ਪੰਜਾਬ, 29 ਮਈ 2026: ਪੰਜਾਬ ‘ਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਅਤੇ ਨਤੀਜੇ ਐਲਾਨੇ ਜਾ ਰਹੇ ਹਨ। ਸਮਾਣਾ ਨਗਰ ਕੌਂਸਲ ‘ਚ ਗਿਣਤੀ 35 ਮਿੰਟ ਦੇਰੀ ਨਾਲ ਸ਼ੁਰੂ ਹੋਈ।
ਹੁਣ ਤੱਕ ਦੇ ਅੰਕੜਿਆਂ ਮੁਤਾਬਕ ਆਮ ਆਦਮੀ ਪਾਰਟੀ (ਆਪ) ਨੇ 304 ਸੀਟਾਂ ਜਿੱਤੀਆਂ ਹਨ। ਆਜ਼ਾਦ ਉਮੀਦਵਾਰ 147 ਸੀਟਾਂ ਨਾਲ ਦੂਜੇ ਸਥਾਨ ‘ਤੇ ਹਨ, ਜਦੋਂ ਕਿ ਭਾਜਪਾ ਦੇ ਹੁਣ ਤੱਕ 20, ਕਾਂਗਰਸ ਦੇ 93 ਅਤੇ ਅਕਾਲੀ ਦਲ ਦੇ 72 ਉਮੀਦਵਾਰ ਜੇਤੂ ਰਹੇ ਹੈ। ਪਾਰਟੀ ਸਮਰਥਕਾਂ ਨੇ ਮੁਕਤਸਰ ਦੇ ਗਿੱਦੜਬਾਹਾ ‘ਚ ‘ਆਪ’ ਦੀ ਜਿੱਤ ਦਾ ਜਸ਼ਨ ਗੁਲਾਲ ਸੁੱਟ ਕੇ ਮਨਾਇਆ। ਨਗਰ ਨਿਗਮ ਚੋਣਾਂ ਲਈ ਵੋਟਿੰਗ 26 ਮਈ ਨੂੰ ਹੋਈ ਸੀ।
ਮੋਹਾਲੀ ਦੇ ਵਾਰਡ ਨੰਬਰ 6 ‘ਚ ਗਿਣਤੀ ਰੋਕ ਦਿੱਤੀ ਗਈ ਹੈ। ਆਜ਼ਾਦ ਉਮੀਦਵਾਰ ਮਨਜੀਤ ਸਿੰਘ ਸੇਠੀ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ। ਹਾਈ ਕੋਰਟ ਨੇ ਗਿਣਤੀ ਦੀ ਨਿਗਰਾਨੀ ਲਈ ਇੱਕ ਆਬਜ਼ਰਵਰ ਨਿਯੁਕਤ ਕੀਤਾ ਹੈ। ਆਬਜ਼ਰਵਰ ਦੇ ਆਉਣ ਤੋਂ ਬਾਅਦ ਹੀ ਗਿਣਤੀ ਮੁੜ ਸ਼ੁਰੂ ਹੋਵੇਗੀ। ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਲਜੀਤ ਕੌਰ ਨੇ ਮੋਹਾਲੀ ਦੇ ਵਾਰਡ ਨੰਬਰ 37 ‘ਚ ਜਿੱਤ ਪ੍ਰਾਪਤ ਕੀਤੀ, ਦੂਜੀ ਵਾਰ ਕੌਂਸਲਰ ਬਣੀ। ਹਲਕਾ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਪੁੱਤਰ ਵਾਰਡ ਨੰਬਰ 42 ਤੋਂ ਉਮੀਦਵਾਰ ਸਰਬਜੀਤ ਸਿੰਘ ਸਮਾਣਾ ਨੇ ਜਿੱਤ ਦਰਜ ਕੀਤੀ ਹੈ।
ਮਜੀਠਾ ਨਗਰ ਕੌਂਸਲ ‘ਚ ਹੁਣ ਤੱਕ ਦੋ ਸੀਟਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਆਮ ਆਦਮੀ ਪਾਰਟੀ ਨੇ ਇੱਕ-ਇੱਕ ਸੀਟ ਜਿੱਤੀ, ਜਦੋਂ ਕਿ ਅਕਾਲੀ ਦਲ ਨੇ ਇੱਕ ਸੀਟ ਜਿੱਤੀ। ਮੁਕੇਰੀਆਂ ਨਗਰ ਕੌਂਸਲ ਵਿੱਚ, ਭਾਜਪਾ ਨੇ ਚਾਰ ਸੀਟਾਂ, ਕਾਂਗਰਸ ਨੇ ਦੋ ਅਤੇ ਆਮ ਆਦਮੀ ਪਾਰਟੀ ਨੇ ਇੱਕ ਸੀਟ ਜਿੱਤੀ। ਕੁੱਲ 15 ਵਾਰਡ ਹਨ।
Read More: ਰਮਦਾਸ ਨਗਰ ਕੌਂਸਲ ਦੀਆਂ ਚੋਣਾਂ ‘ਚ 11 ‘ਚੋਂ 10 ਵਾਰਡਾਂ ‘ਚ ‘ਆਪ’ ਦੀ ਜਿੱਤ




