ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ‘ਚ ਖੇਡੇ ਜਾ ਰਹੇ ਟੈਸਟ ਮੈਚ ਦਾ ਦੂਜਾ ਦਿਨ

7 ਜੂਨ 2026: ਅੱਜ ਨਵੇਂ ਚੰਡੀਗੜ੍ਹ (chandigarh) ਦੇ ਮਹਾਰਾਜਾ ਯਾਦਵਿੰਦਰ ਸਿੰਘ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਜਾ ਰਹੇ ਟੈਸਟ ਮੈਚ ਦਾ ਦੂਜਾ ਦਿਨ ਹੈ। ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਅੱਜ ਪਾਰੀ ਦੀ ਸ਼ੁਰੂਆਤ ਕਰਨਗੇ। ਸ਼ੁਭਮਨ ਗਿੱਲ 103 ਦੌੜਾਂ ਬਣਾ ਕੇ ਨਾਬਾਦ ਹਨ, ਜਦੋਂ ਕਿ ਰਿਸ਼ਭ ਪੰਤ 70 ਗੇਂਦਾਂ ‘ਤੇ 50 ਦੌੜਾਂ ਬਣਾ ਕੇ ਨਾਬਾਦ ਹਨ।

ਕੱਲ੍ਹ ਦੇ ਖੇਡ ਦੇ ਅੰਤ ‘ਤੇ, ਭਾਰਤ ਦਾ ਸਕੋਰ ਤਿੰਨ ਵਿਕਟਾਂ ‘ਤੇ 368 ਦੌੜਾਂ ਸੀ। ਯਸ਼ਸਵੀ ਜੈਸਵਾਲ 24 ਦੌੜਾਂ, ਕੇਐਲ ਰਾਹੁਲ 74 ਦੌੜਾਂ ਅਤੇ ਸਾਈ ਸੁਦਰਸ਼ਨ 81 ਦੌੜਾਂ ਬਣਾ ਕੇ ਆਊਟ ਹੋਏ।

ਭਾਰਤ ਦਾ ਬੱਲੇਬਾਜ਼ੀ ਕ੍ਰਮ ਇਸ ਪ੍ਰਕਾਰ ਹੈ:

ਭਾਰਤ ਦੇ ਬੱਲੇਬਾਜ਼ੀ ਕ੍ਰਮ ਵਿੱਚ ਕੇਐਲ ਰਾਹੁਲ ਅਤੇ ਯਸ਼ਸਵੀ ਜੈਸਵਾਲ ਓਪਨਿੰਗ ਜੋੜੀ ਵਜੋਂ ਸ਼ਾਮਲ ਹਨ। ਉਨ੍ਹਾਂ ਤੋਂ ਬਾਅਦ ਸਾਈ ਸੁਦਰਸ਼ਨ, ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਹਨ। ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਇਸ ਸਮੇਂ ਬੱਲੇਬਾਜ਼ੀ ਕਰ ਰਹੇ ਹਨ। ਧਰੁਵ ਜੁਰੇਲ ਅਤੇ ਵਾਸ਼ਿੰਗਟਨ ਸੁੰਦਰ ਅਗਲੇ ਬੱਲੇਬਾਜ਼ ਹਨ।

ਇਸ ਤੋਂ ਬਾਅਦ ਹੇਠਲੇ ਕ੍ਰਮ ਵਿੱਚ ਚਾਰ ਗੇਂਦਬਾਜ਼ ਹਨ। ਜੇਕਰ ਅਸੀਂ ਅਫਗਾਨਿਸਤਾਨ ਦੇ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ ਨੇ ਹੁਣ ਤੱਕ ਛੇ ਗੇਂਦਬਾਜ਼ਾਂ ਨਾਲ ਗੇਂਦਬਾਜ਼ੀ ਕੀਤੀ ਹੈ, ਜਿਸ ਵਿੱਚ ਰਹਿਮਾਨ ਨੂੰ ਇੱਕ ਵਿਕਟ ਅਤੇ ਮੁਹੰਮਦ ਸਲੀਮ ਨੂੰ ਦੋ ਵਿਕਟਾਂ ਮਿਲੀਆਂ।

Read More: Sports News: ਟੀ-20 ਵਿਸ਼ਵ ਕੱਪ 2026 ਲਈ ਆਸਟ੍ਰੇਲੀਆ ਦੀ ਅਸਥਾਈ ਟੀਮ ਦਾ ਐਲਾਨ

ਵਿਦੇਸ਼

Scroll to Top