੀਚਰ?

ਜ਼ਿਕਰਯੋਗ ਹੈ ਕਿ ਵਟਸਐਪ ਨੇ ਕੁਝ ਸਮਾਂ ਪਹਿਲਾਂ ਇਸ ਵਿਸ਼ੇਸ਼ ਫੀਚਰ ਦਾ ਐਲਾਨ ਕੀਤਾ ਸੀ। ਇਸ ਤਕਨੀਕ ਦੇ ਲਾਗੂ ਹੋਣ ਤੋਂ ਬਾਅਦ ਯੂਜ਼ਰਸ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਗੱਲਬਾਤ ਕਰਨ ਲਈ ਆਪਣਾ ਨਿੱਜੀ ਮੋਬਾਈਲ ਨੰਬਰ ਦੇਣ ਦੀ ਲੋੜ ਨਹੀਂ ਪਵੇਗੀ।

ਯੂਜ਼ਰਸ ਇੰਸਟਾਗ੍ਰਾਮ ਜਾਂ ਐਕਸ (ਟਵਿੱਟਰ) ਵਾਂਗ ਆਪਣਾ ਇਕ ਵਿਲੱਖਣ (Unique) ਯੂਜ਼ਰਨੇਮ ਤਿਆਰ ਕਰ ਸਕਣਗੇ ਅਤੇ ਸਿਰਫ਼ ਉਸੇ ਦੇ ਸਹਾਰੇ ਚੈਟਿੰਗ ਹੋ ਸਕੇਗੀ। ਕੰਪਨੀ ਦਾ ਦਾਅਵਾ ਸੀ ਕਿ ਇਸ ਨਾਲ ਯੂਜ਼ਰਸ, ਖਾਸ ਕਰਕੇ ਮਹਿਲਾਵਾਂ ਦੀ ਨਿੱਜਤਾ (Privacy) ਵਧੇਰੇ ਸੁਰੱਖਿਅਤ ਹੋਵੇਗੀ।

Read More : ਦਿੱਲੀ ‘ਚ ਅੱਜ ਦਾ ਮੌਸਮ, ਪਿਛਲੇ ਦੋ ਦਿਨਾਂ ਦੌਰਾਨ 100 ਮਿਲੀਮੀਟਰ ਤੋਂ ਵੱਧ ਬਾਰਿਸ਼ ਹੋਈ

ਵਿਦੇਸ਼

Scroll to Top