ਪੰਜਾਬ, 29 ਮਈ 2026: ਪੰਜਾਬ ‘ਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 20 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਸਮਾਣਾ ਨਗਰ ਕੌਂਸਲ ‘ਚ ਗਿਣਤੀ 35 ਮਿੰਟ ਦੇਰੀ ਨਾਲ ਸ਼ੁਰੂ ਹੋਈ। ਮੋਹਾਲੀ ਦੇ 50 ਵਾਰਡਾਂ ‘ਚੋਂ ‘ਆਪ’ ਨੇ 3 ਅਤੇ ਆਜ਼ਾਦ ਨੇ 1 ਵਾਰਡ ‘ਤੇ ਜਿੱਤ ਪ੍ਰਾਪਤ ਕੀਤੀ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਅਜੇ ਤੱਕ ਆਪਣਾ ਖਾਤਾ ਨਹੀਂ ਖੋਲ੍ਹਿਆ ਹੈ। ਮੋਹਾਲੀ ਦੇ ਵਾਰਡ ਨੰਬਰ 26, 28, 29, 31, 32, 33, 34, 36 ‘ਚ ‘ਆਪ’ ਦੀ ਜਿੱਤ ਹੋਈ ਹੈ ਅਤੇ 35 ਵਾਰਡ ‘ਚ ਆਜ਼ਾਦ ਉਮੀਦਾਰ ਜੇਤੂ ਰਿਹਾ |
ਬਠਿੰਡਾ: ‘ਆਪ’ ਨੇ ਇੱਕ ਵਾਰਡ ‘ਚ ਜਿੱਤ ਪ੍ਰਾਪਤ ਕੀਤੀ।
ਪਠਾਨਕੋਟ: ਕਾਂਗਰਸ ਨੇ 1 ਵਾਰਡ ‘ਚ ਜਿੱਤ ਪ੍ਰਾਪਤ ਕੀਤੀ। ਪਠਾਨਕੋਟ ਦੇ 15 ਵਾਰਡਾਂ ਲਈ ਵੋਟਿੰਗ ਦਾ ਪਹਿਲਾ ਦੌਰ ਸਮਾਪਤ ਹੋ ਗਿਆ ਹੈ। ਆਮ ਆਦਮੀ ਪਾਰਟੀ ਨੌਂ ਵਾਰਡਾਂ ‘ਚ ਅੱਗੇ ਹੈ, ਉਸ ਤੋਂ ਬਾਅਦ ਕਾਂਗਰਸ ਪਾਰਟੀ ਦੂਜੇ ਸਥਾਨ ‘ਤੇ ਹੈ, ਅਤੇ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਤੀਜੇ ਸਥਾਨ ‘ਤੇ ਹੈ। ਗਿਣਤੀ ਤਿੰਨ ਦੌਰਾਂ ‘ਚ ਪੂਰੀ ਹੋਵੇਗੀ। ‘ਆਪ’ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਹਲਕਾ ਅਜਨਾਲਾ ਦੇ ਰਮਦਾਸ ਨਗਰ ਕੌਂਸਲ ਦੀਆਂ ਚੋਣਾਂ ‘ਚ 11 ਵਾਰਡਾਂ ‘ਚੋਂ 10 ਵਾਰਡਾਂ ‘ਚ ਜਿੱਤ ਹੋਈ ਹੈ|
ਬਰਨਾਲਾ: ‘ਆਪ’ ਨੇ 15 ਵਾਰਡਾਂ ‘ਚ ਜਿੱਤ ਪ੍ਰਾਪਤ ਕੀਤੀ, ਅਤੇ ਆਜ਼ਾਦ ਨੇ 1 ਵਾਰਡ ‘ਚ ਜਿੱਤ ਪ੍ਰਾਪਤ ਕੀਤੀ।
ਕਪੂਰਥਲਾ: ਕਾਂਗਰਸ ਨੇ 14 ਵਾਰਡਾਂ ‘ਚ ਜਿੱਤ ਪ੍ਰਾਪਤ ਕੀਤੀ, ਅਤੇ ‘ਆਪ’ ਨੇ 5 ‘ਚ ਜਿੱਤ ਪ੍ਰਾਪਤ ਕੀਤੀ।
ਅਬੋਹਰ: ‘ਆਪ’ ਨੇ 1 ਵਾਰਡ ‘ਚ ਜਿੱਤ ਪ੍ਰਾਪਤ ਕੀਤੀ, ਅਤੇ ‘ਭਾਜਪਾ’ ਨੇ 3 ‘ਚ ਜਿੱਤ ਪ੍ਰਾਪਤ ਕੀਤੀ।
ਬਟਾਲਾ: ‘ਆਪ’ ਨੇ 50 ਵਾਰਡਾਂ ‘ਚੋਂ 4 ਵਿੱਚ ਜਿੱਤ ਪ੍ਰਾਪਤ ਕੀਤੀ। ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਨੇ ਅਜੇ ਤੱਕ ਆਪਣੇ ਖਾਤੇ ਨਹੀਂ ਖੋਲ੍ਹੇ ਹਨ।
ਮੋਗਾ: ‘ਆਪ’ ਨੇ 1 ਵਾਰਡ ‘ਚ ਜਿੱਤ ਪ੍ਰਾਪਤ ਕੀਤੀ।
ਮੰਡੀ ਗੋਬਿੰਦਗੜ੍ਹ: ਵਾਰਡ ਨੰ: 13 ਤੋਂ ਕਾਂਗਰਸ, ਵਾਰਡ ਨੰ: 14 ਤੋਂ ਆਪ, ਵਾਰਡ ਨੰ 15: ਤੋਂ ਆਪ ਅਤੇ ਵਾਰਡ ਨੰ: 16 ਤੋਂ ਆਪ ਉਮੀਦਵਾਰ ਜੇਤੂ ਰਹੇ |
ਬਨੂੜ ਨਗਰ ਕੌਂਸਲ ਦੇ ਚਾਰ ਵਾਰਡਾਂ ਲਈ ਵੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਚਾਰੇ ਵਾਰਡਾਂ ‘ਤੇ ਕਬਜ਼ਾ ਕਰ ਲਿਆ ਹੈ। ਜਸਪਾਲ ਕੌਰ ਨੇ ਵਾਰਡ ਨੰਬਰ 1 ਨੂੰ 176 ਵੋਟਾਂ ਦੇ ਫਰਕ ਨਾਲ ਜਿੱਤਿਆ। ਬਲਜੀਤ ਸਿੰਘ ਨੇ ਵਾਰਡ ਨੰਬਰ 2 ਨੂੰ 235 ਵੋਟਾਂ ਦੇ ਫਰਕ ਨਾਲ ਜਿੱਤਿਆ। ਸੁਦੇਸ਼ ਰਾਣੀ ਨੇ ਵਾਰਡ ਨੰਬਰ 3 ਨੂੰ 84 ਵੋਟਾਂ ਦੇ ਫਰਕ ਨਾਲ ਜਿੱਤਿਆ। ਲਖਵਿੰਦਰ ਸਿੰਘ ਲੱਕੀ ਸੰਧੂ ਨੇ ਵਾਰਡ ਨੰਬਰ 4 ਨੂੰ 170 ਵੋਟਾਂ ਦੇ ਫਰਕ ਨਾਲ ਜਿੱਤਿਆ।
ਮੁਕੇਰੀਆਂ ਨਗਰ ਕੌਂਸਲ ਦੇ ਨਤੀਜੇ
ਮੁਕੇਰੀਆਂ ਨਗਰ ਕੌਂਸਲ ‘ਚ ਭਾਜਪਾ ਨੇ ਚਾਰ ਸੀਟਾਂ, ਕਾਂਗਰਸ ਨੇ ਦੋ ਅਤੇ ਆਮ ਆਦਮੀ ਪਾਰਟੀ ਨੇ ਇੱਕ ਸੀਟਾਂ ਜਿੱਤੀਆਂ। ਕੁੱਲ 15 ਵਾਰਡ ਹਨ। ਗਿੱਦੜਬਾਹਾ ਨਗਰ ਕੌਂਸਲ ‘ਚ ਆਮ ਆਦਮੀ ਪਾਰਟੀ ਨੇ 19 ਵਾਰਡਾਂ ‘ਚੋਂ 12 ਜਿੱਤੀਆਂ | ਇਹ ਇਲਾਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹੈ। ਉਹ ਆਪਣੀ ਪਤਨੀ ਨਾਲ ਬੈਲਗੱਡੀ ‘ਤੇ ਵੋਟ ਪਾਉਣ ਗਏ ਸਨ।
ਡੇਰਾਬੱਸੀ ਨਗਰ ਕੌਂਸਲ
ਡੇਰਾਬੱਸੀ ਨਗਰ ਕੌਂਸਲ ਚੋਣਾਂ ‘ਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਜੈ ਕੁਮਾਰ ਨੇ ਵਾਰਡ ਨੰਬਰ 8 ਜਿੱਤ ਲਿਆ ਹੈ। ਅਜੈ ਕੁਮਾਰ ਨੂੰ ਕੁੱਲ 601 ਵੋਟਾਂ ਮਿਲੀਆਂ, ਉਨ੍ਹਾਂ ਨੇ ਆਪਣੇ ਵਿਰੋਧੀ ਨੀਮਾ ਨੂੰ ਲਗਭਗ 250 ਵੋਟਾਂ ਦੇ ਫਰਕ ਨਾਲ ਹਰਾਇਆ।
Read More: ਕਾਂਗਰਸ 77 ਸੀਟਾਂ ‘ਤੇ ਜਿੱਤ ਨਾਲ ਦੂਜੀ ਸਥਾਨ ‘ਤੇ ਪਹੁੰਚੀ, ਜਾਣੋ ਫਿਲੌਰ ਨਗਰ ਕੌਂਸਲ ਦੇ ਨਤੀਜੇ




