ਵਿਦੇਸ਼, 25 ਮਈ 2026: ਚੀਨ ਨੇ ਭਾਰਤ ਨੂੰ ਦਲਾਈ ਲਾਮਾ ਦੇ ਉਤਰਾਧਿਕਾਰੀ ਮੁੱਦੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਬੀਜਿੰਗ ਨੇ ਕਿਹਾ ਕਿ ਦਲਾਈ ਲਾਮਾ ਦੇ ਪੁਨਰਜਨਮ ਅਤੇ ਉੱਤਰਾਧਿਕਾਰੀ ਨੂੰ ਨਿਰਧਾਰਤ ਕਰਨ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਚੀਨ ਦਾ ਅੰਦਰੂਨੀ ਮਾਮਲਾ ਹੈ ਅਤੇ ਕਿਸੇ ਵੀ ਬਾਹਰੀ ਦਖਲਅੰਦਾਜ਼ੀ ਦੀ ਇਜਾਜ਼ਤ ਨਹੀਂ ਦੇਵੇਗਾ।
ਚੀਨੀ ਦੂਤਾਵਾਸ ਦੇ ਬੁਲਾਰੇ ਯੂ ਜਿੰਗ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕੀਤਾ, ਜਿਸ ‘ਚ ਕਿਹਾ ਗਿਆ ਕਿ ਦਲਾਈ ਲਾਮਾ ਦਾ ਪੁਨਰਜਨਮ ਸਦੀਆਂ ਪੁਰਾਣੇ ਧਾਰਮਿਕ ਰੀਤੀ-ਰਿਵਾਜਾਂ ਅਤੇ ਇਤਿਹਾਸਕ ਪਰੰਪਰਾਵਾਂ ਦੇ ਅਨੁਸਾਰ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਲਈ ਚੀਨੀ ਕੇਂਦਰੀ ਸਰਕਾਰ ਦੀ ਪ੍ਰਵਾਨਗੀ ਦੀ ਲੋੜ ਹੁੰਦੀ ਹੈ, ਅਤੇ 14ਵੇਂ ਦਲਾਈ ਲਾਮਾ ਨੂੰ ਇਸ ਪ੍ਰਕਿਰਿਆ ਰਾਹੀਂ ਮਾਨਤਾ ਦਿੱਤੀ ਗਈ ਸੀ। ਚੀਨੀ ਦੂਤਾਵਾਸ ਨੇ ਭਾਰਤ ਨੂੰ ਤਿੱਬਤ ‘ਤੇ ਆਪਣੇ ਪਿਛਲੇ ਰੁਖ਼ ਬਾਰੇ ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ ਨੂੰ ਤਿੱਬਤੀ ਆਜ਼ਾਦੀ ਨਾਲ ਸਬੰਧਤ ਗਤੀਵਿਧੀਆਂ ਲਈ ਪਲੇਟਫਾਰਮ ਪ੍ਰਦਾਨ ਨਹੀਂ ਕਰਨਾ ਚਾਹੀਦਾ। ਇਹ ਖੇਤਰੀ ਸਥਿਰਤਾ ਅਤੇ ਭਾਰਤ-ਚੀਨ ਸਬੰਧਾਂ ਲਈ ਜ਼ਰੂਰੀ ਹੈ।
ਯੂ ਜਿੰਗ ਨੇ ਕਿਹਾ ਕਿ ਕੇਂਦਰੀ ਤਿੱਬਤੀ ਪ੍ਰਸ਼ਾਸਨ (ਸੀਟੀਏ) ਨੂੰ ਕਿਸੇ ਵੀ ਪ੍ਰਭੂਸੱਤਾ ਸੰਪੰਨ ਦੇਸ਼ ਦੁਆਰਾ ਮਾਨਤਾ ਪ੍ਰਾਪਤ ਨਹੀਂ ਹੈ, ਅਤੇ ਇਸਦੇ ਆਗੂਆਂ ਨੂੰ ਦਲਾਈ ਲਾਮਾ ਦੇ ਉਤਰਾਧਿਕਾਰੀ ‘ਤੇ ਦਾਅਵਾ ਕਰਨ ਦਾ ਕੋਈ ਅਧਿਕਾਰ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਸੀਟੀਏ ਆਗੂਆਂ ਕੋਲ ਤਿੱਬਤੀ ਲੋਕਾਂ ਦੀ ਨੁਮਾਇੰਦਗੀ ਕਰਨ ਦੀ ਜਾਇਜ਼ਤਾ ਦੀ ਘਾਟ ਹੈ। ਚੀਨ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਸੀਟੀਏ ਦੇ ਨਵੇਂ ਰਾਜਨੀਤਿਕ ਆਗੂ ਸਹੁੰ ਚੁੱਕਣ ਵਾਲੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਦਲਾਈ ਲਾਮਾ ਦੇ ਮੁੱਦੇ ‘ਤੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ। ਪਿਛਲੇ ਸਾਲ, ਬੀਜਿੰਗ ਨੇ ਕਿਹਾ ਸੀ ਕਿ ਦਲਾਈ ਲਾਮਾ ਦਾ ਉੱਤਰਾਧਿਕਾਰੀ ਭਾਰਤ-ਚੀਨ ਸਬੰਧਾਂ ‘ਚ ਇੱਕ ਕੰਡਾ ਹੈ।
ਦਲਾਈ ਲਾਮਾ ਪਹਿਲਾਂ ਕਹਿ ਚੁੱਕੇ ਹਨ ਕਿ ਉਨ੍ਹਾਂ ਦੇ ਉੱਤਰਾਧਿਕਾਰੀ ਦਾ ਫੈਸਲਾ ਕਰਨ ‘ਚ ਚੀਨ ਦੀ ਕੋਈ ਭੂਮਿਕਾ ਨਹੀਂ ਹੋਵੇਗੀ। ਤਿੱਬਤੀ ਵਿਸ਼ਵਾਸ ਦੇ ਮੁਤਾਬਕ, ਇੱਕ ਸੀਨੀਅਰ ਬੋਧੀ ਭਿਕਸ਼ੂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਆਤਮਾ ਦਾ ਪੁਨਰਜਨਮ ਹੁੰਦਾ ਹੈ। ਹਾਲਾਂਕਿ, ਚੀਨ ਦਾ ਮੰਨਣਾ ਹੈ ਕਿ ਦਲਾਈ ਲਾਮਾ ਦੇ ਉੱਤਰਾਧਿਕਾਰੀ ਦਾ ਫੈਸਲਾ ਕਰਨ ਦੀ ਪ੍ਰਕਿਰਿਆ ਲਈ ਚੀਨੀ ਸਰਕਾਰ ਦੀ ਪ੍ਰਵਾਨਗੀ ਦੀ ਲੋੜ ਹੁੰਦੀ ਹੈ।
ਦਲਾਈ ਲਾਮਾ 1959 ਤੋਂ ਭਾਰਤ ‘ਚ ਜਲਾਵਤਨੀ ‘ਚ ਰਹਿ ਰਹੇ ਹਨ। ਉਹ ਤਿੱਬਤ ‘ਚ ਚੀਨੀ ਸ਼ਾਸਨ ਵਿਰੁੱਧ ਅਸਫਲ ਵਿਦਰੋਹ ਤੋਂ ਬਾਅਦ ਭਾਰਤ ਆਏ ਸਨ। ਭਾਰਤ ‘ਚ ਲਗਭਗ 70,000 ਤਿੱਬਤੀ ਸ਼ਰਨਾਰਥੀਆਂ ਅਤੇ ਤਿੱਬਤੀ ਜਲਾਵਤਨੀ ਸਰਕਾਰ ਵੀ ਹੈ।
Read More: “ਕਾਕਰੋਚ ਜਨਤਾ ਪਾਰਟੀ” ਖ਼ਿਲਾਫ ਸੁਪਰੀਮ ਕੋਰਟ ‘ਚ ਜਨਹਿੱਤ ਪਟੀਸ਼ਨ ਦਾਇਰ, ਚੀਫ਼ ਜਸਟਿਸ ਨੇ ਦਿੱਤੀ ਦਲੀਲ



