ਮੌਨਸੂਨ ਬੱਦਲ ਗਾਇਬ

ਸੈਟੇਲਾਈਟ ਤਸਵੀਰਾਂ ‘ਚ ਪੰਜਾਬ ਦੇ ਕੁਝ ਇਲਾਕਿਆਂ ਤੋਂ ਮੌਨਸੂਨ ਦੇ ਬੱਦਲ ਗਾਇਬ

ਪੰਜਾਬ, 13 ਜੁਲਾਈ 2026: Punjab Weather News: ਪੰਜਾਬ ਦੇ ਕੁਝ ਇਲਾਕਿਆਂ ਤੋਂ ਮੌਨਸੂਨ ਦੇ ਬੱਦਲ ਹੁਣ ਗਾਇਬ ਹੋ ਗਏ ਹਨ| ਸੈਟੇਲਾਈਟ ਤਸਵੀਰਾਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਇਲਾਕਿਆਂ ‘ਚ ਸੰਘਣੇ ਬੱਦਲ ਦਿਖਾਉਂਦੀਆਂ ਹਨ| ਜਲੰਧਰ, ਲੁਧਿਆਣਾ, ਕਪੂਰਥਲਾ ਅਤੇ ਨਵਾਂਸ਼ਹਿਰ ‘ਚ ਵੀ ਬੱਦਲਵਾਈ ਛਾਈ ਹੋਈ ਹੈ| ਹਾਲਾਂਕਿ, ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ‘ਚ ਕੋਈ ਬੱਦਲ ਦਿਖਾਈ ਨਹੀਂ ਦੇ ਰਹੇ ਹਨ|

ਮੋਹਾਲੀ ਅਤੇ ਜਲੰਧਰ ‘ਚ ਸਵੇਰ ਦੀ ਬਾਰਿਸ਼ ਹੋਈ, ਹਾਲਾਂਕਿ, ਮਾਨਸੂਨ ਦੀ ਗਤੀ ਹੌਲੀ ਹੈ| ਪਿਛਲੇ 24 ਘੰਟਿਆਂ ਦੌਰਾਨ, ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਮੌਸਮ ਖੁਸ਼ਕ ਰਿਹਾ, ਸਰਹੱਦੀ ਅਤੇ ਪਹਾੜੀ ਖੇਤਰਾਂ ‘ਚ ਸਿਰਫ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ| ਮੌਸਮ ਵਿਭਾਗ ਦੇ ਮੁਤਾਬਕ, 13 ਤੋਂ 18 ਜੁਲਾਈ ਦੇ ਵਿਚਾਲੇ ਮੌਨਸੂਨ ਗਤੀਵਿਧੀ ਕਮਜ਼ੋਰ ਰਹਿਣ ਦੀ ਉਮੀਦ ਹੈ, ਜਿਸ ਨਾਲ ਨਮੀ ਵਾਲੀ ਗਰਮੀ ਵੀ ਆਵੇਗੀ।

ਅੱਜ (ਸੋਮਵਾਰ) 13 ਜ਼ਿਲ੍ਹਿਆਂ ‘ਚ ਵੱਖ-ਵੱਖ ਥਾਵਾਂ ‘ਤੇ ਮੀਂਹ ਪੈਣ ਦੀ ਉਮੀਦ ਹੈ, ਜਿਸ ‘ਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਰੂਪਨਗਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ| ਚੰਡੀਗੜ੍ਹ ‘ਚ ਦਿਨ ਭਰ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗੀ, ਇੱਕਾ ਦੁੱਕਾ ਮੀਂਹ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਮੌਸਮ ਵਿਭਾਗ ਨੇ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ|

Read More: ਚੰਡੀਗੜ੍ਹ ਮੌਸਮ: ਟ੍ਰਾਈਸਿਟੀ ‘ਚ ਬਦਲਿਆ ਮੌਸਮ, ਦੋ ਦਿਨਾਂ ਤੱਕ ਮੀਂਹ ਪੈਣ ਦੀ ਉਮੀਦ

ਵਿਦੇਸ਼

Scroll to Top