Penpa Tsering

ਦਲਾਈ ਲਾਮਾ ਦੀ ਮੌਜੂਦਗੀ ‘ਚ ਪੇਨਪਾ ਸੇਰਿੰਗ ਨੇ 17ਵੇਂ ਕਸ਼ਾਗ ਵਜੋਂ ਸਹੁੰ ਚੁੱਕੀ

ਦੇਸ਼, 27 ਮਈ 2026: ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀਟੀਏ) ਦੇ ਨਵੇਂ ਚੁਣੇ ਗਏ ਪ੍ਰਧਾਨ (ਸਿਕਯੋਂਗ) ਪੇਨਪਾ ਸੇਰਿੰਗ ਨੇ ਆਪਣੇ ਦੂਜੇ ਕਾਰਜਕਾਲ ਲਈ ਸਹੁੰ ਚੁੱਕੀ। ਚੀਨ ਦੇ ਸਖ਼ਤ ਵਿਰੋਧ ਅਤੇ ਇਤਰਾਜ਼ਾਂ ਨੂੰ ਦੂਰ ਕਰਦਿਆਂ, ਸਹੁੰ ਚੁੱਕ ਸਮਾਗਮ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਕਰਵਾਇਆ ਕੀਤਾ ਗਿਆ। ਤਿੱਬਤੀਆਂ ਦੇ ਸਰਵਉੱਚ ਅਧਿਆਤਮਿਕ ਆਗੂ ਦਲਾਈ ਲਾਮਾ ਵਿਸ਼ੇਸ਼ ਮਹਿਮਾਨ ਸਨ।

ਪੇਨਪਾ ਸੇਰਿੰਗ ਨੂੰ ਤਿੱਬਤੀ ਮੁੱਖ ਨਿਆਂ ਕਮਿਸ਼ਨਰ ਯੇਸ਼ੀ ਵਾਂਗਮੋ ਦੁਆਰਾ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਗਈ। ਇਹ ਸਮਾਗਮ 17ਵੇਂ ਕਸ਼ਾਗ (ਕੈਬਿਨੇਟ) ਦੇ ਹਿੱਸੇ ਵਜੋਂ ਧਰਮਸ਼ਾਲਾ ਦੇ ਮਸ਼ਹੂਰ ਥੇਕਚੇਨ ਚੋਏਲਿੰਗ ਸੁਗਲਾਖਾਂਗ (ਮੁੱਖ ਤਿੱਬਤੀ ਮੰਦਰ) ‘ਚ ਕਰਵਾਇਆ ਗਿਆ ਸੀ।

ਸਮਾਗਮ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਦੁਨੀਆ ਭਰ ਦੇ ਡਿਪਲੋਮੈਟਾਂ ਅਤੇ ਸੰਸਦ ਮੈਂਬਰਾਂ ਦੀ ਵੱਡੀ ਗਿਣਤੀ ਸੀ ਜੋ ਬੀਜਿੰਗ ਦੀ ਨਾਰਾਜ਼ਗੀ ਦੇ ਬਾਵਜੂਦ ਧਰਮਸ਼ਾਲਾ ਪਹੁੰਚੇ। ਗਲੋਬਲ ਆਬਜ਼ਰਵਰਾਂ ਨੇ ਇਸਨੂੰ ਤਿੱਬਤੀ ਮੁੱਦੇ ਨੂੰ ਦਬਾਉਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਵਿਰੁੱਧ ਇੱਕ ਸਖ਼ਤ ਸੰਦੇਸ਼ ਦੱਸਿਆ।
ਸਿਕਯੋਂਗ ਪੇਨਪਾ ਸੇਰਿੰਗ ਨੇ ਅੰਤਰਰਾਸ਼ਟਰੀ ਡੈਲੀਗੇਟਾਂ ਦਾ ਸਵਾਗਤ ਕੀਤਾ ਅਤੇ ਵਿਸ਼ਵਵਿਆਪੀ ਸਮਰਥਨ ਨੂੰ ਉਜਾਗਰ ਕੀਤਾ।

ਸਟੇਜ ‘ਤੇ ਮੌਜੂਦ ਮੁੱਖ ਡਿਪਲੋਮੈਟਾਂ ‘ਚ ਬ੍ਰਿਟਿਸ਼ ਡੈਲੀਗੇਸ਼ਨ ਸ਼ਾਮਲ ਸੀ। ਯੂਕੇ ਸੰਸਦ ‘ਚ ਤਿੱਬਤ ਲਈ ਆਲ-ਪਾਰਟੀ ਪਾਰਲੀਮੈਂਟਰੀ ਗਰੁੱਪ (ਏਪੀਪੀਜੀ) ਦੇ ਚੇਅਰਮੈਨ ਕ੍ਰਿਸ ਲਾਅ, ਸਾਬਕਾ ਬ੍ਰਿਟਿਸ਼ ਮੰਤਰੀ ਕੈਰੀ ਮੈਕਕਾਰਥੀ, ਬ੍ਰਿਟਿਸ਼ ਸੰਸਦ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਸਾਬਕਾ ਚੇਅਰਪਰ ਅਲੀਸੀਆ ਅਲੈਗਜ਼ੈਂਡਰਾ ਮਾਰਥਾ ਕੇਅਰਨਜ਼, ਅਤੇ ਸੰਸਦ ਮੈਂਬਰ ਸੁਵੇਰਾ ਬੇਨੇਡਿਕਟ ਹੌਬਹਾਊਸ ਮੌਜੂਦ ਸਨ।

ਅਰੁਣਾਚਲ ਪ੍ਰਦੇਸ਼ ਤੋਂ ਸੰਸਦ ਮੈਂਬਰ ਅਤੇ ਤਿੱਬਤ ਲਈ ਆਲ-ਪਾਰਟੀ ਪਾਰਲੀਮੈਂਟਰੀ ਫੋਰਮ ਦੇ ਸਹਿ-ਕਨਵੀਨਰ ਤਾਪੀਰ ਗਾਓ ਅਤੇ ਰਾਜ ਸਭਾ ਸੰਸਦ ਮੈਂਬਰ ਸੁਜੀਤ ਕੁਮਾਰ ਮੌਜੂਦ ਸਨ। ਅਮਰੀਕੀ ਸਰਕਾਰ ਦੀ ਨੁਮਾਇੰਦਗੀ ਨਵੀਂ ਦਿੱਲੀ ‘ਚ ਅਮਰੀਕੀ ਦੂਤਾਵਾਸ ਦੇ ਅਧਿਕਾਰੀ ਅਜੈ ਦਿਆਲ ਨੇ ਕੀਤੀ। ਐਮੋਰੀ ਯੂਨੀਵਰਸਿਟੀ ਦੇ ਕਰੁਣਾ ਸੈਂਟਰ ਦੇ ਮੁਖੀ ਗੇਸ਼ੇ ਲੋਬਸਾਂਗ ਤੇਨਜ਼ਿਨ ਨੇਗੀ ਦੀ ਅਗਵਾਈ ‘ਚ 300 ਡੈਲੀਗੇਟਾਂ ਨੇ ਵੀ ਸ਼ਿਰਕਤ ਕੀਤੀ।

Read More: ਚੀਨ ਵੱਲੋਂ ਭਾਰਤ ਨੂੰ ਦਲਾਈ ਲਾਮਾ ਦੇ ਉਤਰਾਧਿਕਾਰੀ ਮੁੱਦੇ ਤੋਂ ਦੂਰ ਰਹਿਣ ਦੀ ਸਲਾਹ

ਵਿਦੇਸ਼

Scroll to Top