ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ

ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਇਸ ਸਾਲ ਵੀ ਹਾਇਰ ਐਜੂਕੇਸ਼ਨ ਲਈ 10 ਲੋੜਵੰਦ ਬੱਚਿਆਂ ਨੂੰ ਲਵੇਗੀ ਗੋਦ

ਪਟਿਆਲਾ 19 ਮਈ 2026 : ਪਿਛਲੇ ਲੰਬੇ ਸਮੇ ਤੋਂ ਸਮਾਜ ਸੇਵਾ ਦੇ ਖੇਤਰ ‘ਚ ਲਗਾਤਾਰ ਸੇਵਾ ਕਰ ਰਹੀ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਨੇ ਇਸ ਸਾਲ ਵੀ ਹਾਇਰ ਐਜੂਕੇਸ਼ਨ ਲਈ 10 ਦੇ ਲਗਭਗ ਬੱਚਿਆਂ ਨੂੰ ਗੋਦ ਲੈਣ ਦਾ ਫੈਸਲਾ ਕੀਤਾ ਹੈ। ਅੱਜ ਇਥੇ ਸੁਸਾਇਟੀ ਦੀ ਹੋਈ ਮੀਟਿੰਗ ‘ਚ ਗੱਲਬਾਤ ਕਰਦਿਆਂ ਸੁਸਾਇਟੀ ਪ੍ਰਧਾਨ ਅਜੇ ਅਲੀਪੁਰੀਆ ਨੇ ਆਖਿਆ ਕਿ ਇਹ ਮੁਫ਼ਤ ਸਿੱਖਿਆ ਬੇਹਦ ਲੋੜਵੰਦ ਤੇ ਹੁਸ਼ਿਆਰ ਬੱਚਿਆਂ ਨੂੰ ਹੀ ਮੁਹੱਈਆ ਕਰਵਾਉਦੇ ਹਾਂ। ਪਿਛਲੇ ਤਿੰਨ ਸਾਲਾਂ ‘ਚ 25 ਦੇ ਕਰੀਬ ਬੱਚੇ ਸੁਸਾਇਟੀ ਤੋ ਪੂਰੀ ਤਰ੍ਹਾਂ ਮੁਫ਼ਤ ਸਿੱਖਿਆ ਲੈ ਰਹੇ ਹਨ।

ਸੁਸਾਇਟੀ ਦੀ ਮੀਟਿੰਗ ਦੌਰਾਨ ਵੱਖ ਵੱਖ ਬੱਚਿਆਂ ਨਾਲ ਗੱਲਬਾਤ ਕਰਦਿਆਂ ਅਜੇ ਅਲੀਪੁਰੀਆ ਨੇ ਆਖਿਆ ਕਿ ਕਿਸੇ ਵੀ ਬੱਚੇ ਦਾ ਜੀਵਨ ‘ਚ ਵਿਚਰਨ ਦਾ ਢੰਗ ਇਹ ਦੱਸਦਾ ਹੈ ਕਿ ਉਸਨੇ ਸਹੀ ਐਜੂਕੇਸ਼ਨ ਲਈ ਹੋਈ ਹੈ। ਉਨ੍ਹਾਂ ਆਖਿਆ ਕਿ ਜ਼ਿੰਦਗੀ ‘ਚ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਸਖ਼ਤ ਮਿਹਨਤ ਅਤੇ ਹਾਇਰ ਐਜੂਕੇਸ਼ਨ ਰਾਹੀ ਕੀਤਾ ਜਾ ਸਕਦਾ ਹੈ। ਐਜੂਕੇਸ਼ਨ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਕਰਕੇ ਜ਼ਿੰਦਗੀ ਨੂੰ ਸਫਲ ਕਰ ਦਿੰਦੀ ਹੈ। ਅਜੇ ਅਲੀਪੁਰੀਆ ਨੇ ਬੱਚਿਆਂ ਨੂੰ ਆਖਿਆ ਕਿ ਜੇਕਰ ਉਹ ਪੜ ਲਿਖਕੇ ਡਿਗਰੀਆਂ ਪ੍ਰਾਪਤ ਕਰਕੇ ਸਫਲ ਹੋ ਜਾਣਗੇ, ਉਸ ਸਮੇਂ ਉਨ੍ਹਾਂ ਨੂੰ ਇਹ ਪਤਾ ਚੱਲੇਗਾ ਕਿ ਐਜੂਕੇਸ਼ਨ ਹਰ ਵਿਅਕਤੀ ਨੂੰ ਇੱਕ ਚੰਗਾ ਇਨਸਾਨ ਬਣਾ ਦਿੰਦੀ ਹੈ।

ਸਹੀ ਸੰਗਤ, ਸਹੀ ਮੰਜ਼ਿਲ ‘ਤੇ ਪਹੁੰਚਾਵੇਗੀ: ਮਾੜੀ ਸੰਗਤ ਤੋਂ ਬਚਣਾ ਜਰੂਰੀ

ਅਜੇ ਅਲੀਪੁਰੀਆ ਨੇ ਇਸ ਮੌਕੇ ਲੋੜਵੰਦ ਬੱਚਿਆਂ ਨੂੰ ਸਿਲੈਕਟ ਕਰਨ ਲਈ ਰੱਖੀ ਮੀਟਿੰਗ ਦੌਰਾਨ ਬੋਲਦਿਆਂ ਬੱਚਿਆਂ ਨੂੰ ਆਖਿਆ ਕਿ ਉਨਾ ਨੂੰ ਸਹੀ ਮੰਜ਼ਿਲ ਸਹੀ ਰਸਤੇ ‘ਤੇ ਪਹੁੰਚਾ ਦੇਵੇਗੀ ਪਰ ਮਾੜੇ ਰਸਤੇ ਤੋਂ ਬਚਣਾ ਪਵੇਗਾ। ਉਨ੍ਹਾਂ ਆਖਿਆ ਕਿ ਇਹ ਅਜਿਹੀ ਕੱਚੀ ਉਮਰ ਹੁੰਦੀ ਹੈ ਕਿ ਇਸ ਵਿਚ ਹਰ ਬੱਚਾ ਮਾੜੀਆਂ ਹਰਕਤਾਂ ਦੇਖ ਕੇ ਪ੍ਰਭਾਵਿਤ ਹੋ ਜਾਂਦਾ ਹੈ, ਫਿਰ ਇਹ ਮਾੜੀ ਸੰਗਤ ਜਿੰਦਗੀ ਨੂੰ ਬਰਬਾਦ ਕਰ ਦਿੰਦੀ ਹੈ। ਇਸ ਲਈ ਮਾੜੀ ਸੰਗਤ ਤੋਂ ਬਚਕੇ ਚੰਗੇ ਰਸਤੇ ‘ਤੇ ਪੁੱਜਣਾ ਬੇਹੱਦ ਜਰੂਰੀ ਹੈ।

ਇਸ ਮੋਕੇ ਮੀਟਿੰਗ ‘ਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਅਨੁਰਾਧਾ ਅਲੀਪੁਰੀਆ ਨੇ ਆਖਿਆ ਕਿ ਜੇਕਰ ਉਨ੍ਹਾਂ ਨੇ ਜ਼ਿੰਦਗੀ ‘ਚ ਸਫਲ ਹੋਣਾ ਹੈ ਤਾਂ ਫੋਨ ਇੰਟਰਨੈਟ ਵਰਗੀਆਂ ਨਾ ਮੁਰਾਦ ਬਿਮਾਰੀਆਂ ਨੂੰ ਛੱਡਕੇ ਆਪਣੀ ਜ਼ਿੰਦਗੀ ਦੇ 12ਵੀਂ ਤੋਂ ਬਾਅਦ 5-6 ਸਾਲ ਮਿਹਨਤ ਉਪਰ ਲਗਾ ਦਵੋ। ਇਹ ਮਿਹਨਤ ਉਨ੍ਹਾਂ ਦੀ ਜ਼ਿੰਦਗੀ ਨੂੰ ਚਮਕਾ ਦੇਵੇਗੀ। ਉਨਾ ਆਖਿਆ ਕਿ ਜਿਹੜੇ ਬੱਚੇ ਆਪਣੇ ਗਾਇਡ ਆਪਣੇ ਮਾਪਿਆਂ ਦੀਆਂ ਗੱਲਾਂ ਨੂੰ ਪਾਜੀਟਿਵ ਮੰਨਦੇ ਹਨ, ਉਹ ਪੁਰੀ ਤਰ੍ਹਾਂ ਸਫਲ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਹਰ ਬੱਚੇ ਦੀ ਕਿਤਾਬਾਂ ਪੜਨਾ ਜਰੂਰੀ ਹੈ, ਜਿਹੜੇ ਬਚੇ ਜ਼ਿੰਦਗੀ ਦੀਆਂ ਅਛਾਈਆਂ ਨੂੰ ਜਾਣ ਜਾਂਦੇ ਹਨ, ਉਹ ਬੁਰਾਈਆਂ ਨੂੰ ਤਿਆਗ ਕੇ ਸਭ ਤੋਂ ਅੱਗੇ ਹੁੰਦੇ ਹਨ। ਉਨ੍ਹਾਂ ਆਖਿਆ ਕਿ ਆਉਣ ਵਾਲਾ ਸਮਾਂ ਬਹੁਤ ਮੁਕਾਬਲੇ ਵਾਲਾ ਹੈ, ਇਸ ਲਈ ਕੈਪੇਬਿਲਟੀ ਹੀ ਤੁਹਾਡਾ ਹੁਨਰ ਹੋਵੇਗੀ। ਉਨ੍ਹਾਂ ਆਖਿਆ ਕਿ ਦੁਨੀਆ ‘ਚ ਤੁਹਾਨੂੰ ਆਪਣਾ ਗਿਆਨ ਦਾ ਚਾਨਣ ਵੀ ਵੰਡਣਾ ਪਵੇਗਾ।

ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਅਜੈ ਅਲੀਪੁਰੀਆ ਨੇ ਆਖਿਆ ਕਿ ਅਸੀਂ ਜੇਕਰ ਜਿੰਦਗੀ ‘ਚ ਕਿਸੇ ਵੀ ਇੱਕ ਲੋੜਵੰਦ ਪਰਿਵਾਰ ਦੇ ਬੱਚੇ ਨੂੰ ਕੰਪਲੀਟ ਐਜੂਕੇਸ਼ਨ ਦੇ ਦੇਵਾਂਗੇ ਤਾਂ ਉਸਦੀਆਂ ਸਾਰੀਆਂ ਪੀੜੀਆਂ ਸੰਵਰ ਜਾਣਗੀਆਂ। ਉਨ੍ਹਾਂ ਆਖਿਆ ਕਿ ਹਰ ਇਨਸਾਨ ਜਿੰਦਗੀ ‘ਚ ਇੱਕ ਬੰਚੇ ਨੂੰ ਕੰਪਲੀਟ ਐਜੂਕੇਸ਼ਨ ਦੇਣ ਦਾ ਪ੍ਰਬੰਧ ਕਰੇ ਤੇ ਸ਼ੀਲਾ ਅਲੀਪੁਰੀਆ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਦਾ ਕੰਪਲੀਟ ਡੋਨੇਟ ਐਜੂਕੇਸ਼ਨ ਦੇਣਾ ਹੀ ਅਸਲ ਟੀਚਾ ਹੈ। ਉਨ੍ਹਾਂ ਆਖਿਆ ਕਿ ਜਿਹੜੇ ਬੱਚਿਆਂ ਨੇ ਅੱਜ ਸੀਏ ਦੇ ਇਮਤਿਹਾਨਾਂ ਵਿੱਚ ਸ਼ਾਨਦਾਰ ਪੁਜੀਸ਼ਨਾਂ ਹਾਸਲ ਕੀਤੀਆਂ ਹਨ, ਉਹ ਬਹੁਤ ਹੀ ਲੋੜਵੰਦ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਤੇ ਇਨ੍ਹਾਂ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਦੇ ਕੇ ਉਚਾਈਆਂ ਤੱਕ ਲਿਜਾਇਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸੀਨੀਅਰ ਸੀਏ ਅਭਿਸ਼ੇਕ ਗੁਪਤਾ ਵੀ ਹਾਜ਼ਰ ਸਨ।

Read More: ਸੁਰਜੀਤ ਸਿੰਘ ਰੱਖੜਾ ‘ਆਪ’ ‘ਚ ਹੋਏ ਸ਼ਾਮਲ, CM ਭਗਵੰਤ ਮਾਨ ਨੇ ਕੀਤਾ ਸਵਾਗਤ

ਵਿਦੇਸ਼

Scroll to Top