ਨਾਨਕ ਬਗੀਚੀਆਂ

ਜੰਗਲਾਤ ਵਿਭਾਗ ਵੱਲੋਂ 45 ਪਵਿੱਤਰ ਵਣਾਂ ਤੇ 650 ਨਾਨਕ ਬਗੀਚੀਆਂ ਸਥਾਪਤ ਕਰਨ ਯੋਜਨਾ ਦੀ ਸ਼ੁਰੂਆਤ

ਚੰਡੀਗੜ੍ਹ, 31 ਮਈ 2026: ਪੰਜਾਬ ਸਰਕਾਰ ਨੇ ਸੂਬੇ ਨੂੰ ਹਰਿਆ-ਭਰਿਆ ਬਣਾਉਣ ਅਤੇ ਸਾਫ਼ ਤੇ ਸਵੱਛ ਬਣਾਉਣ ਦੇ ਉਦੇਸ਼ ਨਾਲ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਵਿਸਥਾਰਤ ਯੋਜਨਾ ਦੀ ਸ਼ੁਰੂਆਤ ਕੀਤੀ ਹੈ।

ਸੂਬਾ ਸਰਕਾਰ ਨੇ ਆਗਾਮੀ ਮਾਨਸੂਨ ਸੀਜ਼ਨ ਦੌਰਾਨ ਵੱਖ-ਵੱਖ ਯੋਜਨਾਵਾਂ ਅਧੀਨ ਪੌਦੇ ਲਗਾਉਣ ਸਬੰਧੀ ਟੀਚਿਆਂ ਨੂੰ ਅੰਤਿਮ ਰੂਪ ਦਿੱਤਾ ਹੈ, ਇਸ ‘ਚ ਕੈਂਪਾ ਸਕੀਮ ਅਧੀਨ 4117.49 ਹੈਕਟੇਅਰ ਰਕਬੇ ‘ਚ ਪੌਦੇ ਲਗਾਉਣਾ, 584 ਹੈਕਟੇਅਰ ਰਕਬੇ ‘ਚ ਪੌਦੇ ਲਗਾਉਣ ਦਾ ਟੀਚਾ, 45 ਪਵਿੱਤਰ ਵਣਾਂ ਦੀ ਸਥਾਪਨਾ ਅਤੇ ਗ੍ਰੀਨ ਪੰਜਾਬ ਮਿਸ਼ਨ ਸਕੀਮ ਅਧੀਨ 650 ਨਾਨਕ ਬਗੀਚੀਆਂ ਸਥਾਪਤ ਕਰਨਾ ਸ਼ਾਮਲ ਹੈ।

ਇਸੇ ਤਰ੍ਹਾਂ ਵਿਭਾਗ ਦੀਆਂ ਯੋਜਨਾਵਾਂ ‘ਚ ਵਿਭਾਗੀ ਨਰਸਰੀਆਂ ਵਿੱਚ ਬੂਟੇ ਲਗਾਉਣਾ, ਨਰਸਰੀ ਸਟਾਕ ਦੀ ਦੇਖਭਾਲ, ਪਾਣੀ ਦੇਣਾ, ਨਦੀਨ ਕੱਢਣ ਅਤੇ ਗਰੇਡਿੰਗ ਦੇ ਨਾਲ-ਨਾਲ ਪੌਲੀਬੈਗ ਅਤੇ ਰੂਟ ਟ੍ਰੇਨਰ ਤਿਆਰ ਕਰਨਾ ਸ਼ਾਮਲ ਹੈ।

Read More: ਪੰਜਾਬ ਵੱਕਾਰੀ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ: CM ਭਗਵੰਤ ਮਾਨ

ਵਿਦੇਸ਼

Scroll to Top