ਸਪੋਰਟਸ, 8 ਜੂਨ 2026: IND ਬਨਾਮ AFG: ਭਾਰਤ ਨੇ ਇੱਕੋ ਇੱਕ ਟੈਸਟ ਮੈਚ ‘ਚ ਅਫਗਾਨਿਸਤਾਨ ਨੂੰ ਇੱਕ ਪਾਰੀ ਅਤੇ 300 ਦੌੜਾਂ ਨਾਲ ਹਰਾ ਦਿੱਤਾ | ਸੋਮਵਾਰ ਨੂੰ ਤੀਜੇ ਦਿਨ ਫਾਲੋਆਨ ਕਰਦੇ ਹੋਏ ਅਫਗਾਨਿਸਤਾਨ ਨੇ 112 ਦੌੜਾਂ ਬਣਾ ਕੇ ਆਲ ਆਊਟ ਹੋ ਗਈ |
ਮੈਚ ਦੌਰਾਨ ਵਾਸ਼ਿੰਗਟਨ ਸੁੰਦਰ ਨੇ ਅਜ਼ਮਤੁੱਲਾ ਉਮਰਜ਼ਈ (4 ਦੌੜਾਂ) ਨੂੰ ਕੁਲਦੀਪ ਯਾਦਵ ਹੱਥੋਂ ਕੈਚ ਕਰਵਾਇਆ। ਮਾਨਵ ਸੁਥਾਰ ਨੇ ਅਫਸਰ ਜ਼ਜ਼ਈ (8 ਦੌੜਾਂ) ਨੂੰ ਐਲਬੀਡਬਲਯੂ ਆਊਟ ਕਰਵਾਇਆ। ਦੂਜੀ ਪਾਰੀ ‘ਚ ਸੁੰਦਰ ਨੇ 4 ਵਿਕਟਾਂ ਲਈਆਂ, ਜਦੋਂ ਕਿ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ | ਇਸਦੇ ਨਾਲ ਹੀ ਮੁਹੰਮਦ ਸਿਰਾਜ ਤੇ ਮਾਨਵ ਸੁਥਾਰ ਨੇ ਇੱਕ-ਇੱਕ ਵਿਕਟ ਲਿਆਂ। ਇਸ ਤੋਂ ਪਹਿਲਾਂ, ਭਾਰਤ ਨੇ ਆਪਣੀ ਪਹਿਲੀ ਪਾਰੀ 564/8 ‘ਤੇ ਐਲਾਨੀ ਸੀ।
ਅਫਗਾਨਿਸਤਾਨ ਪਹਿਲੀ ਪਾਰੀ ‘ਚ 152 ਦੌੜਾਂ ‘ਤੇ ਆਲ ਆਊਟ ਹੋ ਗਿਆ ਸੀ, ਜਿਸ ਨਾਲ ਟੀਮ ਇੰਡੀਆ ਨੂੰ ਪਹਿਲੀ ਪਾਰੀ ‘ਚ 412 ਦੌੜਾਂ ਦੀ ਬੜ੍ਹਤ ਮਿਲੀ ਸੀ। ਡੈਬਿਊ ਕਰਨ ਵਾਲੇ ਮਾਨਵ ਸੁਥਾਰ ਨੇ ਪਹਿਲੀ ਪਾਰੀ ‘ਚ ਛੇ ਵਿਕਟਾਂ ਲਈਆਂ ਸਨ। ਪ੍ਰਸਿਧ ਕ੍ਰਿਸ਼ਨਾ ਨੇ ਤਿੰਨ ਵਿਕਟਾਂ ਲਈਆਂ ਸਨ |
Read More: IND ਬਨਾਮ AFG: ਭਾਰਤੀ ਗੇਂਦਬਾਜ ਮਾਨਵ ਸੁਥਾਰ ਨੇ ਪਹਿਲੀ ਪਾਰੀ ‘ਚ 6 ਵਿਕਟਾਂ ਲੈ ਕੇ ਬਣਾਇਆ ਰਿਕਾਰਡ




