ਸੋਹਣ ਸਿੰਘ ਪਾਂਥੇ

ਭਾਰਤੀ ਫੌਜ ‘ਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਤੇ ਕੈਪਟਨ ਸੋਹਣ ਸਿੰਘ ਪੈਂਥੇ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਪਟਿਆਲਾ, 20 ਮਈ 2026: ਭਾਰਤੀ ਫੌਜ ‘ਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਅਤੇ ਕੈਪਟਨ ਰੈਕ ਤੋਂ ਸੇਵਾਮੁਕਤ ਕੈਪਟਨ ਸੋਹਣ ਸਿੰਘ ਪੈਂਥੇ ਦਾ ਬੀਤੇ ਦਿਨੀ ਦੇਹਾਂਤ ਹੋਣ ਕਾਰਨ ਪੂਰੇ ਇਲਾਕੇ ਅੰਦਰ ਸੋਗ ਦੀ ਲਹਿਰ ਦੌੜ ਪਈ। ਕੈਪਟਨ ਸੋਹਣ ਸਿੰਘ ਪੈਂਥੇ ਪੰਜਾਬ ਪੁਲਸ ਦੇ ਸਾਬਕਾ ਐਸਪੀ ਕ੍ਰਿਸ਼ਨ ਕੁਮਾਰ ਪੈਂਥੇ ਅਤੇ ਸੀਨੀਅਰ ਅਧਿਕਾਰੀ ਬਿਕਰਮ ਪਾਂਥੇ ਦੇ ਪਿਤਾ ਹਨ, ਜਿਨ੍ਹਾਂ ਦਾ ਪਿੰਡ ਰਾਮਗੜ ਕੁਲੀਆਂ ਵਿਖੇ ਫੌਜ ਤੋਂ ਪੁੱਜੇ ਸੈਨਿਕਾਂ ਵੱਲੋਂ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ।

ਇਸ ਮੌਕੇ ਸਵ: ਕੈਪਟਨ ਸੋਹਣ ਸਿੰਘ ਪੈਂਥੇ ਨੂੰ ਸਾਮਾਜਿਕ, ਧਾਰਮਿਕ ਤੇ ਫਿਲਮ ਜਗਤ ਤੋ ਪੁੱਜੀਆਂ ਸਖਸ਼ੀਅਤਾਂ ਵੱਲੋਂ ਵੀ ਸ਼ਰਧਾਂਜਲੀਆਂ ਭੇਟ ਕੀਤੀਆਂ । ਜਿਕਰਯੋਗ ਹੈ ਕਿ ਸਵ: ਕੈਪਟਨ ਸੋਹਣ ਸਿੰਘ ਨੇ ਫੌਜ ‘ਚੋਂ ਰਿਟਾਇਰ ਹੋਣ ਉਪਰੰਤ ਉੱਘੇ ਸਮਾਜ ਸੇਵਕ ਬਣਕੇ ਇਲਾਕੇ ਦੀ ਸੇਵਾ ਕੀਤੀ ਅਤੇ ਇੰਡੀਅਨ ਐਕਸ ਸਰਵਿਸਿਜ਼ ਲਈ ਦਿਲੀ ਦੇ ਵਾਈਸ ਪ੍ਰਧਾਨ ਦੇ ਅਹੁਦੇ ‘ਤੇ ਰਹੇ। ਉਨ੍ਹਾਂ ਸਾਬਕਾ ਫੌਜੀਆਂ ਲਈ ਵੀ ਕੰਮ ਕੀਤਾ।

ਇਸ ਮੌਕੇ ਫਿਲਮ ਜਗਤ ਤੋਂ ਪੁੱਜੇ ਅਦਾਕਾਰ ਬਿਨੂੰ ਢਿੱਲੋਂ ਨੇ ਆਖਿਆ ਕਿ ਕੈਪਟਨ ਸੋਹਣ ਸਿੰਘ ਪੈਂਥੇ ਦੇ ਅਕਾਲ ਚਲਾਣੇ ਨਾਲ ਪਰਿਵਾਰ ਤੇ ਇਲਾਕੇ ਦੇ ਲੋਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਨਾ ਪ੍ਰਮਾਤਮਾ ਅੱਗੇ ਅਰਦਾਸ ਵੀ ਕੀਤੀ। ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜਨ, ਸਾਬਕਾ ਵਿਧਾਇਕਾ ਇੰਦੂ ਬਾਲਾ, ਐਸਜੀਪੀਸੀ ਮੈਬਰ ਰਵਿੰਦਰ ਸਿੰਘ, ਅਜੇ ਕੌਸਲ ਸੇਠੂ, ਮੰਗਲੇਸ ਕੁਮਾਰ ਜਜ ਤੇ ਹੋਰ ਵੱਡੀ ਗਿਣਤੀ ‘ਚ ਪੁੱਜੇ ਇਲਾਕਾ ਵਾਸੀਆਂ ਆਪਣੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ। ਆਗਾਮੀ 24 ਮਈ ਦਿਨ ਐਤਵਾਰ ਨੂੰ ਮੁਕੇਰੀਆਂ ਵਿਖੇ ਹੀ ਕੈਪਟਨ ਸੋਹਣ ਸਿੰਘ ਨੂੰ ਦੁਪਿਹਰ ਸਮੇ ਸ਼ਰਧਾਂਜਲੀਆਂ ਅਰਪਣ ਕੀਤੀਆਂ ਜਾਣਗੀਆਂ।

Read More: ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਇਸ ਸਾਲ ਵੀ ਹਾਇਰ ਐਜੂਕੇਸ਼ਨ ਲਈ 10 ਲੋੜਵੰਦ ਬੱਚਿਆਂ ਨੂੰ ਲਵੇਗੀ ਗੋਦ

ਵਿਦੇਸ਼

Scroll to Top