ਚੰਡੀਗੜ੍ਹ, 29 ਮਈ 2026: ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜਸਕਰਨਜੀਤ ਦਿਉਲ ਨੂੰ ਰਾਹਤ ਨਹੀਂ ਮਿਲੀ | ਜਿਕਰਯੋਗ ਹੈ ਕਿ ਜਸਕਰਨਜੀਤ ਦਿਉਲ ਵੱਲੋਂ ਅਗਾਊਂ ਜ਼ਮਾਨਤ ਅਤੇ ਐੱਫਆਈਆਰ ਨੂੰ ਸਿਆਸੀ ਕੇਸ ਦੱਸ ਕੇ ਰੱਦ ਕਰਨ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ ‘ਤੇ ਦੋਵਾਂ ਧਿਰਾਂ ਦੇ ਵਕੀਲਾਂ ਦੇ ਪੱਖ ਸੁਣਨ ਤੋ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੇ ਜਸਕਰਨਜੀਤ ਦਿਉਲ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ |
ਹਾਈ ਕੋਰਟ ਨੇ ਮੋਹਾਲੀ ਅਦਾਲਤ ਦੇ ਨਿਰਦੇਸ਼ਾਂ ਨੂੰ ਜਿਉਂ ਦੀ ਤਿਉਂ ਰੱਖਦੇ ਹੋਏ, ਦਿਉਲ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੂੰ ਹਦਾਇਤ ਜਾਰੀ ਕੀਤੀ ਹੈ। ਅਦਾਲਤ ਨੇ ਕਿਹਾ ਹੈ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ, ਜਿਸ ‘ਚ ਇੱਕ ਛੋਟੀ ਬੱਚੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਹ ਵੀ ਦੋਸ਼ ਲੱਗੇ ਕਿ ਪੁਲਿਸ ਦੀ ਮੁਲਜ਼ਮ ਨਾਲ ਕਥਿਤ ਮਿਲੀਭੁਗਤ ਦੇ ਚੱਲਦੇ ਜਸਕਰਨਜੀਤ ਦਿਉਲ ਨੂੰ 24 ਘੰਟੇ ਦੌਰਾਨ ਅਦਾਲਤ ‘ਚ ਪੇਸ਼ ਨਹੀਂ ਕੀਤਾ ਸੀ, ਜਿਸ ਦੇ ਅਧਾਰ ‘ਤੇ ਮੁਲਜ਼ਮ ਜਸਕਰਨਜੀਤ ਦਿਉਲ ਨੂੰ ਇਸ ਤਕਨੀਕੀ ਗਲਤੀ ਦੀ ਰਾਹਤ ਮਿਲੀ ਸੀ। ਹੁਣ ਜਸਕਰਨਜੀਤ ਨੂੰ ਦੁਬਾਰਾ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ |
Read More: ਪੰਜਾਬ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਵਿਚਾਲੇ ਭਾਜਪਾ ਤੇ ‘ਆਪ’ ਵਿਚਾਲੇ ਛਿੜੀ ਰਾਜਨੀਤਿਕ ਬਹਿਸ




