ਫ਼ਤਿਹਗੜ੍ਹ ਸਾਹਿਬ, 12 ਜੂਨ 2026: ਫ਼ਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਅੰਬੇ ਮਾਂਝਰਾ ਤੋਂ ਸਰਕਾਰੀ ਰਿਕਾਰਡ ‘ਚ ਲਾਪਰਵਾਹੀ ਦਾ ਇੱਕ ਅਜਿਹਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ ‘ਚ ਖੜ੍ਹਾ ਕਰ ਦਿੱਤਾ ਹੈ।
ਆਪਣੇ ਪਿਤਾ ਦਾ ਮੌਤ ਦਾ ਸਰਟੀਫਿਕੇਟ ਬਣਵਾਉਣ ਗਏ ਇੱਕ ਨੌਜਵਾਨ ਨੂੰ ਸੰਬੰਧਤ ਵਿਭਾਗ ਵੱਲੋਂ ਉਸ ਦੇ ਪਿਤਾ ਦੀ ਜਗ੍ਹਾ ਉਸ ਦੇ ਆਪਣੇ ਹੀ ਨਾਮ ਦਾ ਮੌਤ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ। ਪਿਛਲੇ ਮਹੀਨੇ ਨੌਜਵਾਨ ਦੇ ਪਿਤਾ ਕੇਸਰ ਸਿੰਘ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਪੁੱਤਰ ਹਰਵਿੰਦਰ ਸਿੰਘ ਨੇ ਪਿਤਾ ਦੀ ਮੌਤ ਦੇ ਸਰਟੀਫਿਕੇਟ ਲਈ ਅਪਲਾਈ ਕੀਤਾ ਸੀ, ਪਰ ਰਿਕਾਰਡ ਤਿਆਰ ਕਰਦੇ ਸਮੇਂ ਕਥਿਤ ਤੌਰ ‘ਤੇ ਇੰਨੀ ਵੱਡੀ ਗਲਤੀ ਹੋਈ ਕਿ ਸਰਕਾਰੀ ਦਸਤਾਵੇਜ਼ਾਂ ‘ਚ ਹਰਵਿੰਦਰ ਸਿੰਘ ਨੂੰ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਹੁਣ ਪੀੜਤ ਪਰਿਵਾਰ ਨੇ ਮਾਮਲੇ ਦੀ ਜਾਂਚ ਅਤੇ ਜ਼ਿੰਮੇਵਾਰ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਡਿਸਪੈਂਸਰੀ ‘ਚ ਤਾਇਨਾਤ ਏ.ਐਨ.ਐਮ. ਹਰਜੋਤ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਮੌਤ ਦੇ ਸਰਟੀਫਿਕੇਟ ‘ਚ ਕਲੈਰੀਕਲ ਗਲਤੀ ਹੋਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਇਸ ਗਲਤੀ ਨੂੰ ਛੇਤੀ ਹੀ ਸਹੀ ਕਰ ਦਿੱਤਾ ਜਾਵੇਗਾ।
Read More: ਸਰਹਿੰਦ ਨਹਿਰ ‘ਚੋਂ ਇੱਕ ਵਿਅਕਤੀ ਦੀ ਮ੍ਰਿਤਕ ਦੇਹ ਮਿਲੀ, ਪੁਲਿਸ ਜਾਂਚ ‘ਚ ਜੁਟੀ




