ਨਿਹੰਗ ਸਿੰਘ ਦਾ ਕ.ਤ.ਲ, ਦੋ ਗੁੱਟਾਂ ਵਿਚਕਾਰ ਹੋਈ ਲੜਾਈ ਨੇ ਧਾਰਿਆ ਖੂ.ਨੀ ਰੂਪ

5 ਜੂਨ 2026: ਬਟਾਲਾ (batala) ਦੇ ਡਿਫੈਂਸ ਰੋਡ ‘ਤੇ ਕਾਰਾਂ ਹਟਾਉਣ ਨੂੰ ਲੈ ਕੇ ਅੱਜ ਦੋ ਗੁੱਟਾਂ ਵਿਚਕਾਰ ਹੋਈ ਲੜਾਈ ਖੂਨੀ ਰੂਪ ਧਾਰਨ ਕਰ ਗਈ ਜਦੋਂ ਦੋਵਾਂ ਧਿਰਾਂ ਨੇ ਗੋਲੀਆਂ ਚਲਾਈਆਂ। ਇੱਕ ਗੁੱਟ ਦੇ ਇੱਕ ਨਿਹੰਗ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦੋਂ ਕਿ ਦੂਜੇ ਗੁੱਟ ਦੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ।

ਇਸ ਜਾਣਕਾਰੀ ਦਾ ਖੁਲਾਸਾ ਕਰਦਿਆਂ ਐਸਐਸਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਬਟਾਲਾ ਦੇ ਡਿਫੈਂਸ ਰੋਡ ‘ਤੇ ਕਾਰਾਂ ਹਟਾਉਣ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਲੜਾਈ ਹੋ ਗਈ, ਜਿਸ ਕਾਰਨ ਦੋਵਾਂ ਗੁੱਟਾਂ ਨੇ ਇੱਕ ਦੂਜੇ ‘ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ ਨਿਹੰਗ ਸਿੰਘ ਦੀਪਿੰਦਰ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਸ਼ੁਕਰਪੁਰਾ, ਬਟਾਲਾ ਦੀ ਸਿਰ ਵਿੱਚ ਗੋਲੀ ਲੱਗਣ ਨਾਲ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕੰਵਲਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਟਾਲਾ ਅਤੇ ਜਗਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਟਾਲਾ ਦੀ ਲੱਤ ਵਿੱਚ ਗੋਲੀ ਲੱਗੀ। ਉਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।

Read More: ਗਾਇਕ ਮੀਕਾ ਸਿੰਘ ਨੇ ਕਮਲ ਕੌਰ ਕ.ਤ.ਲ ਕੇਸ ‘ਤੇ ਹੋਰ Influencers ਨੂੰ ਧਮਕੀ ਦੇਣ ਦੀ ਕੀਤੀ ਸਖ਼ਤ ਨਿੰਦਾ, ਅੰਮ੍ਰਿਤਪਾਲ ਮਹਿਰੋਂ ਲਈ ਬੋਲੇ ਇਹ ਬੋਲ

ਵਿਦੇਸ਼

Scroll to Top