ਪੰਜਾਬ ਸਰਕਾਰ ਦਾ ਕਿਸਾਨ-ਹਿਤੈਸ਼ੀ ਇਤਿਹਾਸਕ ਫੈਸਲਾ
ਕਿਸਾਨਾਂ ਨੂੰ ਮਿਲੇਗਾ ਰੇਤ ‘ਤੇ ਹੱਕ
ਜਿਸਦਾ ਖੇਤ, ਉਸ ਦੀ ਰੇਤ ਪੰਜਾਬ ਸਰਕਾਰ ਦੀ ਸ਼ਲਾਘਾਯੋਗ ਸਕੀਮ ਹੈ| ਇਸ ਸਕੀਮ ਦਾ ਉਦੇਸ਼ ਕਿਸਾਨਾਂ ਨੂੰ ਆਪਣੀ ਜ਼ਮੀਨ ‘ਚੋਂ ਨਿਕਲਣ ਵਾਲੀ ਰੇਤ ‘ਤੇ ਹੱਕ ਦੇਣਾ ਹੈ| ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੈਬਿਨੇਟ ਬੈਠਕ ‘ਚ ਇਸ ਸਕੀਮ ਨੂੰ ਮਨਜ਼ੂਰੀ ਦਿੱਤੀ|
ਇਤਿਹਾਸ ‘ਚ ਪਹਿਲੀ ਵਾਰ ਪੰਜਾਬ ਨੇ ਆਪਣੇ ਕਿਸਾਨਾਂ ਨੂੰ ਪ੍ਰਗਤੀਸ਼ੀਲ ਪਹਿਲਕਦਮੀ ਜਿਸਦਾ ਖੇਤ, ਉਸਦੀ ਰੇਤ ਰਾਹੀਂ ਆਪਣੇ ਖੇਤਾਂ ‘ਚੋਂ ਰੇਤ ਕੱਢਣ ਦਾ ਅਧਿਕਾਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਜ਼ਮੀਨ ਨੂੰ ਬਹਾਲ ਕਰਨ ਅਤੇ ਅਗਲੀ ਬਿਜਾਈ ਸੀਜ਼ਨ ਲਈ ਖੇਤਾਂ ਨੂੰ ਤਿਆਰ ਕਰਨ ਦੇ ਸਮਰੱਥ ਬਣਾਇਆ|
ਇਸ ਸਕੀਮ ਅਧੀਨ ਜੇ ਕਿਸੇ ਕਿਸਾਨ ਦੀ ਜ਼ਮੀਨ ਵਿੱਚ ਰੇਤ ਮੌਜੂਦ ਹੈ, ਤਾਂ ਉਹ ਸਰਕਾਰ ਦੇ ਨਿਯਮਾਂ ਅਨੁਸਾਰ ਉਸ ਤੋਂ ਕਮਾਈ ਕਰ ਸਕਦਾ ਹੈ|ਇਸ ਨਾਲ ਕਿਸਾਨਾਂ ਨੂੰ ਵਾਧੂ ਆਮਦਨ ਮਿਲ ਸਕਦੀ ਹੈ ਅਤੇ ਪਿੰਡਾਂ ਵਿੱਚ ਰੋਜ਼ਗਾਰ ਦੇ ਮੌਕੇ ਵੀ ਵਧ ਸਕਦੇ ਹਨ|
ਇਸ ਸਕੀਮ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਰੇਤ ਦੀ ਸਪਲਾਈ ਸਿੱਧੀ ਹੋਣ ਨਾਲ ਆਮ ਲੋਕਾਂ ਨੂੰ ਵੀ ਸਸਤੀ ਰੇਤ ਮਿਲ ਸਕਦੀ ਹੈ|ਇਸ ਨਾਲ ਘਰ ਬਣਾਉਣ ਦਾ ਖਰਚਾ ਘਟ ਸਕਦਾ ਹੈ|ਪੰਜਾਬ ਸਰਕਾਰ ਦੇ ਇਸ ਫੈਸਲੇ ਦੇ ਕਈ ਮਹੱਤਵਪੂਰਨ ਉਦੇਸ਼ ਹਨ, ਜਿਵੇਂ ਕਿ ਗੈਰਕਾਨੂੰਨੀ ਮਾਈਨਿੰਗ ‘ਤੇ ਰੋਕ ਲਗਾਉਣਾ, ਰੇਤ ਮਾਫ਼ੀਆ ਦੇ ਦਬਦਬੇ ਨੂੰ ਘਟਾਉਣਾ, ਕਿਸਾਨਾਂ ਦੀ ਆਮਦਨ ‘ਚ ਵਾਧਾ ਕਰਨਾ, ਆਮ ਲੋਕਾਂ ਨੂੰ ਸਸਤੀ ਰੇਤ ਉਪਲਬੱਧ ਕਰਵਾਉਣਾ ਅਤੇ ਮਾਈਨਿੰਗ ਪ੍ਰਕਿਰਿਆ ‘ਚ ਪਾਰਦਰਸ਼ਤਾ ਲਿਆਉਣਾ ਆਦਿ|
Read More: ਭਿਖਾਰੀਆਂ ਦਾ ਹੋਵੇਗਾ ਡੀਐਨਏ ਟੈਸਟ, ਪੰਜਾਬ ਹੋਵੇਗਾ ਭੀਖ ਮੁਕਤ




